ਵਰਲਡ ਯੂਨੀਵਰਸਿਟੀ ਵਿਖੇ ਜ਼ਿੰਮੇਵਾਰ ਸੋਸ਼ਲ ਮੀਡੀਆ ਤੇ ਵਿੱਦਿਅਕ ਸਮੱਗਰੀ ਸਿਰਜਣਾ ਵਿਸ਼ੇ ’ਤੇ ਸੈਮੀਨਾਰ
ਫ਼ਤਹਿਗੜ੍ਹ ਸਾਹਿਬ, 14 ਅਗਸਤ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਸੈਂਟਰ ਆਫ਼ ਇੰਟਰਨਸ਼ਿਪ ਤੇ ਕਮਿਊਨਿਟੀ ਆਊਟਰੀਚ ਵਲੋਂ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਜ਼ਿੰਮੇਵਾਰ, ਨੈਤਿਕ ਤੇ ਉਸਾਰੂ ਵਰਤੋਂ ਪ੍ਰਤੀ ਜਾਗਰੂਕ ਕਰਨ ਲਈ ‘ਜ਼ਿੰਮੇਵਾਰ ਸੋਸ਼ਲ ਮੀਡੀਆ ਤੇ ਵਿੱਦਿਅਕ ਸਮਗਰੀ ਸਿਰਜਣਾ’ ਵਿਸ਼ੇ ’ਤੇ ਵਿਚਾਰ-ਵਟਾਂਦਰਾ ਕੀਤਾ। ਸੈਸ਼ਨ ਦਾ ਸੰਚਾਲਨ ਡਾ.
ਫ਼ਤਹਿਗੜ੍ਹ ਸਾਹਿਬ, 14 ਅਗਸਤ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਸੈਂਟਰ ਆਫ਼ ਇੰਟਰਨਸ਼ਿਪ ਤੇ ਕਮਿਊਨਿਟੀ ਆਊਟਰੀਚ ਵਲੋਂ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਜ਼ਿੰਮੇਵਾਰ, ਨੈਤਿਕ ਤੇ ਉਸਾਰੂ ਵਰਤੋਂ ਪ੍ਰਤੀ ਜਾਗਰੂਕ ਕਰਨ ਲਈ ‘ਜ਼ਿੰਮੇਵਾਰ ਸੋਸ਼ਲ ਮੀਡੀਆ ਤੇ ਵਿੱਦਿਅਕ ਸਮਗਰੀ ਸਿਰਜਣਾ’ ਵਿਸ਼ੇ ’ਤੇ ਵਿਚਾਰ-ਵਟਾਂਦਰਾ ਕੀਤਾ। ਸੈਸ਼ਨ ਦਾ ਸੰਚਾਲਨ ਡਾ. ਜੇਸੂ ਜਸਕੰਵਰ ਸਿੰਘ ਅਸਿਸਟੈਂਟ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕੀਤਾ। ਉਨ੍ਹਾਂ ਨੇ ਸਮਕਾਲੀ ਸਿੱਖਿਆ ਵਿਚ ਸੋਸ਼ਲ ਮੀਡੀਆ ਨਾਲ ਜੁੜੇ ਮੌਕਿਆਂ ਅਤੇ ਚੁਣੌਤੀਆਂ ’ਤੇ ਵਿਹਾਰਕ ਵਿਚਾਰ-ਵਟਾਂਦਰੇ ਰਾਹੀਂ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ। ਸੈਸ਼ਨ ਦੌਰਾਨ ਡਿਜੀਟਲ ਨਾਗਰਿਕਤਾ, ਜ਼ਿੰਮੇਵਾਰ ਆਨਲਾਈਨ ਵਿਵਹਾਰ, ਗ਼ਲਤ ਜਾਣਕਾਰੀ ਦੀ ਪਛਾਣ, ਤਸਦੀਕ, ਕਾਪੀ-ਰਾਈਟ, ਸਾਹਿਤਕ ਚੋਰੀ, ਬੌਧਿਕ ਸੰਪਤੀ ਅਧਿਕਾਰ, ਨਿੱਜਤਾ ਅਤੇ ਸਹਿਮਤੀ ਵਰਗੇ ਅਹਿਮ ਪਹਿਲੂਆਂ ’ਤੇ ਚਰਚਾ ਕੀਤੀ ਗਈ। ਵਿਦਿਆਰਥੀਆਂ ਨੂੰ ਵਿੱਦਿਅਕ ਰੀਲਾਂ, ਵੀਡੀਓ ਅਤੇ ਸੋਸ਼ਲ ਮੀਡੀਆ ਪੋਸਟਾਂ ਬਣਾਉਣ ਦੀਆਂ ਰਣਨੀਤੀਆਂ ਤੋਂ ਜਾਣੂ ਕਰਵਾਉਂਦਿਆਂ ਏ. ਆਈ. ਅਤੇ ਹੋਰ ਡਿਜੀਟਲ ਟੂਲਜ਼ ਦੀ ਜ਼ਿੰਮੇਵਾਰ ਵਰਤੋਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਸਿੱਖਿਆ ਵਿਭਾਗ ਦੇ ਮੁਖੀ ਡਾ. ਹਰਨੀਤ ਬਿਲਿੰਗ ਨੇ ਕਿਹਾ ਕਿ ਭਵਿੱਖ ਦੇ ਅਧਿਆਪਕਾਂ ਲਈ ਡਿਜੀਟਲ ਤੌਰ ’ਤੇ ਸਮਰੱਥ ਹੋਣ ਦੇ ਨਾਲ-ਨਾਲ ਨੈਤਿਕ ਤੌਰ ’ਤੇ ਜ਼ਿੰਮੇਵਾਰ ਹੋਣਾ ਵੀ ਜ਼ਰੂਰੀ ਹੈ। ਅਕਾਦਮਿਕ ਮਾਮਲਿਆਂ ਦੇ ਡੀਨ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਜ਼ਿੰਮੇਵਾਰ ਡਿਜੀਟਲ ਨਾਗਰਿਕਤਾ ਤੇ ਪ੍ਰਭਾਵਸ਼ਾਲੀ ਸੰਚਾਰ ਨੂੰ ਜ਼ਰੂਰੀ ਯੋਗਤਾਵਾਂ ਦੱਸਿਆ। ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਸਰਗਰਮੀ ਨਾਲ ਭਾਗ ਲਿਆ। ਏ. ਆਈ. ਟੂਲਜ਼, ਕਾਪੀ-ਰਾਈਟ, ਆਨਲਾਈਨ ਸੁਰੱਖਿਆ ਤੇ ਡਿਜੀਟਲ ਸਮਗਰੀ ਸਿਰਜਣਾ ਨਾਲ ਸੰਬੰਧਿਤ ਸਵਾਲ ਵੀ ਪੁੱਛੇ।