ਬਟਾਲਾ, 11 ਮਈ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਬਟਾਲਾ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਕੌਂਲਸਰਾਂ ਦਾ ਵਫ਼ਦ ਰਾਜ ਚੋਣ ਕਮਿਸ਼ਨ ਪੰਜਾਬ ਰਾਜਦੀਪ ਕੌਰ ਨੂੰ ਮਿਲਿਆ | ਵਫ਼ਦ ਵਲੋਂ ਬਟਾਲਾ ਨਗਰ ਨਿਗਮ ਚੋਣਾਂ ਦੌਰਾਨ ਵੋਟਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਰੱਦ ਕਰਨ ਤੇ ਕਈ ਵੋਟਰਾਂ ਦੇ ਨਾਂਅ ਹੋਰ ਵਾਰਡਾਂ 'ਚ ਸ਼ਾਮਲ ਕਰਨ ਦੇ ਗੰਭੀਰ ਮਾਮਲੇ ਉਠਾਏ ਗਏ | ਵਫ਼ਦ ਵਲੋਂ ਕਮਿਸ਼ਨ ਨੂੰ ਦੱਸਿਆ ਗਿਆ ਕਿ ਬਹੁਤ ਸਾਰੇ ਪਰਿਵਾਰਾਂ ਦੀਆਂ ਵੋਟਾਂ ਬਿਨ੍ਹਾਂ ਜਾਣਕਾਰੀ ਤੇ ਬਿਨ੍ਹਾਂ ਮਨਜ਼ੂਰੀ ਦੇ ਕੱਟੀਆਂ ਗਈਆਂ ਹਨ, ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਤੋਂ ਇਲਾਵਾ ਕਈ ਵੋਟਰਾਂ ਦੇ ਨਾਂਅ ਉਨ੍ਹਾਂ ਦੇ ਅਸਲ ਵਾਰਡਾਂ ਤੋਂ ਹਟਾ ਕੇ ਦੂਜੇ ਵਾਰਡਾਂ 'ਚ ਕੀਤੇ ਗਏ ਹਨ, ਜੋ ਕਿ ਚੋਣ ਪ੍ਰਕਿਰਿਆ ਦੀ ਨਿਰਪੱਖਤਾ 'ਤੇ ਸਵਾਲ ਖੜੇ੍ਹ ਕਰਦਾ ਹੈ | ਅਮਨਦੀਪ ਜੈਂਤੀਪੁਰ ਨੇ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜਿਨਾਂ ਲੋਕਾਂ ਦੀਆਂ ਵੋਟਾਂ ਗਲਤ ਤਰੀਕੇ ਨਾਲ ਕੱਟੀਆਂ ਜਾਂ ਤਬਦੀਲ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਵੋਟ ਹਰ ਨਾਗਰਿਕ ਦਾ ਮੂਲ ਅਧਿਕਾਰ ਹੈ ਅਤੇ ਇਸ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਕੌਂਸਲਰ ਹਰਿੰਦਰ ਸਿੰਘ, ਕੌਂਸਲਰ ਸੁਖਦੇਵ ਸਿੰਘ ਬਾਜਵਾ, ਕੌਂਸਲਰ ਕਸਤੂਰੀ ਲਾਲ, ਕੌਂਸਲਰ ਜਗੀਰ ਖੋਖਰ, ਕੌਂਸਲਰ ਅਨਿਲ ਬੱਬੀ ਸੇਖੜੀ, ਕੌਂਸਲਰ ਜਰਮਨ ਬਾਜਵਾ, ਕੌਂਸਲਰ ਰਸ ਕੁਮਾਰ ਗੌਸਪੁਰਾ, ਸੋਨੂੰ ਸ਼ੇਰਗਿੱਲ, ਸੰਨੀ ਬੱਬਰ, ਭੁਪਿੰਦਰ ਸਿੰਘ, ਰੂਬਲ ਸ਼ੇਰੇ ਪੰਜਾਬ, ਜਗਜੋਤ ਸਿੰਘ ਆਦਿ ਹਾਜ਼ਰ ਸਨ |