03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮਾਂ ਵਲੋਂ ਬੱਚਿਆਂ ਲਈ ਕੀਤੇ ਯਤਨਾਂ ਨੰੂ ਅਣਗੌਲਿਆ ਨਹੀਂ ਜਾ ਸਕਦਾ- ਰਵਤੇਸ਼ਇੰਦਰਜੀਤ ਸਿੰਘ/ਤਵਤੇਸ਼ਇੰਦਰਜੀਤ ਸਿੰਘ <br/>

ਆਪਣੇ ਮਾਤਾ-ਪਿਤਾ ਨਾਲ ਰਵਤੇਸ਼ਇੰਦਰਜੀਤ ਸਿੰਘ ਅਤੇ ਤਵਤੇਸ਼ਇੰਦਰਜੀਤ ਸਿੰਘ | <br/> 10-05-2026
ਮਾਂ ਜਿਸ ਨੰੂ ਰੱਬ ਵਲੋਂ ਸ਼ਾਇਦ ਸਾਰੀਆਂ ਤਾਕਤਾਂ ਦਿੱਤੀਆਂ ਗਈਆਂ ਹੋਣ, ਇਸ ਬ੍ਰਹਿਮੰਡ ਵਿਚ ਕੋਈ ਵੀ ਜੀਵ ਮਾਂ ਦੀ ਤਰ੍ਹਾਂ ਸ਼ਕਤੀਸ਼ਾਲੀ ਨਹੀਂ ਹੋ ਸਕਦਾ | ਦੂਜੇ ਸ਼ਬਦਾਂ 'ਚ ਕਹੀਏ ਤਾਂ ਪ੍ਰਮਾਤਮਾ ਨੇ ਉਸ ਨੰੂ ਵਿਸ਼ਵ ਦੇ ਸਾਰੇ ਮਾਮਲਿਆਂ ਨੰੂ ਸੰਭਾਲਣ ਦੀ ਸ਼ਕਤੀ ਦਿੱਤੀ ਹੈ | ਅਜਿਹੀ ਹੀ ਇਕ ਮਾਂ ਹੈ ਚਰਨਜੀਤ ਕੌਰ ਵਾਸੀ ਪਿੰਡ ਗੰਜਾ ਜਿਸ ਦੀ ਮਿਹਨਤ ਤੇ ਅਰਦਾਸਾਂ ਸਦਕਾ ਅੱਜ ਉਨ੍ਹਾਂ ਦੇ ਦੋ ਪੁੱਤਰ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹਨ, ਜਿਨ੍ਹਾਂ ਦੀ ਕਾਮਯਾਬੀ ਦਾ ਸਿਹਰਾ ਵੀ ਲੋਕਾਂ ਵਲੋਂ ਉਨ੍ਹਾਂ ਦੀ ਮਾਤਾ ਦੀ ਤਪੱਸਿਆ ਨੰੂ ਦਿੱਤਾ ਜਾਂਦਾ ਹੈ | ਉਨ੍ਹਾਂ ਦੇ ਪੁੱਤਰ ਰਵਤੇਸ਼ਇੰਦਰਜੀਤ ਸਿੰਘ ਜੁਡੀਸ਼ੀਅਲ ਮੈਜਿਸਟ੍ਰੇਟ ਕਲਾਸ-1 ਤੇ ਤਵਤੇਸ਼ਇੰਦਰਜੀਤ ਸਿੰਘ ਅਸਿਸਟੈਂਟ ਜ਼ਿਲ੍ਹਾ ਅਟਾਰਨੀ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਜਿਨ੍ਹਾਂ ਦਾ ਆਪਣੀ ਮਾਂ ਪ੍ਰਤੀ ਕਹਿਣਾ ਹੈ ਕਿ ਇਸ ਸੰਸਾਰ 'ਚ ਮਾਂ ਦਾ ਧੰਨਵਾਦ ਕਰਨਾ ਹੀ ਕਾਫ਼ੀ ਨਹੀਂ ਹੈ ਬਲਕਿ ਕੋਈ ਵੀ ਮਾਂ ਦੀ ਦੇਣ ਨਹੀਂ ਦੇ ਸਕਦਾ | ਇਕ ਮਾਂ ਕਦੇ ਵੀ ਆਪਣੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੰਦੀ ਤੇ ਹਰ ਸਮੇਂ ਆਪਣੇ ਬੱਚਿਆਂ ਦੀ ਹੀ ਸੁਣਦੀ ਹੈ | ਉਨ੍ਹਾਂ ਕਿਹਾ ਕਿ ਇਕ ਮਾਂ ਵਲੋਂ ਆਪਣੇ ਬੱਚਿਆਂ ਲਈ ਕੀਤੇ ਗਏ ਯਤਨਾਂ ਨੰੂ ਕਦੇ ਵੀ ਅਣਗੌਲਿਆ ਨਹੀਂ ਜਾ ਸਕਦਾ ਤੇ ਨਾ ਹੀ ਸ਼ਬਦਾਂ 'ਚ ਬਿਆਨ ਕੀਤਾ ਜਾ ਸਕਦਾ | ਅੱਜ ਦੇ ਇਸ ਦਿਵਸ 'ਤੇ ਉਨ੍ਹਾਂ ਨੇ ਸੰਸਾਰ ਦੀਆਂ ਸਾਰੀਆਂ ਮਾਵਾਂ ਦੀ ਲੰਬੀ ਉਮਰ, ਤੰਦਰੁਸਤੀ ਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਦੀ ਅਰਦਾਸ ਕਰਦਿਆਂ ਇਸ ਦਿਨ ਦੀ ਵਧਾਈ ਦਿੱਤੀ |

ਪਿਛਲੀ ਖ਼ਬਰ 2027 'ਚ ਕਾਂਗਰਸ ਦੀ ਸਰਕਾਰ ਬਣਨਾ ਤੈਅ-ਸਤੀਸ਼ ਜੱਟ ਪੰਮਾ <br/> ਅਗਲੀ ਖ਼ਬਰ ਮਾਂ ਦਿਵਸ 'ਤੇ 'ਇਕ ਤੰਦਰੁਸਤ ਜੀਵਨ' ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।