ਬਟਾਲਾ, 11 ਮਈ (ਸਤਿੰਦਰ ਸਿੰਘ)-ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਵਿਖੇ ਮਾਂ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ | ਵਿਦਿਆਰਥੀਆਂ ਵਲੋਂ ਮਾਂ ਦੀ ਮਹਾਨਤਾ ਬਾਰੇ ਕਵਿਤਾਵਾਂ, ਭਾਸ਼ਣ ਤੇ ਗੀਤ ਪੇਸ਼ ਕੀਤੇ ਗਏ | ਇਸ ਸਮੇਂ ਬੱਚਿਆਂ ਵਲੋਂ ਸੋਹਣੇ ਕਾਰਡ ਤੇ ਪੋਸਟਰ ਬਣਾ ਕੇ ਆਪਣੀ ਮਾਵਾਂ ਪ੍ਰਤੀ ਪਿਆਰ ਦਾ ਪ੍ਰਗਟਾਵਾ ਕੀਤਾ ਗਿਆ | ਬਣਾਏ ਵੰਨ-ਸੁਵੰਨੇ ਕਾਰਡਾਂ ਨੂੰ ਬੱਚਿਆਂ ਵਲੋਂ ਆਪਣੀਆਂ ਮਾਵਾਂ ਨੂੰ ਭੇਟ ਕੀਤੇ ਗਏ | ਸਮਾਗਮ ਦੌਰਾਨ ਮਾਵਾਂ ਲਈ ਵੱਖ-ਵੱਖ ਮਨੋਰੰਜਕ ਖੇਡਾਂ ਅਤੇ ਮੁਕਾਬਲੇ ਕਰਵਾਈਆਂ ਗਈਆਂ | ਸਕੂਲ ਪਿ੍ੰਸੀਪਲ ਵਲੋਂ ਬੱਚਿਆਂ ਨੂੰ ਮਾਵਾਂ ਦੇ ਅਨਮੋਲ ਪਿਆਰ ਬਾਰੇ ਦੱਸਿਆ ਕਿ ਮਾਂ ਬੱਚੇ ਦੀ ਪਹਿਲੀ ਦੋਸਤ ਤੇ ਗੁਰੂ ਹੁੰਦੀ ਹੈ ਅਤੇ ਉਸ ਦਾ ਸਥਾਨ ਸਭ ਤੋਂ ਉੱਚਾ ਹੈ | ਉਸ ਦਾ ਦਰਜਾ ਕੋਈ ਨਹੀਂ ਲੈ ਸਕਦਾ | ਮਾਂ ਹੀ ਬੱਚੇ ਨੂੰ ਬੋਲਣਾ, ਤੁਰਨਾ ਤੇ ਚੰਗੇ ਸੰਸਕਾਰ ਸਿਖਾਉਂਦੀ ਹੈ ਤੇ ਉਹ ਬੱਚੇ ਦੀ ਹਰ ਖੁਸ਼ੀ ਲਈ ਕੁਰਬਾਨੀ ਦੇਣ ਲਈ ਤਿਆਰ ਰਹਿੰਦੀ ਹੈ | ਸਮਾਗਮ ਦੇ ਅੰਤ 'ਚ ਸਮੂਹ ਸਟਾਫ਼ ਮੈਂਬਰਾਂ ਵਲੋਂ ਵਿਦਿਆਰਥੀਆਂ ਦੀਆਂ ਮਾਵਾਂ ਨੂੰ ਮਾਂ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ |