24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸ੍ਰੀ ਰਾਧਾ ਕਿ੍ਸ਼ਨ ਮੰਦਿਰ ਵਿਖੇ ਪੁਸ਼ਪ ਹੋਲੀ ਦਾ ਜਸ਼ਨ ਮਨਾਇਆ

ਅਜੀਤ ਡੈਸਕ 03-03-2026
ਪਠਾਨਕੋਟ, 2 ਮਾਰਚ (ਸੰਧੂ)- ਮਾਮੂਨ ਵਿਚ ਇਸਕੋਨ ਦੁਆਰਾ ਬਣਾਏ ਜਾ ਰਹੇ ਸ੍ਰੀ ਰਾਧਾ ਕਿ੍ਸ਼ਨ ਮੰਦਿਰ ਮਾਮੂਨ ਦੇ ਵਿਹੜੇ ਵਿਚ ਹੋਲੀ ਮਨਾਉਣ ਲਈ ਇਕ ਵਿਸ਼ਾਲ ਪੁਸ਼ਪ ਹੋਲੀ ਦਾ ਜਸ਼ਨ ਮਨਾਇਆ ਗਿਆ ਜਿਸ ਵਿਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਹਿੱਸਾ ਲਿਆ | ਪ੍ਰੋਗਰਾਮ ਵਿਚ ਅੰਮਿ੍ਤਸਰ ਤੋਂ ਰਘੂਪਤੀ ਰਾਮਦਾਸ ਮੁੱਖ ਬੁਲਾਰੇ ਸਨ ਜਿਨ੍ਹਾਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਹਰੇ ਮੰਗਲਾਚਰਨ ਤੇ ਰਾਧਾ-ਕਿ੍ਸ਼ਨ ਆਰਤੀ ਨਾਲ ਕੀਤੀ | ਇਸਕੋਨ ਦੇ ਪ੍ਰਮੁੱਖ ਸ਼ਰਧਾਲੂਆਂ ਨੇ ਭਾਗਵਤ ਗੀਤਾ ਦੀਆਂ ਸਿੱਖਿਆਵਾਂ ਤੇ ਵੈਦਿਕ ਸੱਭਿਆਚਾਰ ਦੀ ਮਹੱਤਤਾ 'ਤੇ ਉਪਦੇਸ਼ ਵੀ ਦਿੱਤੇ | ਇਸ ਤੋਂ ਬਾਅਦ ਸ਼ਰਧਾਲੂਆਂ ਨੇ ਇਕ ਦੂਜੇ 'ਤੇ ਫੁੱਲਾਂ ਦੀ ਵਰਖਾ ਕਰਕੇ ਹੋਲੀ ਮਨਾਈ | ਇਸ ਮੌਕੇ ਚੇਅਰਮੈਨ ਸਤੀਸ਼ ਮਹਿੰਦਰੂ, ਜ਼ਿਲ੍ਹਾ ਭਾਜਪਾ ਪ੍ਰਧਾਨ ਸੁਰੇਸ਼ ਸ਼ਰਮਾ, ਸਾਬਕਾ ਵਿਧਾਇਕ ਅਸ਼ੋਕ ਸ਼ਰਮਾ, ਸਾਬਕਾ ਮੇਅਰ ਅਨਿਲ ਵਾਸੂਦੇਵ, ਕਾਂਗਰਸ ਨੇਤਾ ਆਸ਼ੀਸ਼ ਵਿੱਜ, ਬ੍ਰਾਹਮਣ ਸਭਾ ਪ੍ਰਧਾਨ ਅਸ਼ਵਨੀ ਸ਼ਰਮਾ, ਵਿਜੇ ਵਰਮਾ, ਅਸ਼ਵਨੀ ਵਰਮਾ, ਸੰਜੀਤ ਸ਼ਰਮਾ, ਅਭੈ ਮਹਾਜਨ, ਰਜਨੀਸ਼ ਵਰਮਾ ਤੇ ਲਾਇਨ ਅਮਿਤ ਪੁੰਜ ਮੌਜੂਦ ਸਨ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਕਿਰਪਾਲ ਸਿੰਘ ਰੰਧਾਵਾ ਦੀ ਯਾਦ ਵਿਚ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿੱਬੜਿਆ <br/> ਅਗਲੀ ਖ਼ਬਰ ਅਧਿਆਪਕਾਂ ਨੇ ਜ਼ਬਰਦਸਤੀ ਟੀ.ਈ.ਟੀ. ਥੋਪਣ ਵਿਰੁੱਧ ਵਿਧਾਨ ਸਭਾ 'ਚ ਬਿੱਲ ਲਿਆਉਣ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।