ਬਟਾਲਾ, 11 ਮਈ (ਰਾਕੇਸ਼ ਰੇਖੀ)-ਪੁਲਿਸ ਜ਼ਿਲ੍ਹਾ ਬਟਾਲਾ ਦੇ 13 ਪਿੰਡਾਂ ਵਿਚ ਪ੍ਰਸ਼ਾਸਨ ਵਲੋਂ ਨਾੜ੍ਹ ਨੂੰ ਅੱਗ ਲਗਾਏ ਜਾਣ ਦੀ ਪਾਬੰਧੀ ਦੀ ਉਲੰਘਣਾ ਕਰਨ 'ਤੇ ਪੁਲਿਸ ਨੇ 19 ਕਿਸਾਨਾਂ ਦੇ ਖਿਲਾਫ਼ ਮਾਮਲੇ ਦਰਜ ਕੀਤੇ ਹਨ | ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਏ.ਐਸ.ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਕਲੱਸਟਰ ਅਧਿਕਾਰੀ ਲਖਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਪਿੰਡ ਸ਼ਿਕਾਰ ਕਿਸਾਨ ਸੁਖਦਿਆਲ ਸਿੰਘ ਤੇ ਕੁਲਦੀਪ ਸਿੰਘ ਦੇ ਖ਼ਿਲਾਫ, ਇਸੇ ਥਾਣੇ ਦੇ ਏ.ਐਸ.ਆਈ. ਪਤਰਸ ਮਸੀਹ ਨੇ ਦੱਸਿਆ ਕਿ ਪਿੰਡ ਅਲੀਨੰਗਲ ਦੀ ਪੰਚਾਇਤੀ ਜ਼ਮੀਨ ਦੇ ਖੇਤਾਂ ਵਿਚ ਅੱਗ ਲਗਾਉਣ 'ਤੇ ਗ੍ਰਾਮ ਪੰਚਾਇਤ ਅਲੀ ਨੰਗਲ ਦੇ ਖਿਲਾਫ, ਇਸੇ ਥਾਣਾ ਦੇ ਏ.ਐਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਕਲੱਸਟਰ ਅਧਿਕਾਰੀ ਆਜ਼ਾਦਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਪਿੰਡ ਦੇਹੜ ਦੇ ਕਿਸਾਨ ਕਿਸ਼ਨ ਦੇਵ ਦੇ ਖਿਲਾਫ, ਥਾਂਣਾ ਘਣੀਏ ਕੇ ਬਾਂਗਰ ਦੇ ਏ.ਐਸ.ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਲੱਸਟਰ ਕਾਰਜ ਸਿੰਘ ਦੀ ਸ਼ਿਕਾਇਤ 'ਤੇ ਪਿੰਡ ਖੈਹਿਰਾ ਕਲਾਂ ਦੇ ਕਿਸਾਨ ਦਵਿੰਦਰ ਸਿੰਘ ਦੇ ਖਿਲਾਫ, ਥਾਣਾ ਡੇਰਾ ਬਾਬਾ ਨਾਨਕ ਦੇ ਏ.ਐਸ.ਆਈ. ਸ਼ਰੀਫ ਮਸੀਹ ਨੇ ਦੱ ਸਿਆ ਕਿ ਕਲੱਸਟਰ ਅਧਿਕਾਰੀ ਸੂਰਜ ਕੁਮਾਰ ਦੀ ਸ਼ਿਕਾਇਤ 'ਤੇ ਪਿੰਡ ਬਹਿਲੋਲਪੁਰ ਦੇ ਇਕ ਅਣਪਛਾਤੇ ਕਿਸਾਨ ਦੇ ਖਿਲਾਫ, ਇਸ ਦੇ ਨਾਲ ਹੀ ਕਲੱਸਟਰ ਪਰਮਜੀਤ ਸਿੰਘ ਦੀ ਸ਼ਿਕਾਇਤ 'ਤੇ ਪਿੰਡ ਖੁਸ਼ਹਾਲਪੁਰ ਦੇ ਕਿਸਾਨ ਸਤਪਾਲ ਸਿੰਘ ਦੇ ਖਿਲਾਫ, ਪਿੰਡ ਘੁੰਮਣ ਦੇ ਕਿਸਾਨ ਲਵਪ੍ਰੀਤ ਸਿੰਘ ਦੇ ਖਿਲਾਫ, ਏ.ਐਸ.ਆਈ. ਰਾਜਬੀਰ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਕਿਸਾਨ ਅਮਰੀਕ ਸਿੰਘ, ਹਰਦੀਪ ਸਿੰਘ ਅਤੇ ਗੁਰਦੀਪ ਸਿੰਘ ਦੇ ਖਿਲਾਫ ਤੇ ਪਿੰਡ ਕਪਾਲਾ ਦੇ ਕਿਸਾਨ ਪਰਵਿੰਦਰ ਸਿੰਘ ਦੇ ਖਿਲਾਫ, ਏ.ਐਸ.ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮਾਲੇਵਾਲ ਦੇ ਦਿਲਬਾਗ ਸਿੰਘ ਤੇ ਬਲਦੇਵ ਸਿੰਘ ਦੇ ਖਿਲਾਫ, ਏ.ਐਸ.ਆਈ. ਵਿਲੀਅਮ ਮਸੀਹ ਨੇ ਦੱਸਿਆ ਕਿ ਕਲੱਸਟਰ ਅਧਿਕਾਰੀ ਨਵਸੰਗੀਤ ਸਿੰਘ ਦੀ ਸ਼ਿਕਾਹਿਤ 'ਤੇ ਡੇਰਾ ਬਾਬਾ ਨਾਨਕ ਦੇ ਪਰਮਜੀਤ ਸਿੰਘ, ਗੁਰਦੇਵ ਸਿੰਘ ਤੇ ਅਮਰਜੀਤ ਸਿੰਘ ਦੇ ਖਿਲਾਫ ਤੇ ਏ.ਐਸ.ਆਈ. ਮੋਹਨ ਸਿੰਘ ਨੇ ਦੱਸਿਆ ਕਿ ਕਲੱਸਟਰ ਅਧਿਕਾਰੀ ਮਲਕੀਅਤ ਸਿੰਘ ਦੀ ਸ਼ਿਕਾਇਤ 'ਤੇ ਪਿੰਡ ਹਰਦੋਰਵਾਲ ਦੇ ਅਣਪਛਾਤੇ 2 ਕਿਸਾਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ |