ਨੌਸ਼ਹਿਰਾ ਮੱਝਾ ਸਿੰਘ, 1 ਮਾਰਚ (ਰਵੀ ਭਗਤ)- ਸਥਾਨਕ ਰਾਸ਼ਟਰੀ ਰਾਜ ਮਾਰਗ 'ਤੇ ਪਿੰਡ ਸੁਚੇਤਗੜ੍ਹ ਦੇ ਵਾਸੀਆਂ ਅਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਨੌਸ਼ਹਿਰਾ ਮੱਝਾ ਸਿੰਘ ਵਿਖੇ ਹੋਲੇ-ਮਹੱਲੇ ਦੇ ਤਿਉਹਾਰ ਨੂੰ ਸਮਰਪਿਤ 6 ਦਿਨ ਵਿਸ਼ਾਲ ਲੰਗਰ ਦੀ ਸੇਵਾ ਨਿਰੰਤਰ ਨਿਭਾਈ ਜਾ ਰਹੀ ਹੈ | ਇਸ ਸਬੰਧੀ ਡਾ. ਜਗਜੀਤ ਸਿੰਘ ਜੱਗੀ ਯੂ.ਕੇ., ਹੀਰਾ ਸਿੰਘ ਯੂ.ਕੇ., ਕੁਲਦੀਪ ਸਿੰਘ ਬਸਰਾ ਯੂ.ਕੇ., ਬਾਬਾ ਬਲਦੇਵ ਸਿੰਘ, ਨਿਰਮਲ ਸਿੰਘ ਆਦਿ ਨੇ ਦੱਸਿਆ ਕਿ ਅੰਮਿ੍ਤਸਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਇਹ ਧਾਰਮਿਕ ਸਮਾਗਮ ਤੇ ਲੰਗਰ ਦੀ ਸੇਵਾ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਪੂਰਾ ਇਲਾਕਾ ਖਾਲਸਾਈ ਰੰਗਾਂ _ਚ ਰੰਗਿਆ ਦਿਖਾਈ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਹੋਲੇ-ਮਹੱਲੇ ਦੇ ਤਿਉਹਾਰ ਮੌਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦਾ ਭਰਵਾਂ ਸਵਾਗਤ ਹੋਵੇਗਾ | ਇਸ ਮੌਕੇ ਪ੍ਰਧਾਨ ਹਰਭਜਨ ਸਿੰਘ, ਸਾ. ਸਰਪੰਚ ਮਨਜੀਤ ਸਿੰਘ ਸੰਧੂ, ਜਰਮਨ ਸਿੰਘ ਆਸਟ੍ਰੇਲੀਆ, ਹਰਜੰਤ ਸਿੰਘ, ਏ.ਐੱਸ.ਆਈ. ਸੁਖਜੀਤ ਸਿੰਘ, ਰਾਕੇਸ਼ ਕੁਮਾਰ, ਗੋਰਾ, ਮੇਜ਼ਰ ਸਿੰਘ, ਸੁੱਚਾ ਸਿੰਘ ਆਦਿ ਨੇ ਸੇਵਾ ਨਿਭਾਈ |