31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸ੍ਰੀ ਅਨੰਦਪੁਰ ਸਾਹਿਬ ਹੋਲਾ-ਮਹੱਲਾ ਜੋੜ ਮੇਲੇ ਲਈ ਲੰਗਰਾਂ ਦੀਆਂ ਰਸਦਾਂ ਲੈ ਕੇ ਪਿੰਡ ਮੁਰੀਦਕੇ ਤੋਂ ਜਥਾ ਰਵਾਨਾ

ਅਜੀਤ ਡੈਸਕ 02-03-2026
ਫ਼ਤਹਿਗੜ੍ਹ ਚੂੜੀਆਂ, 1 ਮਾਰਚ (ਅਵਤਾਰ ਸਿੰਘ ਰੰਧਾਵਾ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਅਨੰਦਪੁਰ ਸਾਹਿਬ ਜੋੜ ਮੇਲਾ ਹੋਲਾ-ਮਹੱਲਾ 'ਤੇ ਪਹੁੰਚਣ ਵਾਲੀਆਂ ਸੰਗਤਾਂ ਦੀ ਸੇਵਾ ਲਈ ਪਿੰਡ ਮੁਰੀਦਕੇ ਤੋਂ ਲੰਗਰਾਂ ਦੀਆਂ ਰਸਦਾਂ ਲੈ ਕੇ ਵੱਡਾ ਜਥਾ ਰਵਾਨਾ ਹੋਇਆ | ਇਸ ਮੌਕੇ ਪਿੰਡ ਮੁਰੀਦਕੇ ਦੇ ਗੁਰਦੁਆਰਾ ਸਿੰਘ ਸਭਾ ਦੇ ਸੇਵਾ ਦੇ ਉਪਰਾਲੇ ਸਦਕਾ ਨਗਰ ਦੀ ਸਮੂਹ ਸਾਧ ਸੰਗਤ, ਐਨ.ਆਰ.ਆਈ. ਵੀਰਾਂ ਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਖੁੱਲੇ ਭੰਡਾਰੇ ਲੈ ਕੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ | ਇਸ ਮੌਕੇ ਸੇਵਾਦਾਰ ਵਿਚ ਵਿਦਿਆਰਥੀ ਦਮਦਮੀ ਟਕਸਾਲ ਭਾਈ ਪ੍ਰਭਦਿਆਲ ਸਿੰਘ, ਦਮਦਮੀ ਟਕਸਾਲ ਭਾਈ ਹਰਦੇਵ ਸਿੰਘ, ਗ੍ਰੰਥੀ ਬਾਬਾ ਬਲਜਿੰਦਰ ਸਿੰਘ, ਗ੍ਰੰਥੀ ਪ੍ਰੇਮ ਸਿੰਘ, ਗ੍ਰੰਥੀ ਹਰਮਿੰਦਰ ਸਿੰਘ, ਮਲਕੀਤ ਸਿੰਘ ਆੜ੍ਹਤੀ, ਮੋਹਨ ਸਿੰਘ ਵਪਾਰੀ, ਸਤਨਾਮ ਸਿੰਘ, ਰਾਜਵਿੰਦਰਜੀਤ ਸਿੰਘ, ਸੂਬਾ ਸਿੰਘ, ਸਕੱਤਰ ਸਿੰਘ, ਸਰਪੰਚ ਅੰਮਿ੍ਤਪਾਲ ਕੌਰ, ਸਾ. ਸਰਪੰਚ ਨਰਿੰਦਰ ਸਿੰਘ, ਸਾ. ਸਰਪੰਚ ਗੁਰਦੀਪ ਸਿੰਘ, ਰਾਮ ਸਿੰਘ, ਵੀਰਪਾਲ ਸਿੰਘ, ਰਘਬੀਰ ਸਿੰਘ, ਬੂਟਾ ਸਿੰਘ, ਹਰਜਿੰਦਰ ਸਿੰਘ, ਸਾਬ ਸਿੰਘ, ਹਰਦਿਆਲ ਸਿੰਘ, ਅਜੀਤ ਸਿੰਘ, ਸੋਹਣ ਸਿੰਘ, ਹਰਦੇਵ ਸਿੰਘ, ਹਰਵੰਤ ਸਿੰਘ, ਪਰਮਜੀਤ ਸਿੰਘ, ਬਲਕਾਰ ਸਿੰਘ, ਰਮਨਦੀਪ ਸਿੰਘ, ਜਸਨਪ੍ਰੀਤ ਸਿੰਘ, ਦਿਲਦਾਰ ਸਿੰਘ, ਅਰਸ਼ਦੀਪ ਸਿੰਘ, ਤਰਸੇਮ ਸਿੰਘ, ਬਲਰਾਜ ਸਿੰਘ, ਚੰਨਣ ਸਿੰਘ, ਜੋਗਾ ਸਿੰਘ, ਦੀਪਕ, ਜੁਗਰਾਜ ਸਿੰਘ, ਮੱਤਾ, ਬਲਜਿੰਦਰ ਸਿੰਘ, ਲਖਵਿੰਦਰ ਸਿੰਘ, ਸਮਸ਼ੇਰ ਸਿੰਘ, ਬਿਕਰਮਜੀਤ ਸਿੰਘ, ਜਗੀਰ ਸਿੰਘ, ਜਗਦੀਪ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਤੀਰਥ ਸਿੰਘ, ਗੁਰਬਾਜ ਸਿੰਘ, ਮਨਜੀਤ ਸਿੰਘ, ਗੁਰਮੇਜ ਸਿੰਘ, ਸੁਖਦੇਵ ਸਿੰਘ, ਸੁਖਮਨ ਸਿੰਘ, ਅਵਤਾਰ ਸਿੰਘ, ਰਣਯੋਧ ਸਿੰਘ, ਹਰਪਾਲ ਸਿੰਘ, ਦਿਲਦਾਰ ਸਿੰਘ, ਦਿਲਬਾਗ ਸਿੰਘ, ਜੋਗਾ ਸਿੰਘ, ਹਰਦੇਵ ਸਿੰਘ, ਜਸਪਾਲ ਸਿੰਘ, ਗੁਰਮੀਤ ਸਿੰਘ, ਮੁਖਤਾਰ ਸਿੰਘ, ਕਰਤਾਰ ਸਿੰਘ, ਮਨਜੀਤ ਸਿੰਘ, ਸੁੱਚਾ ਸਿੰਘ, ਬਲਦੇਵ ਸਿੰਘ, ਧਿਆਨ ਸਿੰਘ, ਰਣਜੀਤ ਸਿੰਘ, ਜਸਵਿੰਦਰ ਸਿੰਘ, ਹਰਜੀਤ ਸਿੰਘ ਸਮੇਤ ਸੁਖਮਨੀ ਸੇਵਾ ਸੁਸਾਇਟੀ ਦੀਆਂ ਸੇਵਾਦਾਰ ਬੀਬੀਆਂ ਹਾਜ਼ਰ ਸਨ |
ਪਿਛਲੀ ਖ਼ਬਰ ਕਾਂਗਰਸ ਆਗੂ ਹਰਵਿੰਦਰਪਾਲ ਸਿੰਘ ਸ਼ਾਹਬਾਦ ਵਲੋਂ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨਾਲ ਵਿਚਾਰ-ਵਟਾਂਦਰਾ ਅਗਲੀ ਖ਼ਬਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਪਿੰਡ ਨਾਸਰਕੇ-ਸਾਰਚੂਰ 'ਚ ਮੀਟਿੰਗ, ਇਕਾਈ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।