29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੰਤ ਫਰਾਂਸਿਸ ਕਾਨਵੈਂਟ ਸਕੂਲ ਕੋਟਲੀ ਸੂਰਤ ਮੱਲ੍ਹੀ ਦਾ ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 03-05-2026
ਕੋਟਲੀ ਸੂਰਤ ਮੱਲ੍ਹੀ, 2 ਮਈ (ਕੁਲਦੀਪ ਸਿੰਘ ਨਾਗਰਾ)-ਕੌਸ਼ਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (ਸੀ.ਆਈ.ਐਸ.ਸੀ.ਈ.) ਵਲੋਂ ਐਲਾਨੇ ਗਏ ਨਤੀਜੇ 'ਚ ਸੰਤ ਫਰਾਂਸਿਸ ਕਾਨਵੈਂਟ ਸਕੂਲ ਕੋਟਲੀ ਸੂਰਤ ਮੱਲ੍ਹੀ ਦਾ ਦਸਵੀਂ ਤੇ ਬਾਰਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ ਹੈ | ਇਸ ਸਬੰਧੀ ਪਿ੍ੰਸੀਪਲ ਅਲੀਨਾ ਨੇ ਦੱਸਿਆ ਕਿ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਚੰਗੇ ਨੰਬਰ ਪ੍ਰਾਪਤ ਕੀਤੇ ਹਨ | ਉਨ੍ਹਾਂ ਦੱਸਿਆ ਕਿ ਸਕੂਲ ਦੇ ਡਾਇਰੈਕਟਰ ਫਾਦਰ ਜੈਕਬ ਜੋਨ ਦੀ ਰਹਿਨੁਮਾਈ ਹੇਠ ਤਜਰਬੇਕਾਰ ਅਧਿਆਪਕਾਂ ਦੀ ਮਿਹਨਤ ਸਦਕਾ ਬਾਰਵੀਂ ਜਮਾਤ ਮੈਡੀਕਲ ਦੀ ਵਿਦਿਆਰਥਣ ਸਵਰੋਜਦੀਪ ਕੌਰ ਨੇ 98 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਸਕੂਲ 'ਚੋ ਪਹਿਲਾ, ਨਵਰੋਜਦੀਪ ਕੌਰ ਨੇ 97 ਪ੍ਰਤੀਸ਼ਤ ਅੰਕ ਲੈ ਕੇ ਦੂਸਰਾ ਤੇ ਸੁਨੇਹਾ ਨੇ 96.5 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਜਦੋਂ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਕੌਰ ਨੇ 94.6 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਪਹਿਲਾ, ਹਰਸਿਮਰਨ ਕੌਰ ਨੇ 93.2 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਦੂਸਰਾ ਤੇ ਸਿਮਰਤਪਾਲ ਸਿੰਘ ਨੇ 92.4 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਪ੍ਰਾਪਤ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦੇ ਸਾਰੇ ਹੀ ਵਿਦਿਆਰਥੀ ਪਹਿਲੇ ਦਰਜੇ 'ਚ ਪਾਸ ਹੋਏ ਹਨ | ਡਾਇਰੈਕਟਰ ਫਾਦਰ ਜੈਕਬ ਜੋਨ ਤੇ ਪਿ੍ੰਸੀਪਲ ਸਿਸਟਰ ਅਲੀਨਾ ਤੇ ਸਕੂਲ ਅਧਿਆਪਕਾਂ ਨੇ ਅੱਵਲ ਰਹੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਮਜ਼ਦੂਰ ਦਿਵਸ ਮਨਾਇਆ <br/> ਅਗਲੀ ਖ਼ਬਰ ਐਸ.ਬੀ.ਐਸ.ਐਸ.ਯੂ. ਵਿਖੇ ਸੰਸਕ੍ਰਿਤਿਕ ਮੇਲਾ 'ਸੁਈ ਜੇਨੇਰਿਸ' ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।