01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਬੁੱਟਰ ਸ਼ੂਗਰ ਮਿੱਲ ਵਲੋਂ ਕਿਸਾਨਾਂ ਦੇ 45 ਦਿਨਾਂ ਤੋਂ ਰੋਕੇ ਗੰਨੇ ਦੇ ਪੈਸਿਆਂ ਦੀ ਅਦਾਇਗੀ ਨਾ ਹੋਈ ਤਾਂ ਮਿੱਲ ਦਾ ਘਿਰਾਓ ਕੀਤਾ ਜਾਵੇਗਾ : ਆਗੂ

ਅਜੀਤ ਡੈਸਕ 02-03-2026
ਸ੍ਰੀ ਹਰਿਗੋਬਿੰਦਪੁਰ, 1 ਮਾਰਚ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ੍ਰੀ ਹਰਿਗੋਬਿੰਦਪੁਰ ਦਮਦਮਾ ਸਾਹਿਬ ਜ਼ੋਨ ਦੇ ਪ੍ਰਧਾਨ ਪਰਮਿੰਦਰ ਸਿੰਘ ਪਿੰਦੂ ਚੀਮਾ ਖੁੱਡੀ ਅਤੇ ਕਿਸਾਨ ਆਗੂ ਕੁਲਬੀਰ ਸਿੰਘ ਸੋਨੂੰ ਕਾਹਲੋਂ ਮਾੜੀ ਬੁੱਚਿਆਂ ਨੇ ਆਪਣੇ ਸਾਥੀਆਂ ਸਮੇਤ ਕਿਹਾ ਕਿ ਇਸ ਵਾਰ 2026 ਦੇ ਗੰਨੇ ਦੇ ਸੀਜ਼ਨ ਦੌਰਾਨ ਪਹਿਲਾਂ ਹੀ ਕੁਦਰਤੀ ਮਾਰ ਦੇ ਕਾਰਨ ਗੰਨੇ ਦਾ ਭਾਰ ਘੱਟ ਨਿਕਲਣ ਦੇ ਕਾਰਨ ਕਿਸਾਨਾਂ ਨੂੰ ਵੱਡੀ ਤਦਾਦ ਵਿਚ ਕਮਾਦ ਦੀ ਫ਼ਸਲ ਵਿਚੋਂ ਘਾਟਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਗੰਨੇ ਦਾ ਭਾਰ ਘੱਟਣ ਨਿਕਲਣ ਦੇ ਕਾਰਨ ਕਿਸਾਨਾਂ ਨੂੰ ਹੁਣ ਦੋਹਰੀ ਮਾਰ ਪੈ ਰਹੀ ਹੈ, ਕਿਉਂਕਿ ਪੰਜਾਬ ਦੀਆਂ ਬਹੁਤ ਸਾਰੀਆਂ ਗੰਨਾਂ ਮਿੱਲਾਂ ਵਲੋਂ ਕਿਸਾਨਾਂ ਨੂੰ 45 ਦਿਨ ਤੋਂ ਗੰਨੇ ਦੇ ਪੈਸਿਆਂ ਦੀ ਅਜੇ ਤੱਕ ਅਦਾਇਗੀ ਨਹੀਂ ਕੀਤੀ ਜਾ ਰਹੀ | ਕਿਸਾਨ ਆਗੂ ਕੁਲਬੀਰ ਸਿੰਘ ਕਾਹਲੋਂ ਨੇ ਕਿਹਾ ਕਿ ਇਸੇ ਤਰ੍ਹਾਂ ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਵਲੋਂ ਵੀ ਪਿਛਲੇ 45 ਦਿਨਾਂ ਤੋਂ ਕਿਸਾਨਾਂ ਵਲੋਂ ਮਿੱਲ ਵਿਚ ਵੇਚੇ ਗਏ ਆਪਣੇ ਗੰਨੇ ਦੇ ਪੈਸੇ ਨਹੀਂ ਮਿਲ ਰਹੇ, ਜਿਸ ਕਾਰਨ ਕਿਸਾਨ ਆਰਥਿਕ ਤੌਰ 'ਤੇ ਪ੍ਰੇਸ਼ਾਨੀ ਦੀ ਹਾਲਾਤਾਂ ਵਿਚੋਂ ਗੁਜ਼ਰ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨ ਵਲੋਂ ਵੇਚੇ ਗਏ ਗੰਨੇ ਦੇ ਪੈਸੇ ਦੀ ਅਦਾਇਗੀ 15 ਦਿਨਾਂ ਤੱਕ ਕਰਨੀ ਬਣਦੀ ਹੈ ਅਤੇ ਜੇਕਰ ਗੰਨ ਮਿੱਲ 15 ਤੱਕ ਕਿਸਾਨਾਂ ਦੇ ਖ਼ਾਤਿਆਂ ਵਿਚ ਪੈਸੇ ਨਹੀਂ ਪਾਉਂਦੀਆਂ ਤਾਂ ਉਸ ਨੂੰ 15 ਫ਼ੀਸਦੀ ਵਿਆਜ਼ ਕਿਸਾਨਾਂ ਨੂੰ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਹਾਲਾਤ ਏਨੇ ਮਾੜੇ ਬਣ ਚੁੱਕੇ ਹਨ ਕਿ ਜਿਮੀਂਦਾਰ ਵਲੋਂ ਵੇਚੇ ਗਏ ਆਪਣੇ ਹੀ ਗੰਨੇ ਦੇ ਪੈਸੇ ਨਹੀਂ ਮਿਲ ਰਹੇ | ਉਨ੍ਹਾਂ ਕਿਹਾ ਕਿ ਜੇਕਰ ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਦੇ ਪ੍ਰਬੰਧਕਾਂ ਵਲੋਂ ਕਿਸਾਨਾਂ ਨੂੰ ਗੰਨੇ ਦੇ ਪੈਸਿਆਂ ਦੀ ਅਦਾਇਗੀ ਨਾ ਕੀਤੀ ਤਾਂ ਕਿਸਾਨਾਂ ਦਾ ਵੱਡਾ ਇਕੱਠ ਕਰ ਕੇ ਤਿੱਖੇ ਸੰਘਰਸ਼ ਦਾ ਐਲਾਨ ਕਰ ਕੇ ਸੂਬਾ ਕਮੇਟੀ ਦੀ ਅਗਵਾਈ ਹੇਠ ਇਸ ਮਿੱਲ ਦਾ ਘਿਰਾਓ ਕੀਤਾ ਜਾਵੇਗਾ | ਇਸ ਸਮੇਂ ਪਰਮਿੰਦਰ ਸਿੰਘ ਪਿੰਦੂ, ਕੁਲਬੀਰ ਸਿੰਘ ਸੋਨੂੰ, ਦਲਜਿੰਦਰ ਸਿੰਘ ਪਿੰਡਾ ਰੋੜੀ, ਅਜੈਬ ਸਿੰਘ ਚੀਮਾ ਖੁੱਡੀ, ਨਿਰਮਲ ਸਿੰਘ ਨਿੰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਸੁਚੇਤਗੜ੍ਹ ਵਾਸੀਆਂ ਵਲੋਂ ਲੰਗਰ ਦੀ ਸੇਵਾ ਨਿਰੰਤਰ ਜਾਰੀ ਅਗਲੀ ਖ਼ਬਰ ਜਥੇਦਾਰ ਲੰਗਾਹ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਰੈਲੀ 'ਚ ਕਾਫ਼ਲੇ ਸਮੇਤ ਪਹੁੰਚਾਂਗੇ : ਈਸ਼ਵਰ ਸਿੰਘ, ਸੁਖਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।