ਧਿਆਨਪੁਰ, 17 ਮਈ (ਕੁਲਦੀਪ ਸਿੰਘ ਸੋਨੂੰ)-ਸ੍ਰੀ ਯੋਗੀ ਰਾਜ ਬਾਵਾ ਲਾਲ ਮਾਡਰਨ ਸੀ.ਸੈਕੰ. ਸਕੂਲ ਧਿਆਨਪੁਰ ਦਾ ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਸਬੰਧੀ ਸਕੂਲ ਦੇ ਐੱਮ.ਡੀ. ਸ੍ਰੀ ਅਸ਼ਵਨੀ ਕੁਮਾਰ ਧਿਆਨਪੁਰ, ਰਜੇਸ਼ ਕੁਮਾਰ ਧਿਆਨਪੁਰ ਅਤੇ ਰਵੀ ਕਾਂਤ ਧਿਆਨਪੁਰ ਨੇ ਦੱਸਿਆ ਕਿ ਮਹਿਮਾ ਨੇ 500 'ਚੋਂ 481, ਹਰਨੂਰ ਕੌਰ ਨੇ 479, ਪ੍ਰਭਜੋਤ ਕੌਰ ਨੇ 473, ਸਹਿਜਪ੍ਰੀਤ ਕੌਰ ਨੇ 472, ਮਾਨਵੀ ਨੇ 472, ਪੂਰਵੀ ਨੇ 471, ਜਸਮੀਤ ਕੌਰ ਨੇ 471, ਸਹਿਜਦੀਪ ਕੌਰ ਨੇ 471 ਅਤੇ ਗੁਰਪ੍ਰੀਤ ਕੌਰ ਨੇ 462 ਅੰਕ ਪ੍ਰਾਪਤ ਕਰ ਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ | ਉਨ੍ਹਾਂ ਅੱਵਲ ਆਏ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਇਸ ਮੌਕੇ ਐੱਮ.ਡੀ. ਅਸ਼ਵਨੀ ਕੁਮਾਰ, ਰਜ਼ੇਸ਼ ਕੁਮਾਰ ਅਤੇ ਰਵੀ ਕਾਂਤ ਨੇ ਦੱਸਿਆ ਕਿ ਇਸ ਸ਼ਾਨਦਾਰ ਨਤੀਜੇ ਪਿੱਛੇ ਪਿ੍ੰਸੀਪਲ ਮਲਕੀਤ ਸਿੰਘ ਦੀ ਯੋਗ ਅਗਵਾਈ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ | ਇਸ ਮੌਕੇ ਨੇਹਾ ਸ਼ਰਮਾ, ਪਲਵਿੰਦਰ ਸਿੰਘ, ਪਵਨਦੀਪ ਸ਼ਰਮਾ, ਸਵੇਤਾ, ਰਾਜਵਿੰਦਰ ਕੌਰ, ਹਰਪ੍ਰੀਤ ਗਿੱਲ ਅਤੇ ਸਰਬਜੀਤ ਸਿੰਘ ਆਦਿ ਹਾਜ਼ਰ ਸਨ |