01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਵਲੋਂ ਭਾਜਪਾ ਜ਼ਿਲ੍ਹਾ ਮੋਗਾ ਦੀ ਕਾਰਜਕਾਰਨੀ ਜਾਰੀ

ਅਜੀਤ ਡੈਸਕ 02-03-2026

ਮੋਗਾ, 1 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਜ਼ਿਲ੍ਹਾ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਹੈ। ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਜ਼ਿਲ੍ਹਾ ਕਾਰਜਕਾਰਨੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਵਲੋਂ ਪਾਰਟੀ ਨੂੰ ਜ਼ਮੀਨੀ ਪੱਧਰ ਤੱਕ ਲੈ ਜਾਣ ਲਈ ਤਿਆਰ ਕੀਤੀ ਗਈ ਰਣਨੀਤੀ 'ਚ ਜ਼ਿਲ੍ਹਾ ਸੰਗਠਨ ਦੀ ਨਵੀਂ ਕਾਰਜਕਾਰਨੀ ਦੀ ਭੂਮਿਕਾ ਕਾਫ਼ੀ ਮਹੱਤਵਪੂਰਨ ਹੋਵੇਗੀ। ਡਾ. ਹਰਜੋਤ ਕਮਲ ਨੇ ਜ਼ਿਲ੍ਹਾ ਕਾਰਜਕਾਰਨੀ ਨੂੰ ਮਨਜ਼ੂਰੀ ਦੇਣ ਲਈ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਮਹਾਂਮੰਤਰੀ ਸ਼੍ਰੀਨਿਵਾਸੁਲੂ ਤੇ ਪ੍ਰਦੇਸ਼ ਮਹਾਂਮੰਤਰੀ ਅਨਿਲ ਸਰੀਨ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹਾ ਕਾਰਜਕਾਰਨੀ ਦੇ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ 14 ਮਾਰਚ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ ਹੈ। ਐਲਾਨੀ ਗਈ ਸੂਚੀ 'ਚ ਜ਼ਿਲ੍ਹਾ ਵਾਈਸ ਪ੍ਰਧਾਨ ਸਰਦੂਲ ਸਿੰਘ ਕੰਗ, ਗੀਤਾ ਆਰੀਆ, ਵਿੱਕੀ ਸਿਤਾਰਾ, ਮਨਜੀਤ ਸਿੰਘ, ਹਿਤੇਸ਼ ਗੁਪਤਾ, ਰਾਹੁਲ ਗਰਗ, ਦੇਵ ਪ੍ਰਿਆ ਤਿਆਗੀ, ਸਤਨਾਮ ਸਿੰਘ, ਨਿਰਮਲ ਸਿੰਘ ਮੀਨੀਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਲਖਵੰਤ ਸਿੰਘ ਸਾਫੂਵਾਲਾ ਨੂੰ ਕਿਸਾਨ ਮੋਰਚਾ ਜ਼ਿਲ੍ਹਾ ਮੋਗਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜੋ ਕਿ ਸਭ ਤੋਂ ਮਹੱਤਵਪੂਰਨ ਜ਼ਿੰਮੇਵਾਰੀ ਹੈ। ਸਤਿੰਦਰਪ੍ਰੀਤ ਸਿੰਘ ਨੂੰ ਜ਼ਿਲ੍ਹਾ ਐਸ.ਸੀ. ਮੋਰਚਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਦੋਹਾਂ ਮੋਰਚਿਆਂ ਦੀਆਂ ਟੀਮਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਜਰਨਲ ਸਕੱਤਰ ਲਈ ਵਧੀਆ ਕਾਰਗੁਜ਼ਾਰੀ ਨੂੰ ਦੇਖਦਿਆਂ ਮੁਖ਼ਤਿਆਰ ਸਿੰਘ ਸਾਬਕਾ ਐਸ.ਪੀ. ਨੂੰ ਮੁੜ ਇਹੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਰਾਜਪਾਲ ਠਾਕੁਰ ਤੇ ਸ਼ਮਸ਼ੇਰ ਸਿੰਘ ਕੈਲਾ ਨੂੰ ਜ਼ਿਲ੍ਹਾ ਜਰਨਲ ਸਕੱਤਰ ਦੀ ਵਾਗਡੋਰ ਸੌਂਪੀ ਗਈ ਹੈ। ਜ਼ਿਲ੍ਹੇ ਦੇ ਦਫ਼ਤਰ ਸਕੱਤਰ ਦੀ ਜ਼ਿੰਮੇਵਾਰੀ ਜਗਸੀਰ ਸਿੰਘ ਸਿੱਧੂ ਜਦ ਕਿ ਅਨਿਲ ਬਾਂਸਲ ਨੂੰ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਨਾਲ ਨਿਵਾਜਿਆ ਗਿਆ ਹੈ। ਜ਼ਿਲ੍ਹਾ ਸਕੱਤਰਾਂ ਦੀ ਜ਼ਿੰਮੇਵਾਰੀ ਸੁਖਨੰਦਨ ਗਰਗ, ਮਨਿੰਦਰ ਸਿੰਘ ਜੌੜਾ, ਸੂਰਜ ਭਾਨ ਧਾਲੀਵਾਲ, ਨੀਤੂ ਗੁਪਤਾ, ਲੀਨਾ ਗੋਇਲ, ਰਾਓ ਬਰਿੰਦਰ ਪੱਬੀ, ਸ਼ਿਲਪਾ ਬਾਂਸਲ, ਰਾਜਿੰਦਰ ਗਾਬਾ, ਮਾਲਵਿੰਦਰ ਕੌਰ ਔਲਖ, ਪਰਵੀਨ ਰਾਜਪੂਤ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਕਨਵੀਨਰਾਂ ਵਿਚ ਸੋਸ਼ਲ ਮੀਡੀਆ ਕਨਵੀਨਰ ਦੀਪਕ ਕੌੜਾ, ਮੀਡੀਆ ਕਨਵੀਨਰ ਹੇਮੰਤ ਸੂਦ, ਕਮਲ ਸੰਦੇਸ਼ ਕਨਵੀਨਰ ਲਖਵੀਰ ਸਿੰਘ ਘੱਲ ਕਲਾਂ, ਮਨ ਕੀ ਬਾਤ ਕਨਵੀਨਰ ਸੰਜੀਵ ਕੁਮਾਰ ਗੁਪਤਾ, ਪ੍ਰਚਾਰ ਕਨਵੀਨਰ ਸੋਨੂੰ ਅਰੋੜਾ ਨੂੰ ਖ਼ਾਸ ਜ਼ਿੰਮੇਵਾਰੀ ਦਿੱਤੀ ਗਈ ਹੈ। ਜ਼ਿਲ੍ਹੇ 'ਚ ਐਗਜ਼ੈਕਟਿਵ ਮੈਂਬਰ ਦਰਸ਼ਨ ਕੁਮਾਰ ਝੱਟਾ, ਸੰਜੀਵ ਕੁਮਾਰ ਤਾਇਲ, ਕਰਮਜੀਤ ਸਿੰਘ (ਬੱਬੀ), ਸੁਰਿੰਦਰਪਾਲ ਨੱਥਾ, ਗੁਰਮੇਲ ਸਿੰਘ ਬਾਠ, ਕਰਮਜੀਤ ਕੌਰ, ਪ੍ਰਦੀਪ ਕੁਮਾਰ ਸ਼ਰਮਾ, ਪਵਨ ਕੁਮਾਰ, ਧਰਮਵੀਰ ਪਰਜਾਪਤੀ, ਪ੍ਰੀਤਮ ਭਾਰਦਵਾਜ, ਸੁਖਦੀਪ ਕੌਰ (ਸੁਖੀ ਭੇਖਾ), ਸੰਜੀਵ ਕੁਮਾਰ ਲੱਡੂ, ਰੁਪਿੰਦਰ ਕੌਰ ਵਾਂਦਰ, ਅਮਨਦੀਪ ਕੌਰ ਬੁੱਟਰ, ਦਲਜੀਤ ਦੇਵ ਦਾਰਾਪੁਰ, ਜਗਦੀਪ ਸੀਰਾ ਲੰਢੇਕੇ, ਨਵਲ ਸੂਦ, ਪਰਮਿੰਦਰ ਸਿੰਘ ਸੈਂਭੀ, ਸੋਮ ਨਾਥ ਬਾਂਸਲ, ਰਾਜਵਿੰਦਰ ਕੌਰ ਠੱਠੀ ਭਾਈ, ਲਖਵੀਰ ਸਿੰਘ ਸੋਨੀ ਭੱਟੀ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਜਪਾ ਦੇ ਮਹੱਤਵਪੂਰਨ ਸੈੱਲਾਂ 'ਚ ਜ਼ਿਲ੍ਹਾ ਲੀਗਲ ਸੈਲ ਦਾ ਕਨਵੀਨਰ ਐਡਵੋਕੇਟ ਨਿਸ਼ਾਂਤ ਕੌਸ਼ਿਕ ਤੇ ਕੋ-ਕਨਵੀਨਰ ਐਡਵੋਕੇਟ ਲਵਿਸ਼ ਤਾਇਲ, ਜ਼ਿਲ੍ਹਾ ਹੈਲਥ ਤੇ ਮੈਡੀਕਲ ਸੈਲ ਦਾ ਕਨਵੀਨਰ ਡਾ. ਸੰਜੀਵ ਮਿੱਤਲ, ਜ਼ਿਲ੍ਹਾ ਪ੍ਰੋਫੈਸ਼ਨਲ ਸੈਲ ਦਾ ਕਨਵੀਨਰ ਡਾ. ਰਮਿੰਦਰ ਸ਼ਰਮਾ, ਜ਼ਿਲ੍ਹਾ ਅਧਿਆਪਕ ਸੈਲ ਦਾ ਕਨਵੀਨਰ ਜਸਪਾਲ ਸਿੰਘ ਔਲਖ ਤੇ ਕੋ-ਕਨਵੀਨਰ ਹਰਵਿੰਦਰ ਸਿੰਘ ਧਾਲੀਵਾਲ ਨੂੰ ਨਿਯੁਕਤ ਕੀਤਾ ਗਿਆ ਹੈ।

ਪਿਛਲੀ ਖ਼ਬਰ ਗੁਰਦਾਸਪੁਰ ਰੇਲਵੇ ਫਾਟਕ ਵੇਰਕਾ ਮਿਲਕ ਪਲਾਂਟ ਵਾਲਾ 3 ਮਾਰਚ ਤੱਕ ਰਹੇਗਾ ਬੰਦ-ਇੰਜੀ: ਗੁਰਜੰਟ ਸਿੰਘ <br/> ਅਗਲੀ ਖ਼ਬਰ ਪਿੰਡ ਸੁਚੇਤਗੜ੍ਹ ਵਾਸੀਆਂ ਵਲੋਂ ਲੰਗਰ ਦੀ ਸੇਵਾ ਨਿਰੰਤਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।