ਸ਼ਾਹਪੁਰ ਕੰਢੀ, 1 ਮਾਰਚ (ਰਣਜੀਤ ਸਿੰਘ)-ਭਾਰਤ ਦੇਸ਼ ਨੰੂ ਸਿੱਖਿਅਤ, ਸਿਹਤਮੰਦ ਅਤੇ ਸਮਰੱਥ ਬਣਾਉਣ ਦੇ ਮੰਤਵ ਨਾਲ ਏਕਲ ਫਾਊਾਡੇਸ਼ਨ ਆਫ ਇੰਡੀਆ ਵਲੋਂ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਜਿਸ ਤਹਿਤ ਸ਼ਾਹਪੁਰ ਕੰਢੀ ਟਾਊਨਸ਼ਿਪ ਦੇ ਸਟਾਫ਼ ਕਲੱਬ ਵਿਖੇ ਪ੍ਰਧਾਨ ਦਵਿੰਦਰ ਅੱਤਰੀ ਦੀ ਅਗਵਾਈ ਹੇਠ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿਚ ਜੰਮੂ-ਡਵੀਜ਼ਨ ਦੇ ਸਿੱਖਿਆ ਇੰਚਾਰਜ ਗੁਲਸ਼ਨ ਡੋਗਰਾ, ਵਰਨ ਕੋਸ਼ਿਕ, ਓ.ਪੀ. ਵਰਮਾ, ਆਚਾਰੀਆ ਮੁਕੇਸ਼ ਸ਼ਰਮਾ, ਅਸ਼ਵਨੀ ਸ਼ਰਮਾ, ਵੰਦਨਾ ਮੂਰਤੀ ਤੇ ਵੈਸ਼ਾਲੀ ਆਦਿ ਸ਼ਾਮਿਲ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ | ਮੁੱਖ ਮਹਿਮਾਨ ਗੁਲਸ਼ਨ ਡੋਗਰਾ ਨੇ ਮੌਜੂਦ ਵਰਕਰਾਂ ਨੰੂ ਏਕਤਾ ਤੇ ਆਪਸੀ ਭਾਈਚਾਰੇ ਰਾਹੀਂ ਸੰਗਠਨ ਨੰੂ ਅੱਗੇ ਵਧਾਉਣ ਦੀ ਅਪੀਲ ਕੀਤੀ ਗਈ | ਸੇਵਾ ਮੁਕਤ ਪਿ੍ੰਸੀਪਲ ਕਰਨਦੀਪ ਸਿੰਘ ਨੇ ਆਏ ਹੋਏ ਆਗੂਆਂ ਦਾ ਧੰਨਵਾਦ ਕੀਤਾ |