16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਮਾਸਟਰ ਕਾਡਰ ਯੂਨੀਅਨ ਤੇ ਲੈਕਚਰਾਰ ਯੂਨੀਅਨ ਦਾ ਸਾਂਝਾ ਵਫਦ ਡੀ.ਈ.ਓ. (ਸੈ:) ਪਠਾਨਕੋਟ ਨੂੰ ਮਿਲਿਆ

ਅਜੀਤ ਡੈਸਕ 14-02-2026
ਪਠਾਨਕੋਟ, 13 ਫਰਵਰੀ (ਸੰਧੂ)-ਮਾਸਟਰ ਕਾਡਰ ਯੂਨੀਅਨ ਤੇ ਲੈਕਚਰਾਰ ਯੂਨੀਅਨ ਦਾ ਇਕ ਸਾਂਝਾ ਵਫਦ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਪਠਾਨਕੋਟ ਨੂੰ ਮਿਲਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਰਮਨ ਕੁਮਾਰ, ਜ਼ਿਲ੍ਹਾ ਜਨਰਲ ਸਕੱਤਰ ਪਵਨ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਲੈਕਚਰਾਰ ਯੂਨੀਅਨ ਕੌਸ਼ਲ ਸ਼ਰਮਾ ਨੇ ਸਾਂਝੇ ਤੌਰ 'ਤੇ ਮੰਗ ਕੀਤੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਪੇਪਰਾਂ ਵਿਚ ਅਧਿਆਪਕਾਂ ਦੀਆਂ ਡਿਊਟੀਆਂ ਬਤੌਰ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਬਲਾਕ ਤੋਂ ਬਾਹਰ ਘਰਾਂ ਤੋਂ ਲਗਪਗ 60 ਤੋਂ 70 ਕਿੱਲੋਮੀਟਰ ਦੂਰੀ 'ਤੇ ਲਗਾਈ ਗਈ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ | ਇਸ ਸਬੰਧੀ ਪਹਿਲਾਂ ਵੀ ਯੂਨੀਅਨ ਨੇ ਸਿੱਖਿਆ ਮੰਤਰੀ ਪੰਜਾਬ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਅਧਿਆਪਕਾਂ ਦੀਆਂ ਬੋਰਡ ਪੇਪਰਾਂ ਵਿਚ ਡਿਊਟੀਆਂ ਬਲਾਕ ਵਿਚ ਹੀ ਲਗਾਉਣ ਦੀ ਬੇਨਤੀ ਕੀਤੀ ਸੀ, ਪਰ ਸਰਕਾਰ ਦੇ ਕੰਨਾਂ 'ਤੇ ਜੋ ਨਹੀਂ ਸਰਕੀ | ਯੂਨੀਅਨ ਇਸ ਗੱਲ ਦੀ ਮੰਗ ਕਰਦੀ ਹੈ ਕਿ ਬੋਰਡ ਪੇਪਰਾਂ ਵਿਚ ਅਧਿਆਪਕਾਂ ਦੀਆਂ ਡਿਊਟੀਆਂ ਬਲਾਕ ਵਿਚ ਹੀ ਲਗਾਈਆਂ ਜਾਣ ਤਾਂ ਜੋ ਅਧਿਆਪਕ ਵਰਗ ਨੂੰ ਰਾਹਤ ਮਿਲ ਸਕੇ |
ਇਸ ਮੌਕੇ ਰਮਨ ਕੁਮਾਰ, ਕੌਸ਼ਲ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਪਵਨ ਸ਼ਰਮਾ, ਰਾਕੇਸ਼ ਮਹਾਜਨ, ਜ਼ਿਲ੍ਹਾ ਕਮੇਟੀ ਮੈਂਬਰ ਪ੍ਰੇਮ ਭੜੋਲੀ, ਰਾਕੇਸ਼ ਸ਼ਰਮਾ, ਅਜੇ ਭੋਗਲ, ਰਾਜੀਵ ਕੁਮਾਰ, ਰਾਜੀਵ ਸਲਾਰੀਆ ਅਤੇ ਲਲਿਤ ਤ੍ਰੇਹਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੁਲਿਸ ਨੇ ਗਾਵਾਂ ਅਤੇ ਵੱਛੇ ਲੈ ਕੇ ਜਾ ਰਹੇ ਮਿੰਨੀ ਟਰੱਕ ਸਮੇਤ ਤਿੰਨ ਵਿਅਕਤੀਆਂ ਨੰੂ ਕੀਤਾ ਕਾਬੂ ਅਗਲੀ ਖ਼ਬਰ ਘਰੋਟਾ ਬਲਾਕ ਦੇ ਪਿੰਡ ਬੱਸੀ ਬਹਿਲਦਪੁਰ ਵਿਚ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਦਾ ਹੋਇਆ ਹੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।