01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਗੁਰਦਾਸਪੁਰ ਰੇਲਵੇ ਫਾਟਕ ਵੇਰਕਾ ਮਿਲਕ ਪਲਾਂਟ ਵਾਲਾ 3 ਮਾਰਚ ਤੱਕ ਰਹੇਗਾ ਬੰਦ-ਇੰਜੀ: ਗੁਰਜੰਟ ਸਿੰਘ <br/>

ਅਜੀਤ ਡੈਸਕ 02-03-2026
ਗੁਰਦਾਸਪੁਰ, 1 ਮਾਰਚ (ਅਸ਼ੋਕ ਸ਼ਰਮਾ)- ਗੁਰਦਾਸਪੁਰ ਵੇਰਕਾ ਮਿਲਕ ਪਲਾਂਟ ਨਜ਼ਦੀਕ ਰੇਲਵੇ ਫਾਟਕ ਦੇ ਆਲੇ ਦੁਆਲੇ ਇੰਟਰ ਲਾਕ ਟਾਇਲ ਲਗਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ ਤੇ ਇਹ ਰਸਤਾ ਟੈਲੀਫੋਨ ਐਕਸਚੇਂਜ ਵਾਲਾ 3 ਮਾਰਚ ਤੱਕ ਪੂਰਨ ਤੌਰ 'ਤੇ ਬੰਦ ਰਹੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਜੀ: ਗੁਰਜੰਟ ਸਿੰਘ ਨੇ ਦੱਸਿਆ ਕਿ ਰੇਲਵੇ ਲਾਈਨ ਦੇ ਨਜ਼ਦੀਕ ਪਲੇਟਫਾਰਮ ਬਣ ਰਹੇ ਹਨ ਤੇ ਹੁਣ ਅਨਲੋਡਿੰਗ ਵਾਸਤੇ 4 ਨੰਬਰ ਪਲੇਟਫਾਰਮ ਆਰਮੀ ਵਾਸਤੇ ਬਣਾਇਆ ਜਾ ਰਿਹਾ ਹੈ ਜਿਸ ਦਾ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਫਾਟਕ ਦੇ ਨਜ਼ਦੀਕ ਰਸਤੇ ਦੀ ਹਾਲਤ ਕਾਫ਼ੀ ਖਸਤਾ ਸੀ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਨੰੂ ਕਾਫ਼ੀ ਮੁਸ਼ਕਿਲਾਂ ਪੇਸ਼ ਆਉਂਦੀਆਂ ਸਨ ਅਤੇ 7 ਹਜ਼ਾਰ ਇੰਟਰਲਾਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ ਜਿਸ ਨਾਲ ਲੋਕਾਂ ਨੰੂ ਕਾਫ਼ੀ ਰਾਹਤ ਮਿਲੇਗੀ | ਉਨ੍ਹਾਂ ਦੱਸਿਆ ਕਿ ਰੇਲਵੇ ਫਾਟਕ ਦੇ ਥੋੜ੍ਹੀ ਦੂਰ ਅੰਨ ਭੰਡਾਰ ਤੇ ਖਾਦ ਵਾਸਤੇ ਤਿੰਨ ਪਲੇਟਫਾਰਮ ਬਣਾ ਦਿੱਤੇ ਗਏ ਹਨ ਜਿੱਥੇ ਕੰਮ ਸੁਚਾਰੂ ਰੂਪ ਵਿਚ ਚੱਲ ਰਿਹਾ ਹੈ ਤੇ 4 ਨੰਬਰ ਪਲੇਟ ਫਾਰਮ ਵੀ ਜਲਦ ਆਰਮੀ ਨੰੂ ਮੁਹੱਈਆ ਕਰਵਾਉਣ ਲਈ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜਿਹੜੇ ਅਧੂਰੇ ਕੰਮ ਪਏ ਸਨ, ਉਨ੍ਹਾਂ ਨੰੂ ਪਹਿਲ ਦੇ ਆਧਾਰ 'ਤੇ ਮੁਕੰਮਲ ਕਰਵਾਉਣ ਵਿਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ |

ਪਿਛਲੀ ਖ਼ਬਰ ਚੋਲ੍ਹਾ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦੇ ਵਿਸ਼ਰਾਮ ਲਈ ਤਿਆਰੀਆਂ ਮੁਕੰਮਲ- ਜਸਬੀਰ ਸਿੰਘ ਪੀ.ਏ. ਅਗਲੀ ਖ਼ਬਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਵਲੋਂ ਭਾਜਪਾ ਜ਼ਿਲ੍ਹਾ ਮੋਗਾ ਦੀ ਕਾਰਜਕਾਰਨੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।