31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਖੱਤਰੀ ਸਭਾ ਪਠਾਨਕੋਟ ਦੇ ਪ੍ਰਧਾਨ ਰੋਮੀ ਵਡੈਹਰਾ ਨੂੰ ਪੂਜਾ ਅਰਚਨਾ ਲਈ ਵਿਸ਼ੇਸ਼ ਸੱਦਾ

ਅਜੀਤ ਡੈਸਕ 02-03-2026
ਪਠਾਨਕੋਟ, 1 ਮਾਰਚ (ਸੁਮਿਤ) - ਖੱਤਰੀ ਸਭਾ ਪਠਾਨਕੋਟ ਦੇ ਪ੍ਰਧਾਨ ਰੋਮੀ ਵਡੈਹਰਾ ਵਲੋਂ ਆਰਟ ਆਫ਼ ਲਿਵਿੰਗ ਸੰਸਥਾ ਦੇ ਨੁਮਾਇੰਦੇ ਦੀਪਕ ਸ਼ਰਮਾ ਅਤੇ ਅਨਿਲ ਅਨੇਜਾ ਦੀ ਅਗਵਾਈ ਹੇਠ ਭਗਵਾਨ ਸੋਮਨਾਥ ਵਿਖੇ ਪੂਜਾ ਅਰਚਨਾ ਲਈ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 5 ਮਾਰਚ ਨੂੰ ਰਘੂਨਾਥ ਮੰਦਿਰ ਰਾਮ-ਲੀਲ੍ਹਾ ਮੈਦਾਨ ਵਿਖੇ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ ਜਿਸ ਦੌਰਾਨ ਵਿਧੀਵਤ ਪੂਜਾ ਅਰਚਨਾ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਸਮਾਗਮ ਸ਼ਹਿਰ ਵਾਸੀਆਂ ਲਈ ਅਧਿਆਤਮਿਕ ਸ਼ਾਂਤੀ ਅਤੇ ਧਾਰਮਿਕ ਏਕਤਾ ਦਾ ਪ੍ਰਤੀਕ ਬਣੇਗਾ | ਪ੍ਰੋਗਰਾਮ ਦੌਰਾਨ ਭਜਨ-ਕੀਰਤਨ ਅਤੇ ਧਾਰਮਿਕ ਵਚਨ ਵੀ ਕੀਤੇ ਜਾਣਗੇ | ਖੱਤਰੀ ਸਭਾ ਪਠਾਨਕੋਟ ਦੇ ਪ੍ਰਧਾਨ ਨੂੰ ਵੀ ਇਸ ਮਹੱਤਵਪੂਰਨ ਧਾਰਮਿਕ ਕਾਰਜ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਨੇ ਵਾਰਡ ਨੰਬਰ 25 ਤੇ 26 ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਦੇਸ਼ ਭਗਤ ਸਮਿਤੀ ਨੇ ਚੰਦਰਸ਼ੇਖਰ ਆਜ਼ਾਦ ਦਾ ਸ਼ਹੀਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।