ਬਟਾਲਾ, 17 ਮਈ (ਸਤਿੰਦਰ ਸਿੰਘ)-ਸਮਾਜ ਸੇਵੀ ਸੰਸਥਾ ਵਾਇਸ ਆਫ਼ ਬਟਾਲਾ ਦੀ ਮੀਟਿੰਗ ਬਟਾਲਾ ਪ੍ਰਧਾਨ ਡਾ. ਲਖਬੀਰ ਸਿੰਘ ਭਾਗੋਵਾਲੀਆ ਦੀ ਅਗਵਾਈ ਹੇਠ ਆਕਾਸ਼ ਹਸਪਤਾਲ ਸਾਸ਼ਤਰੀ ਨਗਰ ਬਟਾਲਾ ਵਿਖੇ ਹੋਈ | ਮੀਟਿੰਗ ਸੰਬੰਧੀ ਪ੍ਰਧਾਨ ਭਾਗੋਵਾਲੀਆ ਨੇ ਦੱਸਿਆ ਕਿ ਪ੍ਰੋਜੈਕਟ 'ਗ੍ਰੀਨ ਕਲੀਨ ਅਤੇ ਸੁੰਦਰ ਸ਼ਹਿਰ ਸਾਡਾ ਬਟਾਲਾ' ਉਨਾ ਚਿਰ ਤੱਕ ਜਾਰੀ ਰੱਖਿਆ ਜਾਵੇਗਾ, ਜਦੋਂ ਤੱਕ ਵਾਇਸ ਆਫ ਬਟਾਲਾ ਵਲੋਂ ਬਟਾਲਾ ਸ਼ਹਿਰ ਤੇ ਇਸ ਦੇ ਚੌਗਿਰਦੇ ਵਿਚ ਇਕ ਲੱਖ ਬੂਟੇ ਲਗਾਉਣ ਦਾ ਟੀਚਾ ਪੂਰਾ ਨਹੀਂ ਹੋ ਜਾਂਦਾ | ਡਾ. ਭਾਗੋਵਾਲੀਆ ਨੇ ਦੱਸਿਆ ਕਿ ਸਮੁੱਚੀ ਵਾਇਸ ਆਫ ਬਟਾਲਾ ਨੇ ਪ੍ਰਣ ਕੀਤਾ ਹੈ ਕਿ ਇਸ ਸਾਲ ਪਿਛਲੇ ਸਾਲ ਨਾਲੋਂ ਵੱਧ ਬੂਟੇ ਲਗਾਏ ਜਾਣਗੇ, ਕਿਉਕਿ ਪਿਛਲੇ ਸਾਲ ਹੜ੍ਹਾਂ ਦੀ ਆਫਤ ਕਰਕੇ ਵਲੰਟੀਅਰ ਉਧਰ ਰੁੱਝੇ ਹੋਣ ਕਾਰਨ ਬੂਟੇ ਲਗਾਉਣ ਦੀ ਰਫਤਾਰ ਕੁਝ ਘੱਟ ਗਈ ਸੀ, ਜੋ ਇਸ ਸਾਲ ਪੂਰੀ ਕਰ ਦਿੱਤੀ ਜਾਵੇਗੀ | ਉਨ੍ਹਾਂ ਸਮੁੱਚੇ ਸ਼ਹਿਰ ਵਾਸੀਆਂ ਤੇ ਖਾਸ ਕਰਕੇ ਵਾਇਸ ਆਫ਼ ਬਟਾਲਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ, ਜੋ ਹਰ ਮੌਸਮ ਵਿਚ ਆਪਣਾ ਟੀਚਾ ਪ੍ਰਾਪਤ ਕਰਨ ਲਈ ਤਤਪਰ ਰਹਿੰਦੇ ਹਨ | ਇਸ ਮੌਕੇ ਪ੍ਰੋਫੈਸਰ ਜਸਬੀਰ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ, ਸੇਵਾ ਮੁਕਤ ਐਕਸੀਅਨ ਬਲਦੇਵ ਸਿੰਘ ਲੇਹਲ, ਸ੍ਰੀ ਬੇਦੀ ਪ੍ਰਧਾਨ ਅਰਬਨ ਅਸਟੇਟ, ਸੁੱਚਾ ਸਿੰਘ ਏ.ਐੱਸ.ਆਈ., ਸੁਖਦੇਵ ਸਿੰਘ, ਹਰਜਿੰਦਰ ਸਿੰਘ, ਮਾ. ਜੋਗਿੰਦਰ ਸਿੰਘ ਅੱਚਲੀ ਗੇਟ ਬਟਾਲਾ, ਇੰਜੀਨੀਅਰ ਸਿਮਰਨਜੀਤ ਸਿੰਘ ਰਿੰਕੂ, ਭੁਪਿੰਦਰ ਸਿੰਘ ਆਕਾਸ਼ ਹਸਪਤਾਲ ਆਦਿ ਸਟਾਫ ਹਾਜ਼ਰ ਸਨ |
'ਗ੍ਰੀਨ ਕਲੀਨ ਤੇ ਸੁੰਦਰ ਸ਼ਹਿਰ ਸਾਡਾ ਬਟਾਲਾ' ਪ੍ਰੋਜੈਕਟ ਤਹਿਤ ਇਕ ਲੱਖ ਬੂਟੇ ਲਗਾਵੇਗੀ ਵਾਇਸ ਆਫ਼ ਬਟਾਲਾ
ਅਜੀਤ ਡੈਸਕ
18-05-2026