09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਜਗਵਿੰਦਰ ਸਿੰਘ ਜੱਗੀ ਨਲੀਨੀ ਅਕਾਲੀ ਦਲ (ਬ) ਵਿਚ ਹੋਏ ਸ਼ਾਮਿਲ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਜੱਗੀ ਦਾ ਪਾਰਟੀ ’ਚ ਕੀਤਾ ਸਵਾਗਤ

ਅਜੀਤ ਡੈਸਕ 27-07-2026
ਫ਼ਤਹਿਗੜ੍ਹ ਸਾਹਿਬ, 26 ਜੁਲਾਈ (ਬਲਜਿੰਦਰ ਸਿੰਘ)-ਸ਼੍ਰੋੋਮਣੀ ਅਕਾਲੀ ਦਲ (ਬ) ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ ਜਗਵਿੰਦਰ ਸਿੰਘ ਜੱਗੀ ਨਲੀਨੀ ਦਾ ਪਾਰਟੀ ਵਿਚ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਹ ਭਲੀਭਾਂਤ ਸਮਝਦੇ ਹਨ ਕਿ ਜੇਕਰ ਕੋਈ ਪੰਜਾਬ ਤੇ ਪੰਜਾਬੀਆਂ ਦੇ ਭਲੇ ਦੀ ਗੱਲ ਸੋਚ ਸਕਦਾ ਹੈ ਤਾਂ ਉਹ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਹੈ, ਜਿਸ ਨੇ ਹਮੇਸ਼ਾ ਪੰਜਾਬੀਆਂ ਦੇ ਮੁੱਢਲੇ ਹੱਕਾਂ ਦੀ ਰਾਖੀ ਲਈ ਮੂਹਰੇ ਹੋ ਕੇ ਸੰਘਰਸ਼ ਕੀਤੇ ਹਨ। ਇਸੇ ਕਰਕੇ ਵੱਡੀ ਗਿਣਤੀ ਵਿਚ ਲੋਕ ਦੂਜੀਆਂ ਸਿਆਸੀ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ। ਸ. ਭੁੱਟਾ ਨੇ ਕਿਹਾ ਕਿ ਜਗਵਿੰਦਰ ਸਿੰਘ ਜੱਗੀ ਇਕ ਇਮਾਨਦਾਰ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਸਿਆਸਤ ਵਿਚ ਵੱਡਾ ਯੋਗਦਾਨ ਪਾਇਆ ਤੇ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਲਈ ਸਮਰਪਿਤ ਭਾਵਨਾ ਨਾਲ ਆਪਣੀਆਂ ਸੇਵਾਵਾਂ ਨਿਭਾਉਣਗੇ, ਜਿਸ ਸਦਕਾ ਪਾਰਟੀ ਨੂੰ ਹਲਕਾ ਫ਼ਤਹਿਗੜ੍ਹ ਸਾਹਿਬ ਵਿਚ ਮਜ਼ਬੂਤੀ ਮਿਲੇਗੀ। ਇਸ ਮੌਕੇ ਧਰਮਿੰਦਰ ਸਿੰਘ ਮੂਲੇਪੁਰ ਜ਼ਿਲ੍ਹਾ ਮੀਤ ਪ੍ਰਧਾਨ, ਲਖਬੀਰ ਸਿੰਘ ਸਰਾਣਾ ਸਰਕਲ ਪ੍ਰਧਾਨ ਚਨਾਰਥਲ, ਯਾਦਵਿੰਦਰ ਸਿੰਘ ਬੈਂਸ, ਅਮਨਦੀਪ ਸਿੰਘ ਫਾਟਕ ਮਾਜਰੀ ਮੀਤ ਪ੍ਰਧਾਨ ਸਰਕਲ ਨਬੀਪੁਰ, ਹਰਪ੍ਰੀਤ ਸਿੰਘ ਲਾਲੀ ਯੂਥ ਆਗੂ, ਜਥੇ. ਗੁਰਿੰਦਰ ਸਿੰਘ, ਬੰਤ ਸਿੰਘ, ਜਗਰੂਪ ਸਿੰਘ, ਸੁਖਵਿੰਦਰ ਸਿੰਘ, ਰਾਮ ਸਿੰਘ, ਭਾਗ ਸਿੰਘ, ਸਰੂਪ ਸਿੰਘ, ਭਿੰਦਰ ਸਿੰਘ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਚੰਦ ਸਿੰਘ, ਗੁਰਧਿਆਨ ਸਿੰਘ, ਗੁਰਦੀਪ ਸਿੰਘ, ਨਾਜ਼ਰ ਖਾਂ, ਜੀਵਨ ਗਾਂਧੀ ਸਿੰਘ, ਅਵਤਾਰ ਸਿੰਘ, ਛਿੰਦਰ ਸਿੰਘ, ਹਰਮਨ ਸਿੰਘ, ਕੁਲਵੀਰ ਸਿੰਘ, ਬਲਜਿੰਦਰ ਸਿੰਘ ਜਲਵੇੜੀ ਗਹਿਲਾਂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮਾਤਾ ਨੈਣਾ ਦੇਵੀ ਦਰਬਾਰ ਵਿਖੇ ਮਹੀਨਾਵਾਰ ਖੀਰ ਦਾ ਲੰਗਰ ਲਗਾਇਆ ਅਗਲੀ ਖ਼ਬਰ ਜਸਵਿੰਦਰ ਜੱਸੀ ਹੋਏ ਕਾਂਗਰਸ ’ਚ ਸ਼ਾਮਿਲ, ਘੱਟ ਗਿਣਤੀ ਵਿਭਾਗ ਲਈ ਕਰਨਗੇ ਕੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।