19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਛੋਟੇ ਓਵਰਲੋਡ ਵਾਹਨ ਸੜਕ ਸੁਰੱਖਿਆ ਨੂੰ ਖ਼ਤਰੇ 'ਚ ਪਾ ਕੇ ਲੋਕਾਂ ਦੀ ਜਾਨ ਨਾਲ ਕਰ ਰਹੇ ਖਿਲਵਾੜ

ਅਜੀਤ ਡੈਸਕ 01-03-2026
ਤਿੱਬੜ, 28 ਫਰਵਰੀ (ਭੁਪਿੰਦਰ ਸਿੰਘ ਬੋਪਾਰਾਏ)-ਓਵਰਲੋਡ ਛੋਟੇ ਵਾਹਨ ਸੜਕ ਸੁਰੱਖਿਆ ਤੇ ਟ੍ਰੈਫ਼ਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਟ੍ਰੈਫ਼ਿਕ ਵਿਭਾਗ, ਟ੍ਰੈਫ਼ਿਕ ਪੁਲਿਸ ਤੇ ਓਵਰਲੋਡ ਵਾਹਨਾਂ 'ਤੇ ਪਾਬੰਦੀ ਲਗਾਉਣ ਦੇ ਦਾਅਵਿਆਂ ਦੀ ਪੋਲ ਖੋਲ੍ਹਦੇ ਹਨ, ਉਥੇ ਹੀ ਲੋਕਾਂ ਦੀ ਜਾਨ ਨਾਲ ਖਿਲਵਾੜ ਵੀ ਕਰ ਰਹੇ ਹਨ | ਛੋਟਾ ਭਾਰ ਢਾਹੁਣ ਵਾਲੇ ਵਾਹਨ ਉੱਪਰ ਕਈ ਗੁਣਾ ਵੱਧ ਭਾਰ ਲੱਦ ਕੇ ਆਪਣੀ ਤੇ ਲੋਕਾਂ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜਿਸ ਨਾਲ ਇਹ ਹੋਰ ਯਾਤਰੀਆਂ ਲਈ ਖ਼ਤਰਨਾਕ ਸਾਬਤ ਹੋ ਰਹੇ ਹਨ ਤੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਸਥਾਨਿਕ ਵਾਸੀਆਂ ਨੇ ਇਸ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਓਵਰ ਲੋਡਿੰਗ ਖੇਤਰ 'ਚ ਆਮ ਹੁੰਦੀ ਜਾ ਰਹੀ ਹੈ | ਟ੍ਰੈਫ਼ਿਕ ਸੁਰੱਖਿਆ ਮਾਹਿਰ ਤੇ ਰੋਡਵੇਜ਼ ਦੇ ਟੈਕਨੀਕਲ ਨਿਗਰਾਨ ਰਹਿ ਚੁੱਕੇ ਸੁੱਚਾ ਸਿੰਘ ਨੰਗਲ ਨੇ ਦੱਸਿਆ ਕਿ ਓਵਰਲੋਡ ਵਾਹਨ ਬ੍ਰੇਕਿੰਗ ਕੁਸ਼ਲਤਾ ਨੂੰ ਬਹੁਤ ਘਟਾ ਦਿੰਦੀ ਹੈ, ਜਿਸ ਨਾਲ ਡਰਾਈਵਰ ਦਾ ਵਾਹਨਾਂ 'ਤੇ ਕੰਟਰੋਲ ਘੱਟ ਜਾਂਦਾ ਹੈ ਤੇ ਸੜਕ ਹਾਦਸਿਆਂ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ | ਮੋਟਰ ਵਾਹਨ ਐਕਟ ਦੇ ਤਹਿਤ ਮਨਜ਼ੂਰਸ਼ੁਦਾ ਸਮਰੱਥਾ ਤੋਂ ਵੱਧ ਸਮਾਨ ਲਿਜਾਉਣਾ ਗੈਰ ਕਾਨੰੂਨੀ ਹੈ ਤੇ ਜੁਰਮਾਨੇ ਦੁਆਰਾ ਸਜ਼ਾਯੋਗ ਹੈ | ਇਲਾਵਾ ਵਾਸੀ ਸਤਨਾਮ ਸਿੰਘ ਬੋਪਾਰਾਏ, ਨਵਨੀਤ ਸਿੰਘ ਭੁੰਬਲੀ, ਕੁਲਜੀਤ ਸਿੰਘ ਸਾਬੀ, ਤਰਸੇਮ ਸਿੰਘ ਬਖ਼ਤਪੁਰ, ਅਮਰੀਕ ਸਿੰਘ ਲੋਧੀਪੁਰ, ਹਰਭਜਨ ਸਿੰਘ ਤਲਵੰਡੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਓਵਰਲੋਡ ਵਾਹਨਾਂ ਦੀ ਲਗਾਤਾਰ ਚੈਕਿੰਗ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਖ਼ਿਲਾਫ਼ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ | ਉਨ੍ਹਾਂ ਓਵਰ ਲੋਡਿੰਗ ਦੇ ਜਾਨਲੇਵਾ ਨਤੀਜਿਆਂ ਬਾਰੇ ਡਰਾਈਵਰਾਂ ਨੰੂ ਸਿੱਖਿਅਤ ਕਰਨ ਲਈ ਜਾਗਰੂਕਤਾ ਮੁਹਿੰਮ ਵੀ ਚਲਾਉਣ ਦੀ ਮੰਗ ਕੀਤੀ | ਇਸ ਦੇ ਨਾਲ ਹੀ ਛੋਟੀ ਉਮਰ ਤੇ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਕਾਨੰੂਨ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ |
ਪਿਛਲੀ ਖ਼ਬਰ ਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਬੱਜਰੀ ਦਾ ਭਰਿਆ ਟਰਾਲਾ ਪਲਟਿਆ, ਜਾਨੀ ਨੁਕਸਾਨ ਤੋਂ ਬਚਾਅ ਅਗਲੀ ਖ਼ਬਰ ਹਿਮਾਚਲ ਐਂਟਰੀ 'ਤੇ 1 ਅਪੈ੍ਰਲ ਤੋਂ ਹਿਮਾਚਲ ਸਰਕਾਰ ਵਲੋਂ ਕੀਤੇ ਜਾ ਰਹੇ ਭਾਰੀ ਵਾਧੇ ਨਾਲ ਪੰਜਾਬੀਆਂ 'ਚ ਭਾਰੀ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।