ਗੁਰਦਾਸਪੁਰ, 17 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ 'ਚ ਪੈਂਦੇ ਪੰਡੋਰੀ ਰੋਡ 'ਤੇ ਰੇਲਵੇ ਫਾਟਕ ਬਾਰ-ਬਾਰ ਬੰਦ ਰਹਿਣ ਕਰਕੇ ਲੋਕਾਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਹਿਰ ਵਾਸੀ ਕਈ ਦਹਾਕਿਆਂ ਤੋਂ ਸਿਆਸੀ ਆਗੂਆਂ ਤੋਂ ਅੰਡਰਬਿ੍ਜ ਜਾਂ ਓਵਰਬਿ੍ਜ ਬਣਾਉਣ ਦੀ ਮੰਗ ਕਰ ਰਹੇ ਹਨ | ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਵੀ ਸ਼ਹਿਰ ਵਾਸੀਆਂ ਨੰੂ ਇਹ ਸਹੂਲਤ ਨਹੀਂ ਮਿਲ ਸਕੀ | ਜਿਸ ਕਰਕੇ ਸ਼ਹਿਰ ਵਾਸੀਆਂ ਦਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾ ਮੁਕਤ ਜੇ.ਏ. ਸੁਖਦੇਵ ਸਿੰਘ ਰਿਆੜ ਨੇ ਦੱਸਿਆ ਕਿ ਅੱਤ ਦੀ ਗਰਮੀ ਪੈ ਰਹੀ ਹੈ | ਲੋਕਾਂ ਨੰੂ ਅੱਧਾ-ਅੱਧਾ ਘੰਟਾ ਆਪਣੇ ਵਾਹਨ ਲੈ ਕੇ ਖੜੇ੍ਹ ਹੋਣਾ ਪੈਂਦਾ ਹੈ ਤੇ ਕਈ ਬਿਮਾਰ ਲੋਕ ਡਿੱਗ ਵੀ ਜਾਂਦੇ ਹਨ ਤੇ ਸੱਟਾਂ ਵਗੈਰਾ ਲਗਵਾ ਲੈਂਦੇ ਹਨ | ਉਨ੍ਹਾਂ ਦੱਸਿਆ ਕਿ ਪੰਡੋਰੀ ਰੋਡ 'ਤੇ ਅੰਡਰਬਿ੍ਜ ਜਾਂ ਓਵਰਬਿ੍ਜ ਬਣਾਉਣ ਲਈ ਸਿਆਸੀ ਆਗੂਆਂ, ਹਲਕਾ ਵਿਧਾਇਕ ਤੇ ਹੋਰ ਪਾਰਟੀਆਂ ਦੇ ਆਗੂਆਂ ਨੰੂ ਮੰਗ ਪੱਤਰ ਵੀ ਸੌਂਪੇ ਗਏ ਹਨ, ਪਰ ਉਹ ਪੰਡੋਰੀ ਰੋਡ ਦਾ ਮਸਲਾ ਹੱਲ ਨਹੀਂ ਕਰਵਾ ਸਕੇ | ਉਨ੍ਹਾਂ ਦੱਸਿਆ ਕਿ ਇਸ ਰੋਡ ਤੋਂ ਪਠਾਨਕੋਟ, ਜੰਮੂ-ਕਸ਼ਮੀਰ, ਪਠਾਨਕੋਟ ਤੇ ਹਿਮਾਚਲ ਪ੍ਰਦੇਸ਼ ਨੰੂ ਬੱਸਾਂ ਜਾਂਦੀਆਂ ਹਨ | ਜਿੱਥੇ ਉਨ੍ਹਾਂ ਦਾ ਸਮਾਂ ਬਰਬਾਦ ਹੁੰਦਾ ਹੈ | ਉਨ੍ਹਾਂ ਨੰੂ ਅਨੇਕਾਂ ਮੁਸ਼ਕਿਲਾਂ ਵਿਚੋਂ ਲੰਘਣਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਪੰਡੋਰੀ ਫਾਟਕ 'ਤੇ ਅੰਡਰਬਿ੍ਜ ਤੇ ਓਵਰਬਿ੍ਜ ਬਣਾਉਣ ਲਈ ਕੇਂਦਰੀ ਮੰਤਰੀ ਨੰੂ ਪੱਤਰ ਵੀ ਲਿਖੇ ਗਏ ਹਨ | ਉਨ੍ਹਾਂ ਇਸ ਵੱਲ ਆਪਣਾ ਧਿਆਨ ਕੇਂਦਰਿਤ ਨਹੀਂ ਕੀਤਾ | ਉਨ੍ਹਾਂ ਭਾਰਤ ਸਰਕਾਰ ਦੇ ਕੇਂਦਰੀ ਮੰਤਰਾਲੇ ਅਤੇ ਰਾਜ ਮੰਤਰੀ ਨਵਨੀਤ ਬਿੱਟੂ ਪਾਸੋਂ ਮੰਗ ਕੀਤੀ ਹੈ ਕਿ ਪੰਡੋਰੀ ਰੋਡ 'ਤੇ ਲੋਕਾਂ ਦੀ ਮੁਸ਼ਕਿਲ ਨੰੂ ਮੁੱਖ ਰੱਖਦੇ ਹੋਏ ਓਵਰਬਿ੍ਜ ਜਾਂ ਅੰਡਰਬਿ੍ਜ ਬਣਾਉਣ ਦੀ ਮਨਜ਼ੂਰੀ ਪੰਜਾਬ ਸਰਕਾਰ ਨੰੂ ਦਿੱਤੀ ਜਾਵੇ |
ਪੰਡੋਰੀ ਰੋਡ 'ਤੇ ਓਵਰਬਿ੍ਜ ਜਾਂ ਅੰਡਰਬਿ੍ਜ ਨਾ ਹੋਣ ਕਰਕੇ ਗਰਮੀਆਂ 'ਚ ਫਾਟਕ ਬੰਦ ਰਹਿਣ ਕਰਕੇ ਲੋਕਾਂ ਨੰੂ ਆ ਰਹੀਆਂ ਭਾਰੀ ਮੁਸ਼ਕਿਲਾਂ
ਅਜੀਤ ਡੈਸਕ
18-05-2026