10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਡਾ. ਮਨੋਹਰ ਸਿੰਘ ਵਲੋਂ ਰਾਮ ਕੇਵਲ ਯਾਦਵ ਇੰਟਕ ਦੇ ਸੂਬਾ ਜਨਰਲ ਸਕੱਤਰ ਨਿਯੁਕਤ

ਅਜੀਤ ਡੈਸਕ 30-07-2026
ਖਮਾਣੋਂ, 29 ਜੁਲਾਈ (ਮਨਮੋਹਣ ਸਿੰਘ ਕਲੇਰ)-ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਡਾ. ਮਨੋਹਰ ਸਿੰਘ ਨੇ ਮਜਦੂਰ ਨੇਤਾ ਰਾਮ ਕੇਵਲ ਯਾਦਵ ਨੂੰ ਇੰਟਕ ਫੈਡਰੇਸ਼ਨ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਸੀਨੀਅਰ ਕਾਂਗਰਸ ਆਗੂ ਡਾ. ਮਨੋਹਰ ਸਿੰਘ ਨੇ ਅੱਜ ਮੰਡੀ ਗੋਬਿੰਦਗੜ੍ਹ ਵਾਸੀ ਕਾਂਗਰਸ ਪਾਰਟੀ ਵਿਚ ਲੰਮੇ ਅਰਸੇ ਤੋਂ ਕੰਮ ਕਰ ਰਹੇ ਰਾਮ ਕੇਵਲ ਯਾਦਵ ਨੂੰ ਨਿਯੁਕਤੀ ਪੱਤਰ ਸੌਂਪਿਆ ਅਤੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਵਧੀਆ ਕੰਮ ਕਰਨ ਵਾਲੇ ਵਰਕਰਾਂ ਨੂੰ ਸਨਮਾਨ ਦਿੱਤਾ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਇਸੇ ਕੜੀ ਤਹਿਤ 1997 ਵਿਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਵੱਖ-ਵੱਖ ਅਹੁਦਿਆਂ ਤੇ ਕੰਮ ਕਰ ਚੁੱਕੇ ਰਾਮ ਕੇਵਲ ਯਾਦਵ ਨੂੰ ਉਨ੍ਹਾਂ ਦੀ ਪਾਰਟੀ ਪ੍ਰਤੀ ਸਮਰਪਿਤ ਕਾਰਜੁਗਾਰੀ ਦੇਖਦੇ ਹੋਏ ਇੰਟਕ ਫੈਡਰੇਸ਼ਨ ਪੰਜਾਬ ਦੇ ਜਨਰਲ ਸਕੱਤਰ ਦੀ ਨਿਯੁਕਤੀ ਨਾਲ ਨਿਵਾਜਿਆ ਜਾ ਰਿਹਾ ਹੈ। ਡਾ. ਮਨੋਹਰ ਸਿੰਘ ਨੇ ਆਖਿਆ ਕਿ ਨਵ ਨਿਯੁਕਤ ਜਨਰਲ ਸਕੱਤਰ ਕੇਵਲ ਯਾਦਵ ਇੰਟਕ ਵਿਚ ਵੀ ਕਾਫ਼ੀ ਸਮੇਂ ਤੋਂ ਸਰਗਰਮ ਹਨ ਅਤੇ ਉਹ ਮਜ਼ਦੂਰ ਭਾਈਚਾਰੇ ਅਤੇ ਮੁਲਾਜ਼ਮ ਵਰਗ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ। ਕੇਵਲ ਰਾਮ ਯਾਦਵ ਨੇ ਪੰਜਾਬ ਪ੍ਰਧਾਨ ਡਾ. ਮਨੋਹਰ ਸਿੰਘ ਅਤੇ ਨੈਸ਼ਨਲ ਪ੍ਰਧਾਨ ਹੌਸ਼ਿਲਾ ਪ੍ਰਸਾਦ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਲਈ ਵੀ ਉਸੇ ਲਗਨ ਨਾਲ ਕੰਮ ਕਰਦੇ ਰਹਿਣਗੇ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਇੰਟਕ ਫੈਡਰੇਸ਼ਨ ਮੀਤ ਪ੍ਰਧਾਨ ਓਮ ਪ੍ਰਕਾਸ਼ ਤਾਂਗੜੀ ਅਤੇ ਅੰਮ੍ਰਿਤਪਾਲ ਸਿੰਘ ਟਿਵਾਣਾ ਨੇ ਰਾਮ ਕੇਵਲ ਯਾਦਵ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਇੰਟਕ ਪ੍ਰਧਾਨ ਕਰਮਜੀਤ ਸਿੰਘ ਢੀਂਡਸਾ ਦੇ ਨਾਲ ਰਣਧੀਰ ਸਿੰਘ ਬਾਗੜੀਆ, ਮਾਸਟਰ ਜਰਨੈਲ ਸਿੰਘ, ਨਿਰਮਲ ਸਿੰਘ, ਮਨਦੀਪ ਸਿੰਘ ਮਿੰਟੂ, ਦਿਆਲ ਸਿੰਘ, ਨੋਨੀ ਖ਼ਾਨ, ਭੁਪਿੰਦਰ ਸਿੰਘ ਹੁਸੈਨਪੁਰ, ਲੱਕੀ ਧੀਮਾਨ, ਧਿਆਨ ਸਿੰਘ, ਪਰਮਿੰਦਰ ਸਿੰਘ, ਕਾਕਾ ਸਿੰਘ ਸ਼ੈਲੇਂਦਰ ਕੁਮਾਰ ਅਤੇ ਹਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਜਥੇਦਾਰ ਮਨਮੋਹਨ ਸਿੰਘ ਮੁਕਾਰੋਂਪੁਰ ਨੇ ਲੋੜਵੰਦ ਐਸ.ਸੀ. ਵਿਦਿਆਰਥੀ ਦੀ ਭਰੀ ਰਜਿਸਟਰੇਸ਼ਨ ਫ਼ੀਸ ਨੌਜਵਾਨਾਂ ਨੂੰ ਉੱਚ ਸਿੱਖ... ਅਗਲੀ ਖ਼ਬਰ ਸ੍ਰੀ ਬਾਵਾ ਲਾਲ ਦਿਆਲ ਮੰਦਰ ਵਿਖੇ ਗੁਰੂ ਪੂਰਨਿਮਾ ਦਿਵਸ ਪੂਜਾ ਮਨਾਇਆ ਗੁਰੂ ਤੋਂ ਬਿਨਾਂ ਮੁਕਤੀ ਅਸੰਭਵ ਹੈ-ਪੰਡਿਤ ਰਾਜੇਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।