03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਭ ਤੋਂ ਵੱਧ ਲੀਡ ਲੈਣ ਵਾਲੇ ਕੌਂਸਲਰ ਦੀ ਵਾਰਡ ਨੂੰ ਮਿਲੇਗੀ ਇਕ ਕਰੋੜ ਦੀ ਗ੍ਰਾਂਟ- ਵਿਧਾਇਕ ਸ਼ੈਰੀ ਕਲਸੀ

ਅਜੀਤ ਡੈਸਕ 18-05-2026
ਬਟਾਲਾ, 17 ਮਈ (ਸਤਿੰਦਰ ਸਿੰਘ)-ਬਟਾਲਾ ਦੇ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਅੱਜ ਪ੍ਰੈੱਸਵਾਰਤਾ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ 'ਤੇ ਨਗਰ ਨਿਗਮ ਚੋਣਾਂ ਲੜੇਗੀ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਬਟਾਲਾ ਦੇ ਲੋਕ 50 ਦੀਆਂ 50 ਵਾਰਡਾਂ ਉੱਪਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਇਤਿਹਾਸਕ ਲੀਡ ਨਾਲ ਜਿੱਤ ਦਿਵਾਉਣਗੇ | ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਹਲਕੇ ਦੇ ਲੋਕ ਮੇਰਾ ਪਰਿਵਾਰ ਹਨ, ਮੈਂ ਆਪਣੇ ਪਰਿਵਾਰ ਨਾਲ ਹਰ ਸਮੇਂ ਚੱਟਾਨ ਵਾਂਗ ਖੜ੍ਹਾ ਰਹਿੰਦਾ ਹਾਂ, ਜਿਸ ਤਰ੍ਹਾਂ ਲੋਕਾਂ ਨੇ ਪੰਚਾਇਤੀ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਆਪਣਾ ਆਸ਼ੀਰਵਾਦ ਦਿੱਤਾ, ਉਸੇ ਤਰ੍ਹਾਂ ਹੀ ਲੋਕ ਨਗਰ ਨਿਗਮ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਨੂੰ ਆਪਣਾ ਭਰਪੂਰ ਸਮਰਥਨ ਦੇਣਗੇ | ਨਸ਼ਿਆਂ ਬਾਰੇ ਪੁੱਛੇ ਗਏ ਸਵਾਲ 'ਤੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਨਸ਼ੇ ਬਾਰਡਰ ਪਾਰ ਪਾਕਿਸਤਾਨ ਰਾਹੀਂ ਪੰਜਾਬ ਆਉਂਦੇ ਹਨ ਤੇ ਸਰਹੱਦ 'ਤੇ ਸੁਰੱਖਿਆ ਕੇਂਦਰ ਸਰਕਾਰ ਅਧੀਨ ਹੈ | ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਸਾਹਮਣੇ ਕਈ ਵਾਰ ਇਹ ਮਸਲਾ ਧਿਆਨ ਵਿਚ ਲਿਆਂਦਾ ਹੈ, ਲੇਕਿਨ ਕੇਂਦਰ ਸਰਕਾਰ ਜਾਣਬੁੱਝ ਕੇ ਇਸ ਵੱਲ ਧਿਆਨ ਨਹੀਂ ਦੇ ਰਹੀ | ਵਿਰੋਧੀਆਂ 'ਤੇ ਵਰਦਿਆਂ ਸ਼ੈਰੀ ਕਲਸੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਲੀਡਰ ਪੂਰੀ ਤਰ੍ਹਾਂ ਮੁੱਦਾਹੀਣ ਹੋ ਚੁੱਕੇ ਹਨ, ਕਿਉਂਕਿ ਉਹ ਮੁਕਾਬਲਾ ਨਹੀਂ ਕਰ ਸਕਦੇ, ਇਸ ਲਈ ਬਦਨਾਮ ਕਰਨ 'ਤੇ ਉਤਰ ਆਏ ਹਨ, ਲੇਕਿਨ ਲੋਕ ਬਹੁਤ ਸੂਝਵਾਨ ਹਨ, ਜਿਸ ਤਰ੍ਹਾਂ ਲੋਕਾਂ ਨੇ ਪਿਛਲੀਆਂ ਚੋਣਾਂ ਵਿਚ ਵਿਰੋਧੀਆਂ ਪਾਰਟੀਆਂ ਨੂੰ ਮੂਧੇ ਮੂੰਹ ਸੁੱਟਿਆ, ਉਸੇ ਤਰ੍ਹਾਂ ਹੀ ਲੋਕ ਨਗਰ ਨਿਗਮ ਚੋਣਾਂ ਵਿਚ ਵੀ ਇਨ੍ਹਾਂ ਨੂੰ ਸਬਕ ਸਿਖਾਉਣਗੇ | ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜਿਹੜੀ ਵਾਰਡ ਸਭ ਤੋਂ ਵੱਧ ਲੀਡ ਨਾਲ ਜਿੱਤ ਹਾਸਲ ਕਰੇਗੀ, ਉਸ ਨੂੰ ਵਿਕਾਸ ਲਈ ਇਕ ਕਰੋੜ ਰੁਪਏ ਦੀ ਵੱਖਰੇ ਤੌਰ 'ਤੇ ਗ੍ਰਾਂਟ ਦਿੱਤੀ ਜਾਵੇਗੀ | ਅੰਤ ਵਿਚ ਸ਼ੈਰੀ ਕਲਸੀ ਨੇ ਬਟਾਲਾ ਦੇ ਵੋਟਰਾਂ ਨੂੰ ਇਹੋਂ ਅਪੀਲ ਕੀਤੀ ਕਿ ਉਹ ਭਗਵੰਤ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਕੰਮਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਜੋ ਬਟਾਲਾ ਦੇ ਜੋ ਰਹਿੰਦੇ ਕੰਮ ਹਨ, ਉਨ੍ਹਾਂ ਦੀ ਰਫਤਾਰ ਦੁਗਣੀ ਹੋ ਸਕੇ |
ਪਿਛਲੀ ਖ਼ਬਰ ਸ੍ਰੀ ਪੰਡੋਰੀ ਧਾਮ 'ਚ ਲੱਗਾ ਮੈਗਾ ਹੈਲਥ ਕੈਂਪ <br/> ਅਗਲੀ ਖ਼ਬਰ ਪੰਡੋਰੀ ਰੋਡ 'ਤੇ ਓਵਰਬਿ੍ਜ ਜਾਂ ਅੰਡਰਬਿ੍ਜ ਨਾ ਹੋਣ ਕਰਕੇ ਗਰਮੀਆਂ 'ਚ ਫਾਟਕ ਬੰਦ ਰਹਿਣ ਕਰਕੇ ਲੋਕਾਂ ਨੰੂ ਆ ਰਹੀਆਂ ਭਾਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।