ਖਮਾਣੋਂ, 17 ਮਈ (ਜੋਗਿੰਦਰ ਪਾਲ)-ਆੜ੍ਹਤੀ ਐਸੋਸੀਏਸ਼ਨ ਖਮਾਣੋਂ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਦਾ ਅੱਜ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਕੇਵਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਸਾਡੇ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਸ਼ਹਿਰ 'ਚੋਂ ਕਾਂਗਰਸ ਪਾਰਟੀ ਨੇ ਮਿਹਨਤੀ, ਯੋਗ ਅਤੇ ਮਿਲਣਸਾਰ ਵਿਅਕਤੀ ਨੂੰ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਲਗਾਇਆ ਹੈ | ਇਸ ਮੌਕੇ ਉਨ੍ਹਾਂ ਦੇ ਚੰਗੇ ਰਾਜਨੀਤਿਕ ਜੀਵਨ ਦੀ ਕਾਮਨਾ ਵੀ ਕੀਤੀ | ਉਪਰੰਤ ਜ਼ਿਲ੍ਹਾ ਪ੍ਰਧਾਨ ਰਾਮਗੜ੍ਹ ਨੇ ਆੜ੍ਹਤੀ ਐਸੋਸੀਏਸ਼ਨ ਵਲੋਂ ਕੀਤੇ ਸਨਮਾਨ ਲਈ ਸਮੂਹ ਆੜ੍ਹਤੀ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੇ ਇਲਾਕੇ ਦੀ ਬਿਹਤਰੀ ਤੇ ਆੜ੍ਹਤੀ ਭਾਈਚਾਰੇ ਦੀ ਭਲਾਈ ਲਈ ਹਰ ਸੰਭਵ ਯਤਨ ਕਰਦੇ ਰਹਿਣਗੇ | ਇਸ ਮੌਕੇ ਪ੍ਰਧਾਨ ਕੇਵਲਜੀਤ ਸਿੰਘ ਭੁੱਲਰ, ਬਲਾਕ ਕਾਂਗਰਸ ਪ੍ਰਧਾਨ ਸਰਬਜੀਤ ਸਿੰਘ ਜੀਤੀ, ਸੁਰਿੰਦਰ ਸ਼ਰਮਾ, ਸੁਰਮੁੱਖ ਸਿੰਘ ਕਲੇਰ, ਬਲਵੰਤ ਸਿੰਘ ਦੁੱਲਵਾਂ, ਸ਼ੈਂਟੀ ਭਾਰਦਵਾਜ, ਮੇਵਾ ਸਿੰਘ ਧਨੌਲਾ, ਸੁਦਾਗਰ ਸਿੰਘ ਕਾਲੇਮਜਾਰਾ, ਸਵਨਦੀਪ ਸਿੰਘ ਪੱਡਾ, ਪਰਮਵੀਰ ਸਿੰਘ ਮੱਲਮਾਜ਼ਰਾ, ਤੇਜਿੰਦਰ ਸਿੰਘ ਭਾਂਬਰੀ, ਕੁਲਵੰਤ ਸਿੰਘ ਫਰੌਰ ਹਾਜ਼ਰ ਸਨ |