09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਮਾਤਾ ਨੈਣਾ ਦੇਵੀ ਦਰਬਾਰ ਵਿਖੇ ਮਹੀਨਾਵਾਰ ਖੀਰ ਦਾ ਲੰਗਰ ਲਗਾਇਆ

ਅਜੀਤ ਡੈਸਕ 27-07-2026
ਮੰਡੀ ਗੋਬਿੰਦਗੜ੍ਹ, 26 ਜੁਲਾਈ (ਰਾਜੇਸ਼ ਸ਼ਰਮਾ)-ਜੈ ਮਾਤਾ ਨੈਣਾ ਦੇਵੀ ਸੇਵਾ ਸੰਮਤੀ ਲੰਗਰ ਕਮੇਟੀ ਮੰਡੀ ਗੋਬਿੰਦਗੜ੍ਹ ਵਲੋਂ ਹਿਮਾਚਲ ਪ੍ਰਦੇਸ਼ ਸਥਿਤ ਸ੍ਰੀ ਮਾਤਾ ਨੈਣਾ ਦੇਵੀ ਦਰਬਾਰ ਵਿਖੇ ਮਹੀਨਾਵਾਰ ਲੰਗਰ ਸੇਵਾ ਅਧੀਨ ਖੀਰ ਦਾ ਲੰਗਰ ਲਗਾਇਆ। ਕਮੇਟੀ ਦੇ ਪ੍ਰਧਾਨ ਕੁਲਦੀਪ ਚੰਦ ਵਰਮਾ ਨੇ ਦੱਸਿਆ ਕਿ ਕਮੇਟੀ ਵਲੋਂ ਹਰ ਮਹੀਨੇ ਦੇ ਚੌਥੇ ਐਤਵਾਰ ਨੂੰ ਮੰਡੀ ਗੋਬਿੰਦਗੜ੍ਹ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ੍ਰੀ ਮਾਤਾ ਨੈਣਾ ਦੇਵੀ ਮੰਦਰ ਵਿਖੇ ਸ਼ਰਧਾਲੂਆਂ ਲਈ ਲੰਗਰ ਦੀ ਸੇਵਾ ਨਿਰੰਤਰ ਨਿਭਾਈ ਜਾਂਦੀ ਹੈ। ਇਸੇ ਲੜੀ ਤਹਿਤ ਇਸ ਮਹੀਨੇ ਖੀਰ ਦਾ ਲੰਗਰ ਲਗਾ ਕੇ ਸੰਗਤ ਦੀ ਸੇਵਾ ਕੀਤੀ ਗਈ। ਇਸ ਮੌਕੇ ਪ੍ਰਧਾਨ ਕੁਲਦੀਪ ਚੰਦ ਵਰਮਾ, ਸ਼ਿਵ ਕੁਮਾਰ ਸ਼ਰਮਾ, ਸ਼ਿਵ ਕਪਲਿਸ਼, ਬਿੰਦੂ ਪੰਡਿਤ, ਰਾਜਿੰਦਰ ਸਿੰਘ, ਅਜੈ ਦੀਕਸ਼ਿਤ, ਨਿਤੀਸ਼, ਦੀਪਾਂਸ਼ੂ, ਕਰਨ ਵਰਮਾ, ਰਾਹੁਲ, ਵਿਕਾਸ, ਲੱਕੀ ਤੇ ਹੋਰ ਸੇਵਾਦਾਰਾਂ ਨੇ ਤਨ-ਮਨ ਨਾਲ ਲੰਗਰ ਸੇਵਾ ਨਿਭਾਈ।
ਪਿਛਲੀ ਖ਼ਬਰ ਮੰਡੀ ਗੋਬਿੰਦਗੜ੍ਹ ਵਿਚ ਆਰ. ਐਸ. ਐਸ. ਵਲੋਂ ਪ੍ਰਮੁੱਖ ਜਨ ਗੋਸ਼ਟੀ ਦਾ ਆਯੋਜਨ ਅਗਲੀ ਖ਼ਬਰ ਜਗਵਿੰਦਰ ਸਿੰਘ ਜੱਗੀ ਨਲੀਨੀ ਅਕਾਲੀ ਦਲ (ਬ) ਵਿਚ ਹੋਏ ਸ਼ਾਮਿਲ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਜੱਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।