01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਜਥੇਦਾਰ ਲੰਗਾਹ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਰੈਲੀ 'ਚ ਕਾਫ਼ਲੇ ਸਮੇਤ ਪਹੁੰਚਾਂਗੇ : ਈਸ਼ਵਰ ਸਿੰਘ, ਸੁਖਬੀਰ ਸਿੰਘ

ਅਜੀਤ ਡੈਸਕ 02-03-2026
ਅੱਚਲ ਸਾਹਿਬ, 1 ਮਾਰਚ (ਗੁਰਚਰਨ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 21 ਮਾਰਚ ਨੂੰ ਜਥੇਦਾਰ ਸੁੱਚਾ ਸਿੰਘ ਲੰਗਾਹ ਦੇ ਯਤਨਾਂ ਸਦਕਾ ਕਲਾਨੌਰ ਵਿਖੇ ਹੋਣ ਜਾ ਰਹੀ ਪੰਜਾਬ ਬਚਾਓ ਰੈਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜਥੇਦਾਰ ਲੰਗਾਹ ਦੇ ਨਜ਼ਦੀਕੀ ਸਾਥੀ ਈਸ਼ਵਰ ਸਿੰਘ ਜਾਹਦਪੁਰ ਅਤੇ ਸੁਖਬੀਰ ਸਿੰਘ ਜਾਹਦਪੁਰ ਨੇ ਕੀਤਾ | ਉਨ੍ਹਾਂ ਕਿਹਾ ਕਿ ਜਥੇਦਾਰ ਸੁੱਚਾ ਸਿੰਘ ਲੰਗਾਹ ਦੇ ਯਤਨਾਂ ਸਦਕਾ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੌਰ ਵਿਖੇ ਹੋਣ ਜਾ ਰਹੀ ਰੈਲੀ ਸਬੰਧੀ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਸ ਰੈਲੀ ਵਿਚ ਇਤਿਹਾਸਕ ਇਕੱਠ ਦੱਸ ਦੇਵੇਗਾ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਸਾਥੀਆਂ ਸਮੇਤ ਰੈਲੀ ਵਿਚ ਸ਼ਾਮਲ ਹੋਵਾਂਗੇ |
ਪਿਛਲੀ ਖ਼ਬਰ ਬੁੱਟਰ ਸ਼ੂਗਰ ਮਿੱਲ ਵਲੋਂ ਕਿਸਾਨਾਂ ਦੇ 45 ਦਿਨਾਂ ਤੋਂ ਰੋਕੇ ਗੰਨੇ ਦੇ ਪੈਸਿਆਂ ਦੀ ਅਦਾਇਗੀ ਨਾ ਹੋਈ ਤਾਂ ਮਿੱਲ ਦਾ ਘਿਰਾ... ਅਗਲੀ ਖ਼ਬਰ ਰੈਨੂੰ ਪਰਿਵਾਰ ਨਾਲ ਸੁੱਚਾ ਸਿੰਘ ਛੋਟੇਪੁਰ, ਚੇਅਰਮੈਨ ਖੁਸ਼ਹਾਲਪੁਰ, ਕਾਹਲੋਂ ਸਮੇਤ ਹੋਰਨਾਂ ਵਲੋਂ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।