30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

2 ਵੱਖ-ਵੱਖ ਮਾਮਲਿਆਂ 'ਚ ਅਦਾਲਤੀ ਭਗੌੜਿਆਂ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ

ਪੀ.ਓ. ਸਟਾਫ਼ ਦੀ ਪੁਲਿਸ ਦੁਆਰਾ ਗਿ੍ਫ਼ਤਾਰ ਕੀਤਾ ਭਗੌੜਾ ਵਿਅਕਤੀ ਪੁਲਿਸ ਦੀ ਹਿਰਾਸਤ ਵਿਚ ਦਿਖਾਈ ਦਿੰਦਾ ਹੋਇਆ | (ਸੱਜੇ) ਚੈੱਕ ਬਾਊਾਸ ਦੇ ਮਾਮਲੇ ਵਿਚ ਭਗੌੜੀ ਔਰਤ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲੈ ਜਾਂਦੇ ਸਮੇਂ ਪੀ.ਓ. ਸਟਾਫ਼ ਦੀ ਪੁਲਿਸ ਪਾਰਟੀ | ਤਸਵੀਰ: ਕਰਨ <br/> 07-06-2026
ਫ਼ਤਹਿਗੜ੍ਹ ਸਾਹਿਬ, 6 ਜੂਨ (ਬਲਜਿੰਦਰ ਸਿੰਘ)-ਪੀ.ਓ ਸਟਾਫ਼ ਫ਼ਤਹਿਗੜ ਸਾਹਿਬ ਦੀ ਪੁਲਿਸ ਵਲੋਂ 2 ਵੱਖ-ਵੱਖ ਮਾਮਲਿਆਂ ਵਿਚ ਮਾਨਯੋਗ ਅਦਾਲਤ ਦੁਆਰਾ ਭਗੌੜੇ ਕਰਾਰ ਦਿੱਤੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਪੀ.ਓ ਸਟਾਫ਼ ਫ਼ਤਹਿਗੜ ਸਾਹਿਬ ਦੇ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਵਿਚ ਐਕਸਾਈਜ਼ ਐਕਟ ਅਧੀਨ ਮਿਤੀ 13 ਸਤੰਬਰ 2024 ਨੂੰ ਦਰਜ ਮੁਕੱਦਮਾ ਨੰਬਰ 108 ਵਿਚ ਨਾਮਜ਼ਦ ਭੁਪਿੰਦਰ ਸਿੰਘ ਉਰਫ਼ ਭਿੰਦਾ ਵਾਸੀ ਪਿੰਡ ਬਾਗ ਸਿਕੰਦਰ ਨੂੰ ਮਾਨਯੋਗ ਅਦਾਲਤ ਫ਼ਤਹਿਗੜ ਸਾਹਿਬ ਵਲੋਂ 17 ਦਸੰਬਰ 2025 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ, ਅੱਜ ਪੀ.ਓ ਸਟਾਫ਼ ਫ਼ਤਹਿਗੜ ਸਾਹਿਬ ਦੀ ਪੁਲਿਸ ਪਾਰਟੀ ਨੇ ਉਸ ਨੂੰ ਘਰ ਤੋਂ ਹੀ ਗਿ੍ਫਤਾਰ ਕਰਕੇ ਅਗਲੇਰੀ ਕਾਰਵਾਈ ਲਈ ਥਾਣਾ ਫ਼ਤਹਿਗੜ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ ਹੈ | ਉਨਾਂ ਦੱਸਿਆ ਕਿ ਚੈੱਕ ਬਾਉਂਸ ਦੇ ਮਾਮਲੇ ਵਿਚ ਮਾਨਯੋਗ ਅਦਾਲਤ ਫ਼ਤਹਿਗੜ ਸਾਹਿਬ ਵਲੋਂ ਭਗੌੜੀ ਐਲਾਨੀ ਇਕ ਔਰਤ ਸੁਖਚੈਨ ਕੌਰ ਵਾਸੀ ਪਟਿਆਲਾ ਨੂੰ ਗਿ੍ਫ਼ਤਾਰ ਕਰਕੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ | ਉਨਾਂ ਦੱਸਿਆ ਕਿ ਮੁੱਦਈ ਧਿਰ ਜਸਪ੍ਰੀਤ ਸਿੰਘ ਵਾਸੀ ਚੰਦੂਮਾਜਰਾ ਨੇ ਸੁਖਚੈਨ ਕੌਰ ਪਾਸੋਂ 2 ਲੱਖ ਰੁਪਏ ਦੇ ਲੈਣ-ਦੇਣ ਦੇ ਮਾਮਲੇ ਸਬੰਧੀ ਕੇਸ ਕੀਤਾ ਹੋਇਆ ਸੀ | ਉਨਾਂ ਦੱਸਿਆ ਕਿ ਸੁਖਚੈਨ ਕੌਰ ਅਦਾਲਤ ਤੋਂ 22 ਦਸੰਬਰ 2025 ਤੋਂ ਭਗੌੜੀ ਚੱਲ ਰਹੀ ਸੀ | ਜਿਸ ਨੂੰ ਪੀ.ਓ ਸਟਾਫ਼ ਫ਼ਤਹਿਗੜ ਸਾਹਿਬ ਦੀ ਪੁਲਿਸ ਪਾਰਟੀ ਨੇ ਗਿ੍ਫ਼ਤਾਰ ਕਰਕੇ ਅੱਜ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕਰ ਦਿੱਤਾ | ਜਿੱਥੇ ਸੁਖਚੈਨ ਕੌਰ ਨੇ ਮੁੱਦਈ ਧਿਰ ਜਸਪ੍ਰੀਤ ਸਿੰਘ ਨੂੰ 10 ਜੂਨ ਨੂੰ 2 ਲੱਖ ਰੁਪਏ ਦੇਣ ਦਾ ਇਕਰਾਰ ਦਿੱਤਾ, ਜਿਸ ਮਗਰੋਂ
ਪਿਛਲੀ ਖ਼ਬਰ ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਜ਼ਰੂਰੀ-ਸਹਾਇਕ ਸਿਵਲ ਸਰਜਨ ਅਗਲੀ ਖ਼ਬਰ ਰਾਜੂ ਖੰਨਾ ਨੇ ਮੰਡੀ ਗੋਬਿੰਦਗੜ੍ਹ 'ਚ ਜੀ.ਐਸ.ਟੀ, ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਦੀ ਕੀਤੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।