24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਫੂਡ ਸਪਲਾਈ ਵਿਭਾਗ ਵਲੋਂ ਡੀਪੂ ਹੋਲਡਰਾਂ ਨੰੂ ਦਿੱਤੇ ਕੰਪਿਊਟਰ ਕੰਡੇ ਠੀਕ ਕਰਵਾਉਣ ਦੀ ਮੰਗ

ਅਜੀਤ ਡੈਸਕ 12-05-2026
ਗੁਰਦਾਸਪੁਰ, 11 ਮਈ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਡੀਪੂ ਹੋਲਡਰਾਂ ਨੰੂ ਪਾਰਦਰਸ਼ੀ ਢੰਗ ਨਾਲ ਰਾਸ਼ਨ ਦੀ ਵੰਡ ਕਰਵਾਉਣ ਲਈ ਕੰਪਿਊਟਰ ਕੰਡੇ ਦਿੱਤੇ ਗਏ ਹਨ | ਪਰ ਇਕ ਦਰਜਨ ਤੋਂ ਵੱਧ ਡੀਪੂ ਹੋਲਡਰਾਂ ਦੇ ਕੰਡੇ ਖ਼ਰਾਬ ਹੋਣ ਕਾਰਨ ਉਨ੍ਹਾਂ ਨੰੂ ਕਣਕ ਦੀ ਵੰਡ ਕਰਨ ਸਮੇਂ ਮੁਸ਼ਕਿਲ ਪੇਸ਼ ਆ ਰਹੀ ਹੈ | ਪਰ ਮਹਿਕਮੇ ਨੰੂ ਜਾਣਕਾਰੀ ਦੇਣ ਦੇ ਬਾਵਜੂਦ ਕੋਈ ਹੱਲ ਨਹੀਂ ਹੋ ਰਿਹਾ | ਇਸ ਸਬੰਧੀ ਸ਼ਹਿਰ ਦੇ ਇਕ ਦਰਜਨ ਦੇ ਕਰੀਬ ਡੀਪੂ ਹੋਲਡਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਕੰਪਿਊਟਰ ਕੰਡੇ ਖ਼ਰਾਬ ਹੋਏ ਹਨ ਤੇ ਮਹਿਕਮੇ ਦੇ ਇੰਸਪੈਕਟਰ ਤੇ ਹੋਰ ਅਧਿਕਾਰੀਆਂ ਨੰੂ ਸਮੇਂ ਸਮੇਂ ਸਿਰ ਜਾਣੂ ਕਰਵਾਇਆ ਗਿਆ ਹੈ | ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ | ਉਨ੍ਹਾਂ ਕਿਹਾ ਕਿ ਡੀਪੂ ਹੋਲਡਰਾਂ ਨੰੂ ਕਣਕ ਤੋਲਣ ਵੇਲੇ ਭਾਰੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਹ ਸਭ ਠੇਕੇਦਾਰੀ ਸਿਸਟਮ ਹੋਣ ਕਰਕੇ ਡੀਪੂ ਹੋਲਡਰ ਦੁਚਿੱਤੀ ਵਿਚ ਫਸੇ ਹਨ | ਜਿਸ ਨਾਲ ਉਨ੍ਹਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਦੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਪਾਸੋਂ ਮੰਗ ਕੀਤੀ ਕਿ ਜਿਨ੍ਹਾਂ ਡੀਪੂ ਹੋਲਡਰਾਂ ਦੇ ਮਾਪ ਤੋਲ ਕੰਡੇ ਖ਼ਰਾਬ ਹਨ, ਉਨ੍ਹਾਂ ਨੰੂ ਠੀਕ ਕਰਵਾਉਣ ਲਈ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੰੂ ਸਖਤ ਨਿਰਦੇਸ਼ ਦਿੱਤੇ ਜਾਣ, ਜਿਸ ਨਾਲ ਡੀਪੂ ਹੋਲਡਰਾਂ ਦੀ ਮੁਸ਼ਕਿਲ ਦਾ ਹੱਲ ਹੋ ਸਕੇ |
ਪਿਛਲੀ ਖ਼ਬਰ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਕੌਂਸਲਰਾਂ ਦੇ ਵਫ਼ਦ ਵਲੋਂ ਰਾਜ ਚੋਣ ਕਮਿਸ਼ਨ ਨੂੰ ਮੰਗ ਪੱਤਰ ਦਿੱਤਾ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਦੀ ਕਾਦੀਆਂ ਇਕਾਈ ਵਲੋਂ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਬਾਹਰ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।