31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪਠਾਨਕੋਟ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਲੋਕ ਅਜੇ ਵੀ ਕਰ ਰਹੇ ਹਨ ਰੇਲਗੱਡੀਆਂ ਦੇ ਆਉਣ ਦੀ ਉਡੀਕ

ਅਜੀਤ ਡੈਸਕ 02-03-2026
ਪਠਾਨਕੋਟ, 1 ਮਾਰਚ (ਸੰਧੂ)- ਪਠਾਨਕੋਟ ਸਿਟੀ ਰੇਲਵੇ ਸਟੇਸ਼ਨ ਨੂੰ ਰੇਲਵੇ ਵਲੋਂ 10 ਕਰੋੜ ਰੁਪਏ ਦੀ ਲਾਗਤ ਨਾਲ ਅੱਪਗ੍ਰੇਡ ਕੀਤਾ ਗਿਆ ਹੈ, ਬਾਵਜੂਦ ਇਸ ਦੇ ਪਠਾਨਕੋਟ ਸਿਟੀ ਰੇਲਵੇ ਸਟੇਸ਼ਨ ਇਕ ਵਾਰ ਫਿਰ ਅਣਗੌਲਿਆ ਹੁੰਦਾ ਜਾਪਦਾ ਹੈ | ਪਠਾਨਕੋਟ ਕੈਂਟ ਸਟੇਸ਼ਨ 'ਤੇ ਨਵੀਆਂ ਤੇ ਮਹੱਤਵਪੂਰਨ ਰੇਲਗੱਡੀਆਂ, ਖ਼ਾਸ ਕਰਕੇ ਵੰਦੇ ਭਾਰਤ ਐਕਸਪੈ੍ਰਸ ਨੂੰ ਰੁਕਣ ਦੀ ਆਗਿਆ ਦੇਣ ਦੇ ਫ਼ੈਸਲੇ ਤੋਂ ਸਥਾਨਕ ਲੋਕ ਤੇ ਕਾਰੋਬਾਰੀ ਖ਼ੁਸ਼ ਹਨ ਪਰ ਸ਼ਹਿਰ ਦੇ ਸਟੇਸ਼ਨ ਦੇ ਅਣਗੌਲਿਆ ਹੋਣ ਤੋਂ ਨਿਰਾਸ਼ ਵੀ ਹਨ | ਪਠਾਨਕੋਟ ਸਿਟੀ ਰੇਲਵੇ ਸਟੇਸ਼ਨ ਇਤਿਹਾਸਕ ਮਹੱਤਵ ਰੱਖਦਾ ਹੈ | ਜਦੋਂ ਕਿ ਪਠਾਨਕੋਟ ਕੈਂਟ ਸਟੇਸ਼ਨ ਇੱਕ ਵੱਡਾ ਜੰਕਸ਼ਨ ਹੋਣ ਕਰਕੇ ਪਹਿਲਾਂ ਹੀ ਕਾਫ਼ੀ ਵਿਅਸਤ ਰਹਿੰਦਾ ਹੈ | ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਪਹਿਲਾਂ ਹੀ 50 ਤੋਂ ਵੱਧ ਰੇਲਗੱਡੀਆਂ ਦਾ ਠਹਿਰਾਓ ਹੈ, ਜਦੋਂ ਕਿ ਸ਼ਹਿਰ ਦੇ ਸਟੇਸ਼ਨ 'ਤੇ ਰੇਲਗੱਡੀਆਂ ਦੀ ਗਿਣਤੀ ਬਹੁਤ ਘੱਟ ਹੈ | ਇਸ ਲਈ ਜਦੋਂ ਰੇਲਵੇ ਨੇ ਨਵੀਂ ਵੰਦੇ ਭਾਰਤ ਐਕਸਪੈੱ੍ਰਸ ਸ਼ੁਰੂ ਕੀਤੀ ਤਾਂ ਉਮੀਦ ਸੀ ਕਿ ਨਵੀਆਂ ਰੇਲਗੱਡੀਆਂ ਨੂੰ ਵੀ ਨਵੇਂ ਵਿਕਸਿਤ ਸ਼ਹਿਰ ਦੇ ਸਟੇਸ਼ਨ 'ਤੇ ਲਿਆਂਦਾ ਜਾਵੇਗਾ ਜਿਸ ਨਾਲ ਸ਼ਹਿਰ ਨਿਵਾਸੀਆਂ ਨੂੰ ਲਾਭ ਹੋਵੇਗਾ | ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਅਕਸਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਰਵਾਇਤੀ ਰੇਲਗੱਡੀਆਂ ਨੂੰ ਸ਼ਹਿਰ ਦੇ ਸਟੇਸ਼ਨ 'ਤੇ ਮੁੜਨ ਵਿਚ 40 ਮਿੰਟ ਲੱਗਦੇ ਹਨ, ਜਿਸ ਕਾਰਨ ਦੇਰੀ ਹੁੰਦੀ ਹੈ | ਹਾਲਾਂਕਿ, ਵੰਦੇ ਭਾਰਤ ਐਕਸਪ੍ਰੈਸ ਵਰਗੀਆਂ ਬਹੁਤ ਸਾਰੀਆਂ ਰੇਲਗੱਡੀਆਂ ਦੇ ਦੋਵੇਂ ਪਾਸੇ ਇੰਜਨ ਹੁੰਦੇ ਹਨ | ਇਸ ਨੂੰ ਉਲਟਾਉਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਇਹ ਸਿਰਫ਼ 15 ਮਿੰਟਾਂ 'ਚ ਅੱਗੇ ਵੱਧ ਸਕਦੀ ਹੈ | ਇਹ ਤਕਨੀਕੀ ਵਿਸ਼ੇਸ਼ਤਾ ਇਸ ਦਲੀਲ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ | ਸਿਟੀ ਸਟੇਸ਼ਨ 'ਤੇ ਰੁਕਣ ਵਾਲੀਆਂ ਨਵੀਆਂ ਟਰੇਨਾਂ ਦੀ ਘਾਟ ਸਿਰਫ਼ ਰੁਕਣ ਦਾ ਮਾਮਲਾ ਨਹੀਂ ਹੈ, ਸਗੋਂ ਸ਼ਹਿਰ ਦੀ ਆਰਥਿਕਤਾ 'ਤੇ ਸਿੱਧਾ ਪ੍ਰਭਾਵ ਪਾ ਰਹੀ ਹੈ | ਜੇਕਰ ਨਵੀਆਂ ਟਰੇਨਾਂ ਸਿਟੀ ਸਟੇਸ਼ਨ 'ਤੇ ਰੁਕਦੀਆਂ ਹਨ ਤਾਂ ਇਹ ਰੇਲਵੇ ਰੋਡ ਸਮੇਤ ਆਲੇ ਦੁਆਲੇ ਦੇ ਖੇਤਰਾਂ 'ਚ ਕਾਰੋਬਾਰ ਨੂੰ ਕਾਫ਼ੀ ਵਧਾਏਗਾ | ਯਾਤਰੀਆਂ ਦੀ ਵਧਦੀ ਆਵਾਜਾਈ ਵਿਕੇ੍ਰਤਾਵਾਂ, ਕੁਲੀਆਂ, ਟੈਕਸੀ ਡਰਾਈਵਰਾਂ ਤੇ ਛੋਟੇ ਦੁਕਾਨਦਾਰਾਂ ਦੀ ਆਮਦਨ ਨੂੰ ਵਧਾਏਗੀ | ਰੇਲਵੇ ਰੋਡ ਸਮੇਤ ਆਲੇ ਦੁਆਲੇ ਦੇ ਬਾਜ਼ਾਰਾਂ ਦੇ ਕਾਰੋਬਾਰੀ ਮਾਲਕਾਂ ਨੇ ਆਪਣੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਰੇਲਵੇ ਰੋਡ 'ਤੇ ਉਨ੍ਹਾਂ ਦੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ |
ਪਿਛਲੀ ਖ਼ਬਰ ਏਕਲ ਫਾਊਾਡੇਸ਼ਨ ਨੇ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਪਠਾਨਕੋਟ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਲੋਕ ਅਜੇ ਵੀ ਕਰ ਰਹੇ ਹਨ ਰੇਲਗੱਡੀਆਂ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।