07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਤਲਵਾਰਬਾਜ਼ੀ ’ਚ ਲੁਹਾਰ ਮਾਜਰਾ ਸਕੂਲ ਦੇ ਵਿਦਿਆਰਥੀ ਨੇ ਚਾਂਦੀ ਦਾ ਤਗਮਾ ਕੀਤਾ ਹਾਸਿਲ

ਸੰਘੋਲ, 6 ਨਵੰਬਰ (ਪਰਮਵੀਰ ਧਨੋਆ)-ਸੰਗਰੂਰ ਵਿਖੇ ਹੋਈਆਂ ਪੰਜਾਬ ਸਕੂਲਜ਼ ਖੇਡਾਂ ‘ਚ ਸਰਕਾਰੀ ਹਾਈ ਸਮਾਰਟ ਸਕੂਲ ਲੁਹਾਰ ਮਾਜਰਾ ਖ਼ੁਰਦ ਦੇ ਵਿਦਿਆਰਥੀ ਨੇ ਤਲਵਾਰਬਾਜ਼ੀ ‘ਚ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਉਕਤ ਪ੍ਰਾਪਤੀ ਵਿਦਿਆਰਥੀ ਜਗਮਨਵੀਰ ਸਿੰਘ ਨੇ ਅੰਡਰ 14 ਲੜਕੇ ਇਪੀ ਈਵੈਂਟ ‘ਚ ਹਾਸਲ ਕਰਕੇ ਨੈਸ਼ਨਲ ਪੱਧਰ ‘ ਤੇ ਆਪਣਾ ਨਾਂਅ ਦਰਜ ਕੀਤਾ ਹੈ।

ਅਜੀਤ ਡੈਸਕ 07-11-2026
ਸੰਘੋਲ, 6 ਨਵੰਬਰ (ਪਰਮਵੀਰ ਧਨੋਆ)-ਸੰਗਰੂਰ ਵਿਖੇ ਹੋਈਆਂ ਪੰਜਾਬ ਸਕੂਲਜ਼ ਖੇਡਾਂ ‘ਚ ਸਰਕਾਰੀ ਹਾਈ ਸਮਾਰਟ ਸਕੂਲ ਲੁਹਾਰ ਮਾਜਰਾ ਖ਼ੁਰਦ ਦੇ ਵਿਦਿਆਰਥੀ ਨੇ ਤਲਵਾਰਬਾਜ਼ੀ ‘ਚ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਉਕਤ ਪ੍ਰਾਪਤੀ ਵਿਦਿਆਰਥੀ ਜਗਮਨਵੀਰ ਸਿੰਘ ਨੇ ਅੰਡਰ 14 ਲੜਕੇ ਇਪੀ ਈਵੈਂਟ ‘ਚ ਹਾਸਲ ਕਰਕੇ ਨੈਸ਼ਨਲ ਪੱਧਰ ‘ ਤੇ ਆਪਣਾ ਨਾਂਅ ਦਰਜ ਕੀਤਾ ਹੈ। ਵਿਦਿਆਰਥੀ ਦੀ ਉਕਤ ਪ੍ਰਾਪਤੀ ਦਾ ਸਿਹਰਾ ਹੈੱਡ ਮਿਸਟਰੈੱਸ ਡਾ. ਖੁਸ਼ਵਿੰਦਰ ਕੌਰ ਨੇ ਡੀ.ਪੀ.ਈ ਲਖਵੀਰ ਕੌਰ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸਕੂਲ ਵਿਦਿਆਰਥੀਆਂ ਨੂੰ ਦਿੱਤੀ ਗਈ ਯੋਗ ਅਗਵਾਈ ਦਾ ਨਤੀਜਾ ਹੈ। ਵਿਦਿਆਰਥੀ ਦਾ ਸਕੂਲ ਪਹੁੰਚਣ ‘ਤੇ ਪਿੰਡ ਦੀ ਪੰਚਾਇਤ ਹਰਿੰਦਰ ਸਿੰਘ ਸਰਪੰਚ, ਬਲਵਿੰਦਰ ਸਿੰਘ ਪੰਚ, ਜੀਤ ਸਿੰਘ ਪੰਚ ਅਤੇ ਸਮੂਹ ਸਕੂਲ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ ਮੰਡੀ ਗੋਬਿੰਦਗੜ੍ਹ ਵਿਦਿਆਰਥੀਆਂ ਨੇ ਮਨਾਈ ਦੀਵਾਲੀ ਅਗਲੀ ਖ਼ਬਰ ਨਸ਼ੇ ਬਣਾਉਣ ਵਾਲੀਆ ਫ਼ੈਕਟਰੀਆਂ ਨੂੰ ਮਿਲ ਰਹੀ ਹਕੂਮਤੀ ਸਰਪ੍ਰਸਤੀ ਦੀ ਹੋਵੇ ਜਾਂਚ-ਇਮਾਨ ਸਿੰਘ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।