30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਫ਼ਤਹਿਗੜ੍ਹ ਸਾਹਿਬ ਹਲਕੇ ਦੇ 10 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਜਾਰੀ

ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਵਿਕਾਸ ਕਾਰਜਾਂ ਲਈ ਚੈੱਕ ਵੰਡਣ ਸਮੇਂ ਦਿਖਾਈ ਦਿੰਦੇ ਹੋਏ | ਤਸਵੀਰ: ਕਰਨ <br/> 07-06-2026
ਫ਼ਤਹਿਗੜ੍ਹ ਸਾਹਿਬ, 6 ਜੂਨ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਹਲਕੇ ਦੇ ਵਿਕਾਸ ਕਾਰਜਾਂ ਨੂੰ ਤੇਜ਼ ਕਰਦਿਆਂ ਇਕ ਅਹਿਮ ਪਹਿਲਕਦਮੀ ਕੀਤੀ ਗਈ ਹੈ | ਵਿਧਾਇਕ ਰਾਏ ਨੇ ਆਪਣੇ ਦਫ਼ਤਰ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਹਲਕੇ ਦੇ ਕਰੀਬ 12 ਪਿੰਡਾਂ ਦੀਆਂ ਪੰਚਾਇਤਾਂ ਅਤੇ ਨੁਮਾਇੰਦਿਆਂ ਨੂੰ ਵਿਕਾਸ ਕਾਰਜਾਂ ਲਈ 45 ਲੱਖ ਰੁਪਏ ਦੇ ਗਰਾਂਟ ਪੱਤਰ ਸੌਂਪੇ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਲਖਵੀਰ ਸਿੰਘ ਰਾਏ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰਾਂ ਵਚਨਬੱਧ ਹੈ | ਉਨਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਪਿੰਡ ਕੋਟਲਾ ਬਜਵਾੜਾ ਦੀ ਕਾਫ਼ੀ ਲੰਬੇ ਸਮੇਂ ਤੋਂ ਇੱਕੋ-ਇਕ ਮੁੱਖ ਮੰਗ ਸੀ ਕਿ ਪਿੰਡ ਵਿਚ ਸੀਵਰੇਜ ਸਿਸਟਮ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ ਅਤੇ ਟੋਭੇ ਦਾ ਨਵੀਨੀਕਰਨ (ਸੁੰਦਰੀਕਰਨ) ਹੋਵੇ | ਪਿੰਡ ਵਾਸੀਆਂ ਦੀ ਇਸ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਇਸ ਕੰਮ ਲਈ ਵਿਸ਼ੇਸ਼ ਤੌਰ 'ਤੇ 10 ਲੱਖ ਰੁਪਏ ਦੀ ਵੱਡੀ ਗਰਾਂਟ ਰਾਸ਼ੀ ਜਾਰੀ ਕੀਤੀ ਗਈ ਹੈ | ਵਿਧਾਇਕ ਰਾਏ ਨੇ ਪਿੰਡਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਇਨ•ਾਂ ਗਰਾਂਟਾਂ ਦੀ ਵਰਤੋਂ ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਸਿਰਫ਼ ਵਿਕਾਸ ਕਾਰਜਾਂ 'ਤੇ ਹੀ ਕੀਤੀ ਜਾਵੇ ਤਾਂ ਜੋ ਪਿੰਡਾਂ ਦੀ ਨੁਹਾਰ ਬਦਲੀ ਜਾ ਸਕੇ | ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਆਏ ਪੰਚਾਂ-ਸਰਪੰਚਾਂ ਅਤੇ 'ਆਪ' ਆਗੂਆਂ ਨੇ ਵਿਧਾਇਕ ਰਾਏ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਈਸ ਚੇਅਰਮੈਨ ਖੇੜਾ ਬਿਕਰਮਜੀਤ ਸਿੰਘ ਵਿੱਕੀ, ਬਲਾਕ ਪ੍ਰਧਾਨ ਬਲਵੀਰ ਸਿੰਘ ਚੀਮਾ, ਸਰਪੰਚ ਇੰਦਰਜੀਤ ਸਿੰਘ ਕੋਟਲਾ ਬਜਵਾੜਾ, ਪੰਚ ਬਸੰਤ ਸਿੰਘ ਖਾਲਸਾ, ਬਡਾਲੀ ਆਲਾ ਸਿੰਘ ਦੇ ਇੰਦਰ ਸਿੰਘ, ਗੁਰਮੇਲ ਸਿੰਘ ਪੰਡਰਾਲੀ, ਸੰਦੀਪ ਸਿੰਘ ਬਲਾੜੀ ਕਲਾਂ, ਗੁਰ ਭਗਤ ਸਿੰਘ ਖੇੜੀ ਭਾਈ ਕੀ, ਗਗਨਦੀਪ ਸਿੰਘ ਸਰਪੰਚ ਨਰਾਇਣਗੜ, ਜਸਵੰਤ ਸਿੰਘ ਸਰਪੰਚ ਬਲਾੜ•ੀ ਕਲਾਂ, ਰੋਕੀ ਸਰਪੰਚ ਕੋਟਲਾ ਬਜਵਾੜਾ, ਪੀ.ਏ ਸਤੀਸ਼ ਕੁਮਾਰ ਲਟੌਰ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਰਾਜੂ ਖੰਨਾ ਨੇ ਮੰਡੀ ਗੋਬਿੰਦਗੜ੍ਹ 'ਚ ਜੀ.ਐਸ.ਟੀ, ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਦੀ ਕੀਤੀ ਨਿੰਦਾ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰਕੇ ਦਿੱਤੇ ਡੂੰਘੇ ਜ਼ਖ਼ਮ ਕੌਮ ਕਦੇ ਵੀ ਭੁੱਲ ਨਹੀਂ ਸਕਦੀ-ਬੀਬੀ ਰੂਹੀ, ਜਥੇਦਾਰ ਕਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।