29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਐਸ.ਬੀ.ਐਸ.ਐਸ.ਯੂ. ਵਿਖੇ ਸੰਸਕ੍ਰਿਤਿਕ ਮੇਲਾ 'ਸੁਈ ਜੇਨੇਰਿਸ' ਦਾ ਆਯੋਜਨ

ਅਜੀਤ ਡੈਸਕ 03-05-2026
ਗੁਰਦਾਸਪੁਰ, 1 ਮਈ (ਪੰਕਜ ਸ਼ਰਮਾ)-ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਡਾ: ਐਸ.ਕੇ ਮਿਸ਼ਰਾ ਦੀ ਅਗਵਾਈ ਹੇਠ ਦੋ ਰੋਜ਼ਾ ਸਲਾਨਾ ਸੰਸਕਿ੍ਤਿਕ ਮੇਲਾ ਸੁਈ ਜੇਨੇਰਿਸ 2026 ਦਾ ਆਯੋਜਨ ਕੀਤਾ ਗਿਆ | ਇਸ ਦਾ ਉਦਘਾਟਨ ਵਾਈਸ ਚਾਂਸਲਰ ਡਾ: ਐਸ.ਕੇ ਮਿਸ਼ਰਾ ਵਲੋਂ ਦੀਪ ਜਗਾ ਕੇ ਕੀਤਾ ਗਿਆ | ਇਸ ਮੌਕੇ ਡਾ: ਹਰੀਸ਼ ਪੰਗੋਤਰਾ ਡੀਨ ਅਕਾਦਮਿਕ ਅਫੇਅਰਜ਼, ਡਾ: ਡੀ.ਕੇ ਜਿੰਦਲ, ਡਾ: ਗੁਰੂਪਦਮ ਸਿੰਘ ਡੀਨ ਸਟੂਡੈਂਟਸ ਅਫੇਅਰਜ਼ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਜਦੋਂ ਕਿ ਡੀਨ ਵਿਭਾਗ ਮੁਖੀ, ਫੈਕਲਟੀ ਮੈਂਬਰ, ਸਟਾਫ਼ ਅਤੇ ਵਿਦਿਆਰਥੀ ਵੀ ਮੌਜੂਦ ਸਨ | ਇਸ ਮੌਕੇ ਡਾ: ਗੁਰੂਪਦਮ ਸਿੰਘ ਨੇ ਵਿਦਿਆਰਥੀਆ ਦੇ ਸਮੂਹਿਕ ਵਿਅਕਤੀਗਤ ਵਿਕਾਸ 'ਚ ਸੰਸਕ੍ਰਿਤਿਕ ਗਤੀਵਿਧੀਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ |
ਯੂਨੀਵਰਸਿਟੀ ਦੇ ਮਿਊਜ਼ਿਕ ਤੇ ਡਰਾਮੈਟਿਕ ਕਲੱਬ ਵਲੋਂ ਸੁਈ ਜੇਨੇਰਿਸ ਯੂਨੀਵਰਸਿਟੀ ਦਾ ਪੰਜਵਾਂ ਸਲਾਨਾ ਸੰਸਕ੍ਰਿਤਿਕ ਮੇਲਾ ਹੈ, ਇਸ ਦਾ ਉਪਦੇਸ਼ ਵਿਦਿਆਰਥੀਆਂ ਨੰੂ ਸੰਗੀਤ, ਨਾਚ, ਨਾਟਕ ਤੇ ਹੋਰ ਕਲਾ ਦੇ ਖੇਤਰ ਵਿਚ ਆਪਣੀ ਪ੍ਰਤਿਭਾ ਦਿਖਾਉਣ ਲਈ ਮਜ਼ਬੂਤ ਮੰਚ ਪ੍ਰਦਾਨ ਕਰਨਾ ਹੈ | ਇਸ ਮੌਕੇ 10 ਆਮ ਸਟੇਜ ਮੁਕਾਬਲੇ, 13 ਗੈੱਸਟ ਪੇਸ਼ਕਾਰੀਆਂ, 30 ਆਫ ਸਟੇਜ ਇਵੈਟ ਅਤੇ 10 ਪ੍ਰਦਰਸ਼ਨੀਆਂ ਸ਼ਾਮਿਲ ਸਨ | ਇਹ ਸਮਾਗਮ ਸੀ.ਬੀ.ਏ ਇਨਫੋਟੈਕ, ਕੋਡਰ ਰੂਟਸ ਅਤੇ ਐਮ.ਕੇ ਸਪੋਰਟਸ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਵਾਈਸ ਚਾਂਸਲਰ ਡਾ: ਐਸ.ਕੇ ਮਿਸ਼ਰਾ ਨੇ ਵਿਦਿਆਰਥੀ ਤੇ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸਿਖਿਆ ਤੇ ਵਿਅਕਤੀਗਤ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ |
ਪਿਛਲੀ ਖ਼ਬਰ ਸੰਤ ਫਰਾਂਸਿਸ ਕਾਨਵੈਂਟ ਸਕੂਲ ਕੋਟਲੀ ਸੂਰਤ ਮੱਲ੍ਹੀ ਦਾ ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸਰਕਾਰੀ ਕਾਲਜ ਲਾਧੂਪੁਰ ਦੀ ਬੀ.ਏ. ਸਮੈਸ਼ਟਰ ਤੀਜਾ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।