25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ 57ਵੀਂ ਲੋੜਵੰਦ ਲੜਕੀ ਦੇ ਵਿਆਹ 'ਚ ਸਾਮਾਨ ਭੇਟ

ਅਜੀਤ ਡੈਸਕ 26-01-2026
ਪਠਾਨਕੋਟ, 25 ਜਨਵਰੀ (ਸੰਧੂ)-ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਸਥਾਨਕ ਹੋਟਲ ਯੂ-ਨਾਈਟ ਵਿਖੇ ਪ੍ਰਧਾਨ ਕੁਲਦੀਪ ਮਿਨਹਾਸ ਦੀ ਪ੍ਰਧਾਨਗੀ ਹੇਠ ਇਕ ਸਮਾਗਮ ਕੀਤਾ ਗਿਆ | ਜਿਸ ਵਿਚ ਸਮਿਤੀ ਦੇ ਚੇਅਰਮੈਨ ਸਤੀਸ਼ ਮਹੇਂਦਰੂ ਤੇ ਸਰਪ੍ਰਸਤ ਰਾਕੇਸ਼ ਓਲ ਮੁੱਖ ਮਹਿਮਾਨ ਸਨ | ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਗੁਰਦੇਵ ਸਿੰਘ ਜੌਹਲ ਨੇ ਦੱਸਿਆ ਕਿ ਸਮਿਤੀ ਧਾਰਮਿਕ ਤੇ ਸਮਾਜਿਕ ਸੇਵਾ ਦੋਵਾਂ ਗਤੀਵਿਧੀਆਂ ਵਿਚ ਸਰਗਰਮੀ ਨਾਲ ਸ਼ਾਮਿਲ ਹੈ | ਅੱਜ ਸਮਿਤੀ ਨੇ 57ਵੀਂ ਲੋੜਵੰਦ ਲੜਕੀ ਦੇ ਵਿਆਹ 'ਚ ਸਹਾਇਤਾ ਲਈ ਕੱਪੜੇ ਤੇ ਘਰੇਲੂ ਸਮਾਨ ਦਾਨ ਕੀਤਾ | ਚੇਅਰਮੈਨ ਸਤੀਸ਼ ਮਹੇਂਦਰੂ ਨੇ ਦੱਸਿਆ ਕਿ ਸਮਿਤੀ ਸਮਾਜ ਸੇਵਾ ਗਤੀਵਿਧੀਆਂ ਵਿਚ ਵੀ ਹਿੱਸਾ ਲੈਂਦੀ ਹੈ | ਜਿਸ ਵਿਚ ਮੈਡੀਕਲ ਕੈਂਪ, ਲੋੜਵੰਦਾਂ ਲਈ ਕੱਪੜੇ, ਲੋੜਵੰਦ ਬੱਚਿਆਂ ਦੀ ਸਿੱਖਿਆ ਵਿਚ ਸਹਾਇਤਾ ਅਤੇ ਲੋੜਵੰਦ ਲੜਕੀਆਂ ਦੇ ਵਿਆਹ ਵਿਚ ਸਹਾਇਤਾ ਸ਼ਾਮਿਲ ਹੈ | ਇਸ ਨੂੰ ਜਾਰੀ ਰੱਖਦੇ ਹੋਏ ਸਮਿਤੀ ਵਲੋਂ 57ਵੀਂ ਲੜਕੀ ਦੇ ਵਿਆਹ ਦਾ ਸਮਰਥਨ ਕੀਤਾ | ਇਸ ਮੌਕੇ ਪ੍ਰਧਾਨ ਕੁਲਦੀਪ ਮਿਨਹਾਸ, ਚੇਅਰਮੈਨ ਸਤੀਸ਼ ਮਹਿੰਦਰੂ, ਸਰਪ੍ਰਸਤ ਰਾਕੇਸ਼ ਓਲ, ਐਸ.ਡੀ. ਭੱਲਾ, ਰਿਤੇਸ਼ ਮਹਾਜਨ, ਓਮ ਪ੍ਰਕਾਸ਼, ਬਲਜੀਤ ਸਿੰਘ ਬਿੱਟਾ, ਰਵੀ ਗਾਂਧੀ, ਗੁਰਦੇਵ ਸਿੰਘ ਜੌਹਲ, ਅਸੀਮ ਕੁਮਾਰ, ਭੁਵਨੇਸ਼ ਕੁਮਾਰ, ਮਨੋਜ ਗੁਪਤਾ ਅਤੇ ਹੋਰ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਗ੍ਰੀਨਲੈਂਡ ਪਬਲਿਕ ਸਕੂਲ ਵਿਖੇ ਹਿਮਾਚਲ ਦਿਵਸ ਮਨਾਇਆ ਅਗਲੀ ਖ਼ਬਰ ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਕੀਤਾ ਗਿਆ ਪ੍ਰੋਜੈਕਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।