ਖਮਾਣੋਂ, 3 ਜੂਨ (ਜੋਗਿੰਦਰ ਪਾਲ)-ਨਜ਼ਦੀਕੀ ਪਿੰਡ ਰਾਏਪੁਰ ਰਾਈਆਂ ਵਿਖੇ ਸਿੱਧ ਬਾਬਾ ਲਕਸ਼ਮਣ ਜਤੀ ਜੀ ਦੇ ਮੰਦਰ ਵਿਖੇ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਲੋਂ ਨਵੇਂ ਬਾਲ ਸੰਸਕਾਰ ਕੇਂਦਰ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਕਰਮਜੀਤ ਪਰਮਾਰ (ਪ੍ਰਾਂਤਿਕ ਸੇਵਾ ਖੇਤਰ ਸਿੱਖਿਆ ਕੋਆਰਡੀਨੇਟਰ) ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨਾਂ ਨਾਲ ਕੁਲਦੀਪ ਮਦਾਨ ਭਾਈ ਕਨਈਆ ਸਰਵਹਿੱਤਕਾਰੀ ਸੇਵਾ ਸਮਿਤੀ ਦੇ ਸੂਬਾ ਕਾਰਜਕਾਰੀ ਮੈਂਬਰ, ਪਿੰਡ ਦੇ ਨੰਬਰਦਾਰ ਅਤੇ ਹੋਰ ਪਤਵੰਤਿਆਂ ਨੇ ਵੀ ਸ਼ਮੂਲੀਅਤ ਕੀਤੀ | ਲਵਲੀਨ ਕੌਰ ਸੁਪਰਵਾਈਜ਼ਰ ਬਾਲ ਸੰਸਕਾਰ ਕੇਂਦਰ ਨੇ ਮੰਚ ਦੀ ਕਾਰਵਾਈ ਚਲਾਈ, ਪਰਮਜੀਤ ਰੱਤੇਵਾਲੀਆ ਨੇ ਹਾਜ਼ਰ ਪਤਵੰਤਿਆਂ ਦੀ ਜਾਣ-ਪਛਾਣ ਕਰਵਾਈ ਅਤੇ ਕਰਮਜੀਤ ਪਰਮਾਰ ਨੇ ਸੰਸਕਾਰ ਕੇਂਦਰ ਦੇ ਉਦੇਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਕੁਲਦੀਪ ਮਦਾਨ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਇਸ ਪ੍ਰੋਗਰਾਮ ਵਿਚ ਬੱਚਿਆਂ ਦੇ ਨਾਲ-ਨਾਲ ਉਨਾਂ ਦੇ ਮਾਪੇ ਵੀ ਹਾਜ਼ਰ ਸਨ |