24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭਾਰਤੀ ਕਿਸਾਨ ਯੂਨੀਅਨ ਦੀ ਕਾਦੀਆਂ ਇਕਾਈ ਵਲੋਂ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਬਾਹਰ ਧਰਨਾ

ਅਜੀਤ ਡੈਸਕ 12-05-2026
ਗੁਰਦਾਸਪੁਰ, 11 ਮਈ (ਗੁਰਪ੍ਰਤਾਪ ਸਿੰਘ)-ਅੱਜ ਭਾਰਤੀ ਕਿਸਾਨ ਯੂਨੀਅਨ ਦੀ ਕਾਦੀਆਂ ਇਕਾਈ ਵਲੋਂ ਗੁਰਦਾਸਪੁਰ ਵਿਖੇ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮਟਿਡ ਦੇ ਬਾਹਰ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ | ਉਪਰੰਤ ਯੂਨੀਅਨ ਵਲੋਂ ਮੰਗਾਂ ਸਬੰਧੀ ਜਨਰਲ ਮੈਨੇਜਰ ਹਰਿੰਦਰ ਸਿੰਘ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ 'ਤੇ ਮੰਗ ਪੱਤਰ ਸੌਂਪਿਆ ਗਿਆ | ਇਸ ਮੰਗ ਪੱਤਰ 'ਚ ਯੂਨੀਅਨ ਵਲੋਂ ਤਿੰਨ ਮੁੱਖ ਮੰਗਾਂ ਰੱਖੀਆਂ ਗਈਆਂ | ਜਿਸ 'ਚ ਉਨ੍ਹਾਂ ਮੰਗ ਕੀਤੀ ਕਿ ਬੈਂਕ ਵਲੋਂ ਬੀਤੇ ਮਹੀਨੇ ਦੌਰਾਨ ਹਾਲਾਤਾਂ ਅਨੁਸਾਰ ਮਹਿੰਗਾਈ ਨੂੰ ਧਿਆਨ 'ਚ ਰੱਖਦਿਆਂ ਕੋਆਪ੍ਰੇਟਿਵ ਸੁਸਾਇਟੀਆਂ ਨਾਲ ਜੁੜੇ ਕਿਸਾਨਾਂ ਲਈ ਪ੍ਰਤੀ ਏਕੜ ਕਰਜ਼ੇ ਦੀ ਰਾਸ਼ੀ 'ਚ ਵਾਧਾ ਕੀਤਾ ਸੀ | ਪਰ ਕੁੱਝ ਸਮੇਂ ਬਾਅਦ ਹੀ ਇਸ ਵਾਧੇ ਨੂੰ ਵਾਪਸ ਲੈ ਲਿਆ ਗਿਆ | ਜਥੇਬੰਦੀ ਨੇ ਮੰਗ ਕੀਤੀ ਕਿ ਇਸ ਵਾਧੇ ਨੂੰ ਦੁਬਾਰਾ ਤੋਂ ਲਾਗੂ ਕੀਤਾ ਜਾਵੇ | ਯੂਨੀਅਨ ਵਲੋਂ ਦੂਸਰੀ ਮੰਗ ਰੱਖੀ ਕਿ ਕੋਆਪ੍ਰੇਟਿਵ ਸੁਸਾਇਟੀਆਂ 'ਚੋਂ ਖਾਦ ਲੈਂਦੇ ਸਮੇਂ ਕਿਸਾਨਾਂ ਨੂੰ ਬੇਲੋੜਾ ਸਮਾਨ ਜਿਵੇਂ ਨੈਨੋ ਯੂਰੀਆ ਤੇ ਹੋਰ ਵਸਤੂਆਂ ਜਬਰੀ ਨਾ ਥੋਪੀਆਂ ਜਾਣਨ | ਇਸ ਮੌਕੇ ਪ੍ਰਧਾਨ ਕਰਨੈਲ ਸਿੰਘ ਸ਼ੇਰਪੁਰ, ਗੁਰਪ੍ਰੀਤ ਸਿੰਘ ਅਠਵਾਲ, ਤਰਲੋਚਨ ਸਿੰਘ ਸਤਕੋਹਾ, ਗੁਰਪ੍ਰਤਾਪ ਸਿੰਘ ਸਤਕੋਹਾ, ਗੁਰਵਿੰਦਰ ਸਿੰਘ ਅਠਵਾਲ, ਗੁਰਨਾਮ ਸਿੰਘ ਸਤਕੋਹਾ, ਗੁਰਨਾਮ ਸਿੰਘ ਕਲੇਰ, ਰਣਜੋਧ ਸਿੰਘ ਵਡਾਲਾ ਗ੍ਰੰਥੀਆਂ, ਪਿ੍ਥੀਪਾਲ ਸਿੰਘ, ਸਰਪੰਚ ਜਸਵੰਤ ਸਿੰਘ ਸਤਕੋਹਾ, ਲੰਬੜਦਾਰ ਸ਼ਿਵ ਸਿੰਘ, ਪ੍ਰਗਟ ਸਿੰਘ ਅਠਵਾਲ, ਬਿਕਰਮਜੀਤ ਸਿੰਘ ਅਠਵਾਲ, ਬਲਰਾਜ ਸਿੰਘ ਸਤਕੋਹਾ, ਬਲਵਿੰਦਰ ਸਿੰਘ ਅਠਵਾਲ, ਅਜੀਤ ਸਿੰਘ ਸਤਕੋਹਾ, ਬਿਕਰਮਜੀਤ ਸਿੰਘ ਨਵਾਂ ਪਿੰਡ, ਸੁਖਵਿੰਦਰ ਸਿੰਘ ਸਤਕੋਹਾ, ਦਰਸ਼ਨ ਸਿੰਘ ਸਤਕੋਹਾ, ਪਵਿੱਤਰਪ੍ਰੀਤ ਸਿੰਘ, ਅਮਰਜੀਤ ਸਿੰਘ ਸਤਕੋਹਾ, ਸਰਪੰਚ ਸੁਲੱਖਣ ਸਿੰਘ ਵਡਾਲਾ ਗ੍ਰੰਥੀਆਂ, ਲੱਖਾ ਸਿੰਘ, ਨੰਬਰਦਾਰ ਅਜੀਤ ਸਿੰਘ, ਸਰਪੰਚ ਕਸ਼ਮੀਰ ਸਿੰਘ ਅਤੇ ਪਲਵਿੰਦਰ ਸਿੰਘ ਸਤਕੋਹਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਫੂਡ ਸਪਲਾਈ ਵਿਭਾਗ ਵਲੋਂ ਡੀਪੂ ਹੋਲਡਰਾਂ ਨੰੂ ਦਿੱਤੇ ਕੰਪਿਊਟਰ ਕੰਡੇ ਠੀਕ ਕਰਵਾਉਣ ਦੀ ਮੰਗ ਅਗਲੀ ਖ਼ਬਰ ਪੁਲਿਸ ਜ਼ਿਲ੍ਹੇ 'ਚ 13 ਥਾਵਾਂ 'ਤੇ ਨਾੜ ਨੂੰ ਲਗਾਈ ਅੱਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।