31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਮਾਧੋਪੁਰ ਖੇਤਰ 'ਚ ਐੱਸ.ਬੀ.ਆਈ. ਬੈਂਕ ਦੇ ਏ.ਟੀ.ਐਮ. 'ਚ ਕੈਸ਼ ਨਾ ਹੋਣ ਕਰਕੇ ਰੋਜ਼ਾਨਾ ਖੱਜਲ ਹੋ ਰਹੇ ਲੋਕ

ਅਜੀਤ ਡੈਸਕ 02-03-2026
ਮਾਧੋਪੁਰ, 1 ਮਾਰਚ (ਮਹਿਰਾ)- ਮਾਧੋਪੁਰ ਖੇਤਰ 'ਚ ਐੱਸ.ਬੀ.ਆਈ. ਬੈਂਕ ਦੇ ਲੱਗੇ ਏ.ਟੀ.ਐਮ. ਮਸ਼ੀਨਾਂ 'ਚ ਕੈਸ਼ ਨਾ ਹੋਣ ਕਰਕੇ ਖੇਤਰ ਦੇ ਦਰਜਨਾਂ ਪਿੰਡਾਂ ਦੇ ਲੋਕ ਤੇ ਆਰਮੀ ਸੈਨਾ, ਸੀ.ਪੀ.ਡਬਲਿਯੂ.ਡੀ, ਬੀ.ਐੱਸ.ਐਫ. ਵਿਭਾਗਾਂ ਦੇ ਮੁਲਾਜ਼ਮ ਰੋਜ਼ਾਨਾ ਖੱਜਲ ਖ਼ਰਾਬ ਹੋ ਰਹੇ ਹਨ | ਉਕਤ ਜਾਣਕਾਰੀ ਯੋਗ ਰਾਜ, ਅਜੇ ਕੁਮਾਰ, ਨਰੇਸ਼ ਤੇ ਮੁਖ਼ਤਿਆਰ ਚੰਦ ਨੇ ਸਬੰਧਿਤ ਬੈਂਕ ਦੇ ਅਧਿਕਾਰੀਆਂ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਮਾਧੋਪੁਰ ਤੇ ਥਰਿਆਲ ਚੌਕ 'ਚ ਲੱਗੇ ਐਸ.ਬੀ.ਆਈ. ਬੈਂਕ 'ਚ ਕੈਸ਼ ਕੱਢਵਾਉਣ ਲਈ ਆਏ ਸਨ ਪਰ ਹਮੇਸ਼ਾ ਦੀ ਤਰ੍ਹਾਂ ਏ.ਟੀ.ਐਮ. 'ਚ ਕੈਸ਼ ਉਪਲੱਬਧ ਨਹੀਂ ਹੁੰਦਾ ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ | ਅੱਜ ਉਨ੍ਹਾਂ ਨੂੰ ਬੱਚਿਆਂ ਦੀ ਕਿਤਾਬਾਂ ਤੇ ਦਾਖ਼ਲਾ ਕਰਵਾਉਣ ਲਈ ਪੈਸੇ ਚਾਹੀਦੇ ਸੀ | ਪਹਿਲਾਂ ਉਨ੍ਹਾਂ ਵਲੋਂ ਥਰਿਆਲ ਚੌਕ 'ਚ ਲੱਗੇ ਏ.ਟੀ.ਐਮ. ਫਿਰ ਆਰਮੀ ਸੈਨਾ ਦੇ ਗੇਟ ਸਾਹਮਣੇ ਤੇ ਬਾਅਦ ਮਾਧੋਪੁਰ ਰਾਸ਼ਟਰੀ ਰਾਜ ਮਾਰਗ ਨੇੜੇ ਪੈਟਰੋਲ ਪੰਪ ਵਾਲੇ ਏ.ਟੀ.ਐਮ. ਤੱਕ ਪੈਸੇ ਕੱਢਵਾਉਣ ਲਈ ਜਾਇਆ ਗਿਆ ਪਰ ਕਿਸੇ ਵੀ ਏ.ਟੀ.ਐਮ. ਵਿਚ ਕੈਸ਼ ਨਾ ਹੋਣ ਕਰਕੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਉਨ੍ਹਾਂ ਵਲੋਂ ਕਿਸੇ ਪ੍ਰਾਈਵੇਟ ਦੁਕਾਨਦਾਰ ਤੋਂ ਪੈਸੇ ਦੇ ਕੇ ਕੱਢਵਾਏ ਗਏ | ਉਕਤ ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਤੇ ਬੈਂਕ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜੇਕਰ ਗ੍ਰਾਹਕਾਂ ਦੀ ਸਹੂਲਤ ਲਈ ਏ.ਟੀ.ਐਮ. ਲਗਾਏ ਗਏ ਹਨ ਤਾਂ ਉਨ੍ਹਾਂ ਵਿਚ ਸਮੇਂ-ਸਮੇਂ 'ਤੇ ਕੈਸ਼ ਵੀ ਉਪਲੱਬਧ ਰੱਖਿਆ ਜਾਏ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਇਹ ਵੀ ਕਿਹਾ ਕਿ ਥਰਿਆਲ ਚੌਕ ਵਿਖੇ ਐਚ.ਡੀ.ਐਫ.ਸੀ. ਬੈਂਕ ਦਾ ਏ.ਟੀ.ਐਮ. ਵੀ ਛੁੱਟੀ ਵਾਲੇ ਦਿਨ ਬੰਦ ਰਹਿੰਦਾ ਹੈ ਤੇ ਇਕ ਹੋਰ ਬੈਂਕਾਂ ਦੇ ਏ.ਟੀ.ਐਮ. ਹੈ ਜਿਸ ਵਿਚ ਵੀ ਕੈਸ਼ ਉਪਲੱਬਧ ਨਹੀਂ ਸੀ |
ਪਿਛਲੀ ਖ਼ਬਰ ਦੇਸ਼ ਭਗਤ ਸਮਿਤੀ ਨੇ ਚੰਦਰਸ਼ੇਖਰ ਆਜ਼ਾਦ ਦਾ ਸ਼ਹੀਦੀ ਦਿਵਸ ਮਨਾਇਆ ਅਗਲੀ ਖ਼ਬਰ ਏਕਲ ਫਾਊਾਡੇਸ਼ਨ ਨੇ ਸਿਖਲਾਈ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।