19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਬੱਜਰੀ ਦਾ ਭਰਿਆ ਟਰਾਲਾ ਪਲਟਿਆ, ਜਾਨੀ ਨੁਕਸਾਨ ਤੋਂ ਬਚਾਅ

ਅਜੀਤ ਡੈਸਕ 01-03-2026
ਗੁਰਦਾਸਪੁਰ, 28 ਫਰਵਰੀ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਚਾਵਾ ਨੇੜੇ ਤਿੱਬੜੀ ਕੈਂਟ ਦੇ ਗੇਟ ਨੰਬਰ 3 ਸਾਹਮਣੇ ਇਕ ਤਰਫ਼ਾ ਭਾਰ ਪੈਣ ਕਰਕੇ ਟਰਾਲਾ ਪਲਟ ਗਿਆ, ਜਿਸ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ | ਟਰਾਲੇ ਦਾ ਕਾਫੀ ਮਾਲੀ ਨੁਕਸਾਨ ਹੋਇਆ | ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਟਰਾਲਾ ਨੰਬਰ ਪੀ.ਬੀ. 02 ਈ.ਏ. 7181 ਮੁਕੇਰੀਆਂ ਵਲੋਂ ਬੱਜਰੀ ਲੱਦ ਕੇ ਗੁਰਦਾਸਪੁਰ ਆ ਰਿਹਾ ਸੀ ਤੇ ਜਦੋਂ ਉਹ ਪਿੰਡ ਚਾਵਾ ਨਜ਼ਦੀਕ ਸਰਪੰਚ ਢਾਬੇ ਕੋਲ ਪਹੁੰਚਿਆ ਤਾਂ ਉੱਚੀ ਨੀਵੀਂ ਜਗ੍ਹਾ ਹੋਣ ਕਰਕੇ ਟਰਾਲਾ ਹੇਠਾਂ ਧੱਸ ਗਿਆ ਤੇ ਪਲਟ ਗਿਆ | ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਟਰਾਲੇ 'ਤੇ ਸਰਕਾਰੀ ਤੌਰ 'ਤੇ ਨਿਸ਼ਚਿਤ ਕੀਤੇ ਲੋਡ ਤੋਂ ਜ਼ਿਆਦਾ ਬੱਜਰੀ ਲੱਦੀ ਹੋਈ ਸੀ, ਜਿਸ ਕਰਕੇ ਨੀਵੀਂ ਜਗ੍ਹਾ ਹੋਣ ਕਰਕੇ ਇਹ ਪਲਟ ਗਿਆ | ਲੋਕਾਂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਸਰਕਾਰੀ ਨਿਸ਼ਚਿਤ ਕੀਤੇ ਲੋਡ ਤੋਂ ਜ਼ਿਆਦਾ ਭਾਰ ਵਾਲੇ ਟਰਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਰਣਜੀਤ ਸਿੰਘ ਦੇ ਮੁਕਾਬਲੇ ਦੀ ਝੂਠੀ ਕਹਾਣੀ ਸਰਕਾਰੀ ਅੱਤਵਾਦ ਦਾ ਸਿਖ਼ਰ-ਜਥੇਦਾਰ ਹਵਾਰਾ ਕਮੇਟੀ ਅਗਲੀ ਖ਼ਬਰ ਛੋਟੇ ਓਵਰਲੋਡ ਵਾਹਨ ਸੜਕ ਸੁਰੱਖਿਆ ਨੂੰ ਖ਼ਤਰੇ 'ਚ ਪਾ ਕੇ ਲੋਕਾਂ ਦੀ ਜਾਨ ਨਾਲ ਕਰ ਰਹੇ ਖਿਲਵਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।