02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਦਸ਼ਮੇਸ ਪਬਲਿਕ ਸਕੂਲ ਦੀ ਵਿਦਿਆਰਥਣ ਨੇ 12ਵੀਂ ਦੀ ਮੈਰਿਟ ਸੂਚੀ 16ਵਾਂ ਸਥਾਨ ਕੀਤਾ ਪ੍ਰਾਪਤ

ਅਜੀਤ ਡੈਸਕ 18-05-2026
ਕੋਟਲੀ ਸੂਰਤ ਮੱਲ੍ਹੀ, 17 ਮਈ (ਕੁਲਦੀਪ ਸਿੰਘ ਨਾਗਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ 'ਚ ਦਸ਼ਮੇਸ ਪਬਲਿਕ ਸੀ.ਸੈਕੰ. ਸਕੂਲ ਅੱਡਾ ਕੋਟਲੀ ਸੂਰਤ ਮੱਲ੍ਹੀ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਤੇ ਸਕੂਲ ਦੀ ਵਿਦਿਆਰਥਣ ਪਲਕਪ੍ਰੀਤ ਕੌਰ ਨੇ 97 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਬੋਰਡ ਦੀ ਮੈਰਿਟ ਸੂਚੀ ਵਿਚ 16ਵਾਂ ਸਥਾਨ ਪ੍ਰਾਪਤ ਕਰਦਿਆਂ ਸਕੂਲ ਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ, ਜਦੋਂ ਕਿ ਬਾਕੀ ਸਾਰੇ ਹੀ ਵਿਦਿਆਰਥੀ ਚੰਗੇ ਨੰਬਰ ਪ੍ਰਾਪਤ ਕਰਕੇ ਪਾਸ ਹੋਏ ਹਨ | ਪਿ੍ੰਸੀਪਲ ਦਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ 60 ਬੱਚਿਆਂ ਨੇ 94 ਫ਼ੀਸਦੀ ਤੋਂ ਵੱਧ, 50 ਬੱਚਿਆਂ ਨੇ 92 ਫ਼ੀਸਦੀ ਤੋਂ ਵੱਧ ਤੇ ਬਾਕੀ ਬੱਚਿਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ | ਇਸ ਮੌਕੇ ਸਕੂਲ ਅੱੈਮ.ਡੀ. ਅਜੇਪਾਲ ਸਿੰਘ, ਐੱਮ.ਡੀ. ਕਰਨਪਾਲ ਸਿੰਘ, ਮੈਡਮ ਅਮਰਜੀਤ ਕੌਰ, ਪਿ੍ੰਸੀਪਲ ਦਵਿੰਦਰ ਸਿੰਘ, ਰਜਵੰਤ ਕੌਰ, ਜਗਜੀਤ ਕੌਰ, ਸੰਦੀਪ ਕੌਰ, ਨਿਤਿਸ਼ ਸ਼ਰਮਾ, ਹਰਪ੍ਰੀਤ ਕੌਰ, ਸਿਮਰਨਪ੍ਰੀਤ ਸਮੇਤ ਸਟਾਫ਼ ਨੇ ਅੱਵਲ ਰਹੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ 20 ਨੂੰ ਕਲਾਨੌਰ 'ਚ ਕੈਮਿਸਟ ਦੁਕਾਨਾਂ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕਰਨਗੇ-ਪ੍ਰਧਾਨ ਖਾਲਸਾ <br/> ਅਗਲੀ ਖ਼ਬਰ ਪੀ.ਐੱਸ.ਈ.ਬੀ. ਆਲ ਕੇਡਰਜ਼ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।