29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਦੀਨਾਨਗਰ ਤੋਂ ਅੱਬੁਲਖੈਰ ਰੋਡ ਦਾ ਨੀਂਹ ਪੱਥਰ ਰੱਖਿਆ

ਅਜੀਤ ਡੈਸਕ 11-05-2026
ਦੀਨਾਨਗਰ, 10 ਮਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵਲੋਂ ਦੀਨਾਨਗਰ ਦੇ ਝੰਡੇਚੱਕ ਬਾਈਪਾਸ ਤੋਂ ਗੁਰਦਾਸਪੁਰ ਤੱਕ ਵਾਇਆ ਪਨਿਆੜ, ਅੱਬੁਲਖੈਰ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਐਸ.ਡੀ.ਐਮ ਦੀਨਾਨਗਰ ਰਵਿੰਦਰ ਸਿੰਘ ਵੀ ਮੌਜੂਦ ਸਨ | ਨੀਂਹ ਪੱਥਰ ਰੱਖਣ ਮੌਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ 9 ਕਿੱਲੋਮੀਟਰ ਲੰਮੀ ਬਣਾਈ ਜਾਣ ਵਾਲੀ ਇਸ ਸੜਕ ਉੱਪਰ ਕਰੀਬ 16.5 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ ਤੇ ਇਹ ਸੜਕ ਦੀਨਾਨਗਰ ਬਾਈਪਾਸ ਤੋਂ ਅੱਬੁਲਖੈਰ ਤੱਕ 23 ਫੁੱਟ ਤੇ ਉਸ ਤੋਂ ਅੱਗੇ ਗੁਰਦਾਸਪੁਰ ਤੱਕ 33 ਫੁੱਟ ਚੌੜੀ ਬਣਾਈ ਜਾਵੇਗੀ | ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਸ ਵੇਲੇ ਪੂਰੇ ਪੰਜਾਬ ਅੰਦਰ ਸੜਕਾਂ ਦੇ ਨਵੀਨੀਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਦੀਨਾਨਗਰ ਵਿਧਾਨ ਸਭਾ ਹਲਕੇ ਅੰਦਰ ਵੀ ਇਹ ਕੰਮ ਜੰਗੀ ਪੱਧਰ 'ਤੇ ਜਾਰੀ ਹਨ | ਇਸ ਮੌਕੇ ਸਿੱਖਿਆ ਕਮੇਟੀ ਕੋਆਰਡੀਨੇਟਰ ਰਿਟਾ. ਪਿ੍ੰਸੀਪਲ ਸੁਖਦੇਵ ਰਾਜ, ਬਲਾਕ ਪ੍ਰਧਾਨ ਗੋਰਾ ਕੱਤੋਵਾਲ, ਬਲਬੀਰ ਸਿੰਘ ਗੰੁਝੀਆਂ, ਸਰਪੰਚ ਸਰਵਣ ਸਿੰਘ ਕੋਠੇ ਦੀਨਾ ਫਾਟਕ, ਸਰਪੰਚ ਮੁਨੀਸ਼ ਘੁੱਲਾ, ਸਰਪੰਚ ਵਰਿੰਦਰ ਸਿੰਘ ਬਿੰਦੂ ਪਨਿਆੜ, ਸਰਪੰਚ ਸੁਰਜੀਤ ਸਿੰਘ ਖਰਲ, ਸਰਪੰਚ ਰਣਧੀਰ ਸਿੰਘ ਬਿੱਲਾ ਹਰੀਪੁਰ, ਬਲਜੀਤ ਸਿੰਘ ਝਬਕਰਾ, ਬਲਜੀਤ ਸਿੰਘ ਸਾਹੋਵਾਲ, ਸਰਬਜੀਤ ਸਿੰਘ ਸੰਨੀ, ਨਿਸ਼ਾਨ ਸਿੰਘ ਗੰੁਝੀਆਂ ਅਤੇ ਰੁਪਿੰਦਰ ਕੌਰ ਕੱਤੋਵਾਲ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਅਮਨਦੀਪ ਸਿੰਘ ਭਗਵਾਨਸਰ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਵਲੋਂ ਹਲਕਾ ਵਿਧਾਇਕ ਦੇ ਘਰ ਅੱਗੇ ਧਰਨਾ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।