ਬਟਾਲਾ, 30 ਅਪ੍ਰੈਲ (ਸਤਿੰਦਰ ਸਿੰਘ)- ਗੁਰਦਾਸਪੁਰ ਡਿਸਟਿ੍ਕਟ ਫੈਂਸਿੰਗ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਪੱਧਰੀ ਅੰਡਰ-17 ਮੁੰਡਿਆਂ ਅਤੇ ਕੁੜੀਆਂ ਦੇ ਫੈਂਸਿੰਗ ਮੁਕਾਬਲੇ ਬਹੁਤ ਹੀ ਸੁਚੱਜੇ ਤੇ ਵਿਵਸਥਿਤ ਢੰਗ ਨਾਲ ਕਰਵਾਏ ਗਏ | ਟੂਰਨਾਮੈਂਟ ਦੀ ਸ਼ੁਰੂਆਤ 26 ਅਪ੍ਰੈਲ ਨੂੰ ਬਟਾਲਾ ਦੇ ਲਾਰੈਂਸ ਇੰਟਰਨੈਸ਼ਨਲ ਪਬਲਿਕ ਸਕੂਲ ਤੋਂ ਹੋਈ ਜਿੱਥੇ ਖਿਡਾਰੀਆਂ ਨੂੰ ਰਿਪੋਰਟਿੰਗ ਲਈ ਬੁਲਾਇਆ ਗਿਆ ਤਾਂ ਜੋ ਭਾਗ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ ਦਾ ਸਹੀ ਅੰਕਲਨ ਕਰ ਕੇ ਪ੍ਰਬੰਧਕੀ ਤਿਆਰੀਆਂ ਕੀਤੀਆਂ ਜਾ ਸਕਣ | ਖਿਡਾਰੀਆਂ ਤੇ ਮਾਪਿਆਂ ਦੀ ਸਹਿਮਤੀ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਆਧੁਨਿਕ ਫੈਂਸਿੰਗ ਹਾਲ ਵਿਚ ਟੂਰਨਾਮੈਂਟ ਦਾ ਪ੍ਰਬੰਧ ਕੀਤਾ ਗਿਆ | ਗੁਰਦਾਸਪੁਰ ਫੈਂਸਿੰਗ ਐਸੋਸੀਏਸ਼ਨ ਵਲੋਂ ਖਿਡਾਰੀਆਂ ਲਈ ਉਨ੍ਹਾਂ ਦੀ ਸੁਵਿਧਾ ਅਨੁਸਾਰ ਟਰਾਂਸਪੋਰਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਜਿਸ ਨਾਲ ਖਿਡਾਰੀਆਂ ਨੂੰ ਉੱਚ ਪੱਧਰੀ ਖੇਡ ਸਹੂਲਤਾਂ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਆ | ਇਹ ਮੁਕਾਬਲੇ ਪੰਜਾਬ ਵਿਚ ਪਹਿਲੀ ਵਾਰ ਇਸ ਮਿਆਰ 'ਤੇ ਕਰਵਾਏ ਗਏ ਜਿੱਥੇ ਰਾਸ਼ਟਰੀ ਪੱਧਰ ਦੇ ਫੈਂਸਿੰਗ ਸਾਫ਼ਟਵੇਅਰ 'ਫੈਂਸਿੰਗ ਟਾਇਮ ਲਾਇਵ' ਦੀ ਵਰਤੋਂ ਕੀਤੀ ਗਈ | ਇਸ ਸਾਫ਼ਟਵੇਅਰ ਰਾਹੀਂ ਖਿਡਾਰੀ ਆਪਣੇ ਮੈਚ ਫਿਕਸਚਰ, ਪੂਲ ਟਾਈਮਿੰਗ, ਸਕੋਰਿੰਗ ਸ਼ੀਟ ਤੇ ਸਾਰੇ ਨਤੀਜੇ ਆਨਲਾਈਨ ਵੇਖ ਸਕੇ ਜਿਸ ਨਾਲ ਮੁਕਾਬਲੇ ਪੂਰੀ ਪਾਰਦਰਸ਼ਤਾ ਤੇ ਤਕਨੀਕੀ ਮਿਆਰ ਨਾਲ ਸੰਪੰਨ ਹੋਏ | ਇਸ ਇਤਿਹਾਸਕ ਉਪਰਾਲੇ ਰਾਹੀਂ ਗੁਰਦਾਸਪੁਰ ਫੈਂਸਿੰਗ ਐਸੋਸੀਏਸ਼ਨ ਨੇ ਆਪਣੇ ਖਿਡਾਰੀਆਂ ਨੂੰ ਰਾਸ਼ਟਰੀ ਪੱਧਰ ਦੀਆਂ ਖੇਡ ਸੁਵਿਧਾਵਾਂ ਨਾਲ ਜੋੜਿਆ | ਮੁਕਾਬਲਿਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੈਂਸਿੰਗ ਵਿਭਾਗ ਦੇ ਅਧਿਕਾਰੀ, ਤਰਨ-ਤਾਰਨ ਡਿਸਟਿ੍ਕਟ ਫੈਂਸਿੰਗ ਐਸੋਸੀਏਸ਼ਨ ਦੇ ਪ੍ਰਤੀਨਿਧੀ, ਗੁਰਦਾਸਪੁਰ ਐਸੋਸੀਏਸ਼ਨ ਦੇ ਪ੍ਰਧਾਨ, ਸਕੱਤਰ, ਕੈਸ਼ੀਅਰ ਤੇ ਹੋਰ ਅਹੁਦੇਦਾਰ ਸ਼ਾਮਿਲ ਹੋਏ | ਮੁਕਾਬਲਿਆਂ ਦੀ ਸਫ਼ਲਤਾ ਵਿਚ ਜੰਮੂ ਫੈਂਸਿੰਗ ਐਸੋਸੀਏਸ਼ਨ ਦੇ ਕੋਚ ਵਿਕਾਸ ਕੁਮਾਰ ਅਤੇ ਗੁਰਦਾਸਪੁਰ ਦੀ ਕੋਚ ਸੋਨੀਆ (ਐਨ.ਆਈ.ਐਸ. ਡਿਪਲੋਮਾ ਹੋਲਡਰ) ਨੇ ਮਹੱਤਵਪੂਰਨ ਯੋਗਦਾਨ ਪਾਇਆ | ਯੂਰੀ ਤੇ ਹੋਰ ਤਕਨੀਕੀ ਡਿਊਟੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੀਨੀਅਰ ਵਿਦਿਆਰਥੀਆਂ ਤੇ ਕੋਚਾਂ ਵਲੋਂ ਨਿਰਪੱਖਤਾ ਨਾਲ ਨਿਭਾਈਆਂ ਗਈਆਂ | ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਚੁਣੇ ਹੋਏ ਖਿਡਾਰੀ ਅੱਜ 1 ਮਈ ਤੋਂ ਸੰਗਰੂਰ ਵਿਖੇ ਸ਼ੁਰੂ ਹੋ ਰਹੀ ਸਟੇਟ ਫੈਂਸਿੰਗ ਚੈਂਪੀਅਨਸ਼ਿਪ 'ਚ ਗੁਰਦਾਸਪੁਰ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ | ਇਹ ਖਿਡਾਰੀ ਆਪਣੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰਨ ਲਈ ਸੂਬਾ ਪੱਧਰ 'ਤੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨਗੇ | ਗੁਰਦਾਸਪੁਰ ਫੈਂਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ: ਜਗਤਾਰ ਸਿੰਘ ਤੇ ਸਕੱਤਰ ਸ: ਕੁਲਜਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਸਰਕਾਰ ਵਲੋਂ ਕੋਈ ਵਿੱਤੀ ਸਹਾਇਤਾ ਪ੍ਰਾਪਤ ਨਹੀਂ ਹੁੰਦੀ, ਫਿਰ ਵੀ ਐਸੋਸੀਏਸ਼ਨ ਆਪਣੇ ਪੱਧਰ 'ਤੇ ਖਿਡਾਰੀਆਂ ਨੂੰ ਵਧੀਆ ਤੋਂ ਵਧੀਆ ਸਹੂਲਤਾਂ ਦੇਣ ਲਈ ਲਗਾਤਾਰ ਯਤਨ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਰਾਸ਼ਟਰੀ ਪੱਧਰ ਦੇ ਅਪਰੇਟਰਾਂ, ਪਿਸਟਾਂ ਤੇ ਹੋਰ ਉੱਚ ਪੱਧਰੀ ਪ੍ਰਬੰਧਾਂ ਨਾਲ ਹੋਰ ਵੱਡੇ ਟੂਰਨਾਮੈਂਟ ਕੀਤੇ ਜਾਣਗੇ | ਟੂਰਨਾਮੈਂਟ ਗੁਰਦਾਸਪੁਰ ਜ਼ਿਲ੍ਹੇ ਦੇ ਫੈਂਸਿੰਗ ਇਤਿਹਾਸ ਵਿਚ ਇਕ ਨਵਾਂ ਅਧਿਆਇ ਸਾਬਤ ਹੋਇਆ ਹੈ ਅਤੇ ਪੰਜਾਬ ਵਿਚ ਫੈਂਸਿੰਗ ਖੇਡ ਦੇ ਵਿਕਾਸ ਵੱਲ ਇਕ ਮਹੱਤਵਪੂਰਨ