ਨਹਿਰ 'ਚ ਸਿਰ ਕੱਟੇ ਤੇ ਪੈਰ ਬੰਨ੍ਹੇ ਬੱਚੇ ਦੀ ਮਿਲੀ ਲਾਸ਼
ਅਜੀਤ ਡੈਸਕ
10-06-2026
ਪਟਿਆਲਾ, 9 ਜੂਨ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਪਿੰਡ ਕਕਰਾਲਾ ਲਾਗੇ ਭਾਖੜਾ ਨਹਿਰ 'ਚੋਂ ਇਕ 10 ਸਾਲ ਦੇ ਕਰੀਬ ਬੱਚੇ ਦੀ ਲਾਸ਼ ਮਿਲੀ ਹੈ | ਇਸ ਸੰਬੰਧੀ ਗ਼ੋਤੇਖ਼ੋਰ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਜਦੋਂ ਉਨ੍ਹਾਂ ਵਲੋਂ ਬੱਚੇ ਦੀ ਲਾਸ਼ ਨਹਿਰ 'ਚੋਂ ਕੱਢੀ ਗਈ ਤਾਂ ਬੱਚੇ ਦੀ ਗਰਦਨ ਨਹੀਂ ਸੀ ਤੇ ਉਸ ਦੇ ਪੈਰ ਰੱਸੀ ਨਾਲ ਬੰਨ੍ਹੇ ਹੋਏ ਸੀ | ਇਸ ਦੇ ਨਾਲ ਉਸ ਦੇ ਢਿੱਡ 'ਚ ਕੋਈ ਨੁਕੀਲੀ ਚੀਜ਼ ਦੇ ਵਾਰ ਵੀ ਕੀਤੇ ਹੋਏ ਸੀ | ਫ਼ਿਲਹਾਲ ਪੁਲਿਸ ਨੇ ਬੱਚੇ ਦੀ ਮਿ੍ਤਕ ਦੇਹ ਨੂੰ ਰਾਜਿੰਦਰਾ ਹਸਪਤਾਲ 'ਚ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ | ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਹਾਲੇ ਇਸ ਮਾਮਲੇ ਦੀ ਜਾਂਚ ਕਰੇਗੀ ਕਿ ਕਿਸ ਥਾਣੇ 'ਚ ਬੱਚੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਆਈ ਹੋਈ ਹੈ ਤੇ ਹਾਲੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਬੱਚੇ ਦੀ ਲਾਸ਼ ਕਿਥੋਂ ਦੀ ਹੈ | ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁੱਝ ਦੱਸਿਆ ਜਾ ਸਕਦਾ ਹੈ |