31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਬਲਵਿੰਦਰ ਸਿੰਘ ਗਿੱਲ ਬਿਲਾਸਪੁਰ ਭਾਕਿਯੂ ਸਿੱਧੂਪੁਰ ਬਲਾਕ ਖਮਾਣੋਂ ਦੇ ਪ੍ਰਧਾਨ ਨਿਯੁਕਤ

ਅਜੀਤ ਡੈਸਕ 07-06-2026
ਖਮਾਣੋਂ, 6 ਜੂਨ (ਜੋਗਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਦਲਵੀਰ ਸਿੰਘ ਸਿੱਧੂ ਦੀ ਅਗਵਾਈ ਵਿਚ ਬਲਾਕ ਖਮਾਣੋਂ ਦੀ ਚੋਣ ਹੋਈ ਜਿਸ ਵਿਚ ਬਲਵਿੰਦਰ ਸਿੰਘ ਗਿੱਲ ਬਿਲਾਸਪੁਰ ਨੂੰ ਬਲਾਕ ਖਮਾਣੋਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਸੇਖੋਂ ਬਰਵਾਲੀ ਕਲਾਂ ਨੂੰ ਜਨਰਲ ਸਕੱਤਰ, ਕੁਲਵਿੰਦਰ ਸਿੰਘ ਖਟਰਾਓ ਮੀਤ ਪ੍ਰਧਾਨ ਅਤੇ ਜਸਪ੍ਰੀਤ ਸਿੰਘ ਪੂਨੀਆ ਨੂੰ ਖ਼ਜ਼ਾਨਚੀ ਚੁਣਿਆ ਗਿਆ | ਨਵ-ਨਿਯੁਕਤ ਪ੍ਰਧਾਨ ਬਲਵਿੰਦਰ ਸਿੰਘ ਗਿੱਲ ਅਤੇ ਹੋਰਨਾਂ ਨਵੇਂ ਚੁਣੇ ਅਹੁਦੇਦਾਰਾਂ ਨੇ ਕਿਹਾ ਕਿ ਉਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਬਣਦੇ ਯਤਨ ਕਰਨਗੇ ਅਤੇ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਰੁੜਕੀ, ਬਹਾਦਰ ਸਿੰਘ ਖ਼ੋਜੇਮਾਜਰਾ, ਕੁਲਵੰਤ ਸਿੰਘ ਕਲੌੜ, ਨਿਰਭੈ ਸਿੰਘ ਖੇੜਾ ਤੋਂ ਇਲਾਵਾ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ | ਪੈੱ੍ਰਸ ਨੂੰ ਉਕਤ ਜਾਣਕਾਰੀ ਕਸ਼ਮੀਰਾ ਸਿੰਘ ਬਿਲਾਸਪੁਰ ਪੈੱ੍ਰਸ ਸਕੱਤਰ ਭਾਕਿਯੂ ਸਿੱਧੂਪੁਰ ਨੇ ਦਿੱਤੀ |
ਪਿਛਲੀ ਖ਼ਬਰ ਗਗਨਦੀਪ ਸਿੰਘ ਬਾਗੜੀ ਬਲਾਕ ਕਾਂਗਰਸ ਖਮਾਣੋਂ ਦੇ ਐਸ.ਸੀ. ਵਿੰਗ ਦੇ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਵੱਡੇ-ਵਡੇਰਿਆਂ ਦੀ ਯਾਦ 'ਚ ਗੰਗੜ ਪਰਿਵਾਰਾਂ ਵਲੋਂ ਕੜ੍ਹੀ-ਚਾਵਲ ਦਾ ਲੰਗਰ ਤੇ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।