28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਭਰੌਲੀ ਕਲਾਂ ਦੇ ਬਾਬਾ ਕੇਲੂ ਮੰਦਰ ਵਿਚ ਸੈਂਕੜੇ ਸ਼ਰਧਾਲੂਆਂ ਨੇ ਮੱਥਾ ਟੇਕਿਆ

ਅਜੀਤ ਡੈਸਕ 16-02-2026
ਪਠਾਨਕੋਟ, 15 ਫਰਵਰੀ (ਸੰਧੂ)-ਅੱਜ ਮਹਾਂ ਸ਼ਿਵਰਾਤਰੀ ਮੌਕੇ ਭੜੋਲੀ ਕਲਾਂ ਦੇ ਪ੍ਰਾਚੀਨ ਬਾਬਾ ਕੇਲੂ ਮੰਦਿਰ ਵਿਚ ਸ਼ਰਧਾਲੂਆਂ ਦੀ ਵੱਡੀ ਭੀੜ ਇਕੱਠੀ ਹੋਈ | ਸ਼ਰਧਾਲੂ ਸਵੇਰ ਤੋਂ ਹੀ ਮੰਦਿਰ ਦੇ ਵਿਚ ਮੱਥਾ ਟੇਕਣ ਤੇ ਅਸ਼ੀਰਵਾਦ ਲੈਣ ਲਈ ਇਕੱਠੇ ਹੋਏ ਸਨ | ਦੂਰ-ਦੁਰਾਡੇ ਦੇ ਪਿੰਡਾਂ ਤੇ ਸ਼ਹਿਰਾਂ ਤੋਂ ਸ਼ਰਧਾਲੂਆਂ ਨੇ ਰਸਮੀ ਪੂਜਾ ਕੀਤੀ ਤੇ ਖੁਸ਼ੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ | ਮੰਦਿਰ ਦੇ ਮੁਖੀ ਅਨਿਤ ਸਿੰਘ ਬੰਟੀ ਨੇ ਦੱਸਿਆ ਕਿ ਹਰ ਸਾਲ ਇਤਿਹਾਸਕ ਮੰਦਿਰ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਆਉਂਦੇ ਹਨ, ਪਰ ਇਸ ਵਾਰ ਭੀੜ ਸਵੇਰ ਤੋਂ ਹੀ ਇਕੱਠੀ ਹੋਣ ਲੱਗ ਪਈ | ਉਨ੍ਹਾਂ ਕਿਹਾ ਕਿ ਬਾਬਾ ਕੇਲੂ ਮੰਦਿਰ ਆਸਥਾ ਦਾ ਕੇਂਦਰ ਹੈ ਅਤੇ ਦੂਰ-ਦੂਰ ਤੋਂ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ |
ਪਿਛਲੀ ਖ਼ਬਰ ਟੈਂਕ ਚੌਕ ਨਹਿਰ ਦੇ ਕਿਨਾਰੇ ਮਿਲੀ ਅਣਪਛਾਤੀ ਲਾਸ਼ ਅਗਲੀ ਖ਼ਬਰ ਦੁਨੇਰਾ ਵਿਖੇ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।