03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਜੇ.ਈ.ਈ. ਤੇ ਨੀਟ ਦੀ ਕੋਚਿੰਗ ਸੰਬੰਧੀ ਸਕੂਲ ਮੁਖੀਆਂ ਤੇ ਵਿਸ਼ੇਵਾਰ ਲੈਕਚਰਾਰਾਂ ਦੀ ਟਰੇਨਿੰਗ ਕਰਵਾਈ-ਪੁਰੇਵਾਲ

ਅਜੀਤ ਡੈਸਕ 18-05-2026
ਗੁਰਦਾਸਪੁਰ, 17 ਮਈ (ਚੱਕਰਾਜਾ)-ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਸ਼ਨ 2026-27 ਦੌਰਾਨ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਜੇ.ਈ.ਈ. ਤੇ ਨੀਟ ਦੇ ਟੈਸਟ ਵਾਸਤੇ ਗਾਈਡ ਕਰਨ ਲਈ ਜ਼ਿਲੇ੍ਹ ਦੇ ਸਮੂਹ ਸਾਇੰਸ ਗਰੁੱਪ ਦੇ ਸਕੂਲ ਮੁਖੀਆਂ ਤੇ ਫਿਜ਼ਿਕਸ, ਕੈਮਿਸਟਰੀ, ਬਾਇਓਲੌਜੀ ਤੇ ਗਣਿਤ ਵਿਸ਼ਿਆਂ ਦੇ ਸਮੂਹ ਲੈਕਚਰਾਰ ਦੀ ਟਰੇਨਿੰਗ ਗੋਲਡਨ ਕਾਲਜ ਆਫ਼ ਇੰਜੀਨੀਅਰਿੰਗ ਤੇ ਟੈਕਨਾਲੋਜੀ ਗੁਰਦਾਸਪੁਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਪਰਮਜੀਤ ਦੀ ਅਗਵਾਈ ਹੇਠ ਆਯੋਜਿਤ ਕਰਵਾਈ ਗਈ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫ਼ਸਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਸ ਟਰੇਨਿੰਗ ਵਿਚ 51 ਸਕੂਲ ਮੁਖੀਆਂ ਤੋਂ ਇਲਾਵਾ 168 ਵੱਖ-ਵੱਖ ਸਕੂਲਾਂ ਤੋਂ ਆਏ ਵਿਸ਼ਾਵਾਰ ਲੈਕਚਰਾਰਾਂ ਨੇ ਹਿੱਸਾ ਲਿਆ | ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਹਰੇਕ ਸਾਲ ਸਾਥੀ ਐਪ ਅਧੀਨ ਸਾਇੰਸ ਤੇ ਆਰਟਸ ਸਟਰੀਮ ਵਿਚ ਪੜ੍ਹਦੇ ਸਾਰੇ ਵਿਦਿਆਰਥੀਆਂ ਲਈ ਜੇ.ਈ.ਈ, ਨੀਟ ਅਤੇ ਕਲੈਟ ਪ੍ਰੀਖਿਆ ਲਈ ਸਪੈਸ਼ਲ ਆਨਲਾਈਨ ਅਤੇ ਆਫਲਾਈਨ ਕੋਚਿੰਗ ਦਿੱਤੀ ਜਾਂਦੀ ਹੈ | ਸਾਥੀ ਐਪ ਮਨਿਸਟਰੀ ਆਫ਼ ਐਜੂਕੇਸ਼ਨ ਦਿੱਲੀ ਵਲੋਂ ਇਕ ਪ੍ਰਮਾਣਿਤ ਐਪ ਹੈ | ਜਿਸ ਉੱਪਰ ਵਿਦਿਆਰਥੀਆਂ ਦੀ ਸਹੂਲਤ ਲਈ ਰੈਡੀਮੇਡ ਮੈਟੀਰੀਅਲ ਤੇ ਪਿਛਲੇ ਸਾਲਾਂ ਦੇ ਹੱਲ ਕੀਤੇ ਹੋਏ ਪ੍ਰਸ਼ਨ ਪੱਤਰਾਂ ਤੋਂ ਇਲਾਵਾ ਬਹੁਤ ਹੀ ਜ਼ਿਆਦਾ ਮਾਤਰਾ 'ਚ ਸਮੱਗਰੀ ਉਪਲੱਬਧ ਹੈ | ਸਾਥੀ ਐਪ ਦੀ ਵਰਤੋਂ ਸਬੰਧੀ ਵਿਸਥਾਰ ਸਹਿਤ ਆਨਲਾਈਨ ਜਾਣਕਾਰੀ ਮੁਹੱਈਆ ਕਰਵਾਈ ਗਈ ਤਾਂ ਜੋ ਸਮੂਹ ਵਿਸ਼ਾਵਾਰ ਲੈਕਚਰਾਰ ਆਪਣੇ-ਆਪਣੇ ਸਕੂਲ 'ਚ ਵਿਦਿਆਰਥੀਆਂ ਨੂੰ ਇਸ ਦੀ ਵੱਧ ਤੋਂ ਵੱਧ ਵਰਤੋਂ ਬਾਰੇ ਗਾਈਡ ਕਰ ਸਕਣ | ਇਸ ਐਪ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਭਰਪੂਰ ਜਾਣਕਾਰੀ ਹਾਸਲ ਕਰ ਸਕਦੇ ਹਨ | ਇਸ ਮੌਕੇ ਪੀ.ਡੀ.ਐਮ. ਫਿਜ਼ਿਕਸ ਜਤਿੰਦਰ ਕੁਮਾਰ, ਪੀ.ਡੀ.ਐਮ. ਕੈਮਿਸਟਰੀ ਰਵੀ ਕਾਂਤ, ਪੀ.ਡੀ.ਐਮ. ਬਾਇਓਲੌਜੀ ਰਾਜਨ ਕੁਮਾਰ ਤੇ ਪੀ.ਡੀ.ਐਮ. ਮੈਥ ਵੀਰ ਕੁਲਭੂਸ਼ਨ ਤੋਂ ਇਲਾਵਾ ਡੀ.ਐਨ.ਐਲ. ਅਵਿਨਾਸ਼ ਕੁਮਾਰ, ਪਿੰ੍ਰਸੀਪਲ ਜਸਕਰਨ ਸਿੰਘ, ਬਲਜਿੰਦਰ ਕੌਰ, ਪੁਨੀਤਾ, ਗੁਰਪਾਲ ਸਿੰਘ, ਨੀਨਾ, ਰਾਕੇਸ਼ ਗੁਪਤਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਰਾਜਪਾਲ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਤੁਰੰਤ ਸਫ਼ਾਈ ਸੇਵਕਾਂ ਦੀਆਂ ਮੰਗਾਂ ਮੰਨੇ-ਸਾਬਕਾ ਕੌਂਸਲਰ ਹਰਜੀਤ ਸਿੰਘ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।