31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪੀ.ਐਮ. ਸ੍ਰੀ ਸ੍ਰੀ ਬਾਵਾ ਲਾਲ ਸੀ.ਸੈਕੰ. ਸਕੂਲ ਧਿਆਨਪੁਰ 'ਚ ਸਾਲਾਨਾ ਸਮਾਗਮ ਕਰਵਾਇਆ

ਅਜੀਤ ਡੈਸਕ 02-03-2026
ਧਿਆਨਪੁਰ, 1 ਮਾਰਚ (ਕੁਲਦੀਪ ਸਿੰਘ ਸੋਨੂੰ)-ਪੀ.ਐੱਮ. ਸ੍ਰੀ ਸ੍ਰੀ ਬਾਵਾ ਲਾਲ ਸੀ.ਸੈਕੰ. ਸਕੂਲ ਧਿਆਨਪੁਰ ਵਿਚ ਸਾਲਾਨਾ ਸਮਾਗਮ ਵਿਚ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਪੂਜਨੀਕ ਮਹੰਤ ਗੋਪਾਲ ਦਾਸ ਨੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ 16 ਲੱਖ ਦੀ ਲਾਗਤ ਨਾਲ ਬਨਣ ਵਾਲੀ ਵੋਕੇਸ਼ਨਲ ਲੈਬ ਦਾ ਉਦਾਘਟਨ ਕੀਤਾ | ਪਿ੍ੰਸੀਪਲ ਹਿਤੇਸ਼ ਕੁਮਾਰ ਧਿਆਨਪੁਰ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਥੀਆਂ ਨੇ ਸੱਭਿਆਚਾਰਕ ਗਤੀਵਿਧੀਆਂ ਵਿਚ ਬਹੁਤ ਵਧੀਆ ਪ੍ਰਦਰਸ਼ਨ ਕਰ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ, ਉਨ੍ਹਾਂ ਨੂੰ ਵਿਧਾਇਕ ਸ: ਗੁਰਦੀਪ ਸਿੰਘ ਰੰਧਾਵਾ ਅਤੇ ਪੂਜਨੀਕ ਮਹੰਤ ਗੋਪਾਲ ਦਾਸ ਨੇ ਸਨਮਾਨਿਤ ਕੀਤਾ | ਇਸ ਮੌਕੇ ਵਿਦਿਆਥੀਆਂ ਨੇ ਦੇਸ਼ ਭਗਤੀ ਦੇ ਗੀਤਾਂ, ਮੋਬਾਇਲ ਫ਼ੋਨ ਨਾਲ ਹੋਣ ਵਾਲੇ ਨੁਕਸਾਨ 'ਤੇ ਡਰਾਮਾ, ਕੋਰੀਓਗ੍ਰਾਫ਼ੀ, ਸਕਿੱਟਾਂ, ਲੋਕ ਨਾਚ ਗਿੱਧੇ ਅਤੇ ਭੰਗੜੇ ਰਾਹੀ ਦਰਸ਼ਕਾਂ ਖੂਬ ਮਨੋਰੰਜਨ ਕੀਤਾ | ਅਖੀਰ ਵਿਚ ਪਿ੍ੰਸੀਪਲ ਹਿਤੇਸ਼ ਕੁਮਾਰ ਨੇ ਸਮੁੱਚੇ ਦਰਸ਼ਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨਰਿੰਦਰ ਕੁਮਾਰ ਦੀਪੂ ਧਿਆਨਪੁਰ ਮੰਦਰ, ਸ੍ਰੀ ਮਨੋਜ ਕੁਮਾਰ ਪਿ੍ੰਸੀਪਲ ਸ.ਸ.ਸ.ਸ. ਮਿਰਜਾਜਾਨ, ਜਸਪਾਲ ਸਿੰਘ, ਜੁਗਰਾਜ ਸਿੰਘ, ਸੁਰਜੀਤ ਸਿੰਘ, ਨਵਤੇਜ ਸਿੰਘ, ਕਵਲਪ੍ਰੀਤ ਕੌਰ ਮੰਮਣ, ਸਰਪੰਚ ਬਲਰਾਜ ਸਿੰਘ ਖਹਿਰਾ ਸੁਲਤਾਨ, ਗੁਰਮਨਜੀਤ ਸਿੰਘ ਧਾਰੋਵਾਲੀ, ਹਰਪ੍ਰੀਤ ਸਿੰਘ ਹੈਰੀ ਧਾਰੋਵਾਲੀ, ਸਰਪੰਚ ਸੁਲੱਖਣ ਸਿੰਘ ਬਸੰਤਕੋਟ, ਪੀ.ਏ. ਲਵਪ੍ਰੀਤ ਸਿੰਘ, ਕਲਰਕ ਸਤਪਾਲ ਖਹਿਰਾ ਸੁਲਤਾਨ, ਸਰਪੰਚ ਕਵਲਜੀਤ ਕੌਰ ਬਸਤੀ ਬਾਜੀਗਰ, ਰਵੀ ਸਰਪੰਚ ਮੰਮਣ, ਬਲਾਕ ਸੰਮਤੀ ਮੈਂਬਰ ਮੀਨਾ ਕੁਮਾਰੀ, ਸਰਪੰਚ ਨਿਰਮਲ ਸਿੰਘ ਮੋਹਲੋਵਾਲੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਬੀਰ ਸਿੰਘ ਭਿੱਲਾ ਕੋਟਲੀ, ਸਰਪੰਚ ਵਿੱਕੀ ਸੰਗਤੂਵਾਲ, ਸ਼ੁਭਮ ਭਾਰਦਵਾਜ
ਵੋਕੇਸ਼ਨਲ ਲੈਬ ਦਾ ਉਦਘਾਟਨ ਕਰਨ ਸਮੇਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਮਹੰਤ ਗੋਪਾਲ ਦਾਸ ਤੇ ਹੋਰ | ਤਸਵੀਰ : ਕੁਲਦੀਪ ਸਿੰਘ ਸੋਨੂੰ


ਪਿਛਲੀ ਖ਼ਬਰ 3 ਮਾਰਚ ਨੰੂ ਬੇਟ ਇਲਾਕੇ ਦੀਆਂ ਸੰਗਤਾਂ ਵਲੋਂ ਪੁਰਾਣਾ ਸ਼ਾਲਾ ਵਿਖੇ ਸੰਗ ਦਾ ਭਰਵਾਂ ਸਵਾਗਤ ਹੋਵੇਗਾ- ਲਾਡੀ ਅਗਲੀ ਖ਼ਬਰ ਕਾਂਗਰਸ ਆਗੂ ਹਰਵਿੰਦਰਪਾਲ ਸਿੰਘ ਸ਼ਾਹਬਾਦ ਵਲੋਂ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨਾਲ ਵਿਚਾਰ-ਵਟਾਂਦਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।