02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪਿੰਡਾਂ 'ਚ ਖੇਡ ਸਟੇਡੀਅਮਾਂ ਲਈ ਖਰਚੀ ਜਾ ਰਹੀ ਵੱਡੀ ਰਕਮ ਦੀ ਜਾਂਚ ਕਰਵਾਈ ਜਾਵੇ-ਇਲਾਕਾ ਵਾਸੀ

ਅਜੀਤ ਡੈਸਕ 18-05-2026
ਗੁਰਦਾਸਪੁਰ, 17 ਮਈ (ਅਸ਼ੋਕ ਸ਼ਰਮਾ)-ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਕੈਨੇਡਾ ਵਿਚ ਰਹਿੰਦੇ ਪ੍ਰਵਾਸੀ ਭਾਰਤੀ ਕਮਲ ਸਿੰਘ ਲੁਬਾਣਾ ਵਲੋਂ ਉਨ੍ਹਾਂ ਨਾਲ ਰਾਬਤਾ ਕਾਇਮ ਕਰਕੇ 2007 ਵਿਚ ਪਿੰਡ ਅੰਦਰ 32 ਲੱਖ 50 ਹਜ਼ਾਰ ਦੀ ਲਾਗਤ ਨਾਲ ਖੇਡ ਸਟੇਡੀਅਮ ਮਨਜ਼ੂਰ ਕਰਵਾਇਆ ਸੀ, ਜਿਸ ਵਿਚ ਹਲਕਾ ਵਿਧਾਇਕਾ ਅਰੁਣਾ ਚੌਧਰੀ ਦਾ ਵੀ ਸਹਿਯੋਗ ਰਿਹਾ ਸੀ ਅਤੇ 2009 ਵਿਚ ਇਹ ਸਟੇਡੀਅਮ ਬਣ ਕੇ ਤਿਆਰ ਹੋ ਗਿਆ ਸੀ ਜੋ 7 ਪਿੰਡਾਂ ਦੇ ਨੌਜਵਾਨਾਂ ਲਈ ਲਾਭਦਾਇਕ ਸਾਬਤ ਹੋਇਆ ਸੀ | ਪਰ ਉਸ ਤੋਂ ਬਾਅਦ ਨਾ ਤਾਂ ਅਕਾਲੀ ਸਰਕਾਰ ਨੇ ਇਸ ਵੱਲ ਧਿਆਨ ਦਿੱਤਾ ਤੇ ਨਾ ਹੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਧਿਆਨ ਦੇ ਰਹੀ ਹੈ | ਇਸ ਸਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿੰਡਾਂ ਵਿਚ ਸਟੇਡੀਅਮ 5 ਏਕੜ ਦੀ ਬਜਾਏ ਚਾਰ ਕਨਾਲਾਂ 'ਚ ਨਾਜਾਇਜ਼ ਪੈਸੇ ਖ਼ਰਚ ਕਰਕੇ ਬਣਾਏ ਜਾ ਰਹੇ ਹਨ ਅਤੇ ਖੇਡ ਸਟੇਡੀਅਮਾਂ ਲਈ ਇੰਨੀ ਵੱਡੀ ਖਰਚੀ ਜਾ ਰਹੀ ਰਕਮ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਜਿਸ ਨਾਲ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ | ਪਿੰਡ ਵਾਸੀ ਲੈਕ: ਪ੍ਰਤਾਪ ਸਿੰਘ ਸੈਣੀ, ਹਰਭਜਨ ਸਿੰਘ, ਵਾਤਾਵਰਨ ਪ੍ਰੇਮੀ ਸੰਗੀਤਾ ਸ਼ਰਮਾ ਅਤੇ ਹੋਰ ਖਿਡਾਰੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਨੌਸ਼ਹਿਰਾ ਦਾ ਸਟੇਡੀਅਮ ਆਧੁਨਿਕ ਕਿਸਮ ਦਾ ਬਣਿਆ ਸੀ | ਪਰ ਇਸ ਸਟੇਡੀਅਮ ਵਿਚ ਸਫ਼ਾਈ ਅਤੇ ਹੋਰ ਕਾਫੀ ਕਮੀਆਂ ਹਨ, ਜਿਸ ਨੂੰ ਜੇਕਰ ਸਰਕਾਰ ਕਮੀਆਂ ਨੰੂ ਪੂਰਾ ਕਰ ਦੇਵੇ ਤਾਂ ਇਹ ਸਟੇਡੀਅਮ ਇਲਾਕੇ ਅੰਦਰ ਇਕ ਨੰਬਰ ਦਾ ਬਣ ਸਕਦਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪਿੰਡਾਂ ਅੰਦਰ ਨਵੇਂ ਸਟੇਡੀਅਮਾਂ 'ਤੇ ਗ਼ਲਤ ਪੈਸੇ ਖ਼ਰਚ ਕਰ ਰਹੀ ਹੈ, ਜਿਸ ਨਾਲ ਸਰਕਾਰ ਦੇ ਖ਼ਜ਼ਾਨੇ ਨੂੰ ਭਾਰੀ ਢਾਹ ਲੱਗ ਰਹੀ ਹੈ | ਉਨ੍ਹਾਂ ਦੱਸਿਆ ਕਿ ਪਿੰਡਾਂ ਅੰਦਰ ਜਿਹੜੀ ਜਗਾ 'ਤੇ ਸਟੇਡੀਅਮ ਬਣਾਏ ਜਾ ਰਹੇ ਹਨ, ਉਸ ਦੀ ਮਾਲ ਮਹਿਕਮੇ ਤੋਂ ਨਿਸ਼ਾਨਦੇਹੀ ਕਰਵਾਈ ਜਾਵੇ | ਉਨ੍ਹਾਂ ਨੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਪਿੰਡ ਨੌਸ਼ਹਿਰਾ ਦੇ ਖੇਡ ਸਟੇਡੀਅਮ ਨੂੰ ਤਵੱਜੋ ਦੇਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਲਿਖਤੀ ਆਦੇਸ਼ ਜਾਰੀ ਕਰਕੇ ਇਸ ਖੇਡੀਅਮ ਦੀ ਹਾਲਤ ਨੂੰ ਬਿਹਤਰ ਕੀਤਾ ਜਾਵੇ |
ਪਿਛਲੀ ਖ਼ਬਰ ਪੀ.ਐੱਸ.ਈ.ਬੀ. ਆਲ ਕੇਡਰਜ਼ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਯੋਗੀ ਰਾਜ ਬਾਵਾ ਲਾਲ ਜੀ ਮਾਡਰਨ ਸਕੂਲ ਧਿਆਨਪੁਰ ਦਾ ਨਤੀਜਾ 100 ਫ਼ੀਸਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।