29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੰਤ ਜੋਸਫ਼ ਕਾਨਵੈਂਟ ਸਕੂਲ ਨਿਕੋਸਰਾਏ ਦੀ 10ਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ

ਅਜੀਤ ਡੈਸਕ 03-05-2026
ਧਿਆਨਪੁਰ, 2 ਮਈ (ਕੁਲਦੀਪ ਸਿੰਘ ਸੋਨੂੰ)-ਸੰਤ ਜੋਸਫ਼ ਕਾਨਵੈਂਟ ਸਕੂਲ ਨਿਕੋਸਰਾਏ ਸਕੂਲ ਦਾ ਆਈ.ਸੀ.ਐੱਸ.ਈ. ਬੋਰਡ ਦੀ 10ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਸਬੰਧੀ ਸਕੂਲ ਦੇ ਐਮ.ਡੀ. ਸ਼੍ਰੀ ਰੋਸ਼ਨ ਜੋਸਫ, ਡਾਇਰੈਕਟਰ ਬਲਵਿੰਦਰ ਸਿੰਘ ਲਾਡੀ ਅਤੇ ਪਿ੍ੰਸੀਪਲ ਦੀਪਾ ਨੇ ਦੱਸਿਆ ਕਿ ਸਕੂਲ ਦਾ ਆਈ.ਸੀ.ਐੱਸ.ਈ. ਬੋਰਡ ਦੀ 10ਵੀਂ ਜਮਾਤ ਦੇ ਨਤੀਜੇ ਵਿਚ ਰੁਪਿੰਦਰ ਕੌਰ ਨੇ 82.6 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ 'ਚੋਂ ਪਹਿਲਾ ਸਥਾਨ, ਹਰਗੁਣ ਕੌਰ ਨੇ 78.4 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਮਹਿਕਦੀਪ ਕੌਰ ਨੇ 77.6 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕਰਕ ੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦੇ ਬਾਕੀ ਸਾਰੇ ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਉਪਰ ਅੰਕ ਪ੍ਰਾਪਤ ਕੀਤੇ | ਇਸ ਮੌਕੇ ਅੱੈਮ.ਡੀ. ਰੋਸ਼ਨ ਜੋਸਫ ਅਤੇ ਡਾਇਰੈਕਟਰ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਵਧੀਆ ਨਤੀਜੇ ਆਉਣ ਦੇ ਪਿੱਛੇ ਪਿ੍ੰਸੀਪਲ ਦੀਪਾ ਮੈਡਮ ਦੀ ਯੋਗ ਅਗਵਾਈ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਨਤੀਜਾ ਹੈ | ਇਸ ਪਿ੍ੰਸੀਪਲ ਦੀਪਾ ਸ਼ਿਲਪਾ, ਕਿਰਨਦੀਪ ਕੌਰ, ਸੁਰਿੰਦਰ ਕੌਰ, ਰਾਜਨ, ਨੀਨਾ, ਅਨੀਤਾ, ਰੁਪਿੰਦਰ ਕੌਰ, ਬਲਜੀਤ ਕੌਰ, ਕਿਰਨ ਬਾਜਵਾ, ਗੁਰਜੀਤ, ਮਮਤਾ, ਕਵਲਜੀਤ ਕੌਰ, ਗੁਰਮੀਤ ਕੌਰ, ਸ਼ਬਨਮ, ਕੋਮਲਪ੍ਰੀਤ, ਅਨੂੰ, ਗਿੰਨੀ ਅਤੇ ਮਹਿਕ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹਿਰ ਦੀ ਮੁੱਖ ਸੜਕ 'ਤੇ ਪੈਂਦੀ ਦੁਕਾਨ ਦੇ ਤਾਲੇ ਤੋੜ ਕੇ ਚੋਰਾਂ ਨੇ ਕੀਤੀ ਚੋਰੀ <br/> ਅਗਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਮਜ਼ਦੂਰ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।