31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸ੍ਰੀਮਤੀ ਰਮਾ ਚੋਪੜਾ ਕਾਲਜ ਨੇ ਬੀ.ਐਸ.ਸੀ. ਅਰਥ ਸ਼ਾਸਤਰ ਦੇ ਤੀਜੇ ਸਮੈਸਟਰ 'ਚ 100 ਫੀਸਦੀ ਨਤੀਜਾ ਕੀਤਾ ਪ੍ਰਾਪਤ

ਅਜੀਤ ਡੈਸਕ 18-05-2026
ਪਠਾਨਕੋਟ, 17 ਮਈ (ਸੰਧੂ)-ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਵਿਖੇ ਬੀ.ਐਸ.ਸੀ. ਅਰਥ ਸ਼ਾਸਤਰ ਪ੍ਰੋਗਰਾਮ ਦੇ ਤੀਜੇ ਸਮੈਸਟਰ ਦਾ ਨਤੀਜਾ 100 ਫੀਸਦੀ ਰਿਹਾ | ਵਿਦਿਆਰਥਣ ਸਾਧਨਾ ਨੇ 7.57 ਐਸ.ਜੀ.ਐਮ.ਏ. ਅੰਕਾਂ ਨਾਲ ਆਪਣੀ ਕਲਾਸ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਡਾ: ਪਿ੍ਯੰਕਾ ਚੁੱਘ, ਕਾਲਜ ਦੀ ਸਮੁੱਚੀ ਪ੍ਰਬੰਧਨ ਕਮੇਟੀ ਤੇ ਫੈਕਲਟੀ ਨੇ ਇਸ ਸਫ਼ਲਤਾ ਦਾ ਸਿਹਰਾ ਸਾਧਨਾ ਦੀ ਸਖ਼ਤ ਮਿਹਨਤ ਨੂੰ ਦਿੱਤਾ | ਕਾਲਜ ਦੇ ਪਿ੍ੰਸੀਪਲ ਡਾ: ਪਿ੍ਯੰਕਾ ਚੁੱਘ ਨੇ ਕਿਹਾ ਕਿ ਬੀ.ਐਸ.ਸੀ. ਅਰਥ ਸ਼ਾਸਤਰ ਵਿਭਾਗ ਇਕ ਬਹੁਤ ਹੀ ਮਿਹਨਤੀ ਵਿਭਾਗ ਹੈ | ਸਾਰੇ ਲੈਕਚਰਾਰ ਆਪਣੇ-ਆਪਣੇ ਖੇਤਰਾਂ ਦੇ ਮਾਹਿਰ ਹਨ ਤੇ ਅੱਜ ਦੇ ਆਧੁਨਿਕ ਯੁੱਗ 'ਚ ਵਿਦਿਆਰਥੀਆਂ ਨੂੰ ਸਹੀ ਮਾਰਗ ਦਰਸ਼ਨ ਪ੍ਰਦਾਨ ਕਰ ਰਹੇ ਹਨ | ਇਸ ਮੌਕੇ ਪਿ੍ੰਸੀਪਲ ਡਾ: ਪਿ੍ਯੰਕਾ ਚੁੱਘ ਨੇ ਅਰਥ ਸ਼ਾਸਤਰ ਵਿਭਾਗ ਦੇ ਲੈਕਚਰਾਰਾਂ, ਪ੍ਰੋਫੈਸਰ ਗੁਰਮੀਤ ਕੌਰ, ਪ੍ਰੋਫੈਸਰ ਰਸ਼ਮੀ, ਪ੍ਰੋਫੈਸਰ ਸੁਨੰਦਾ, ਪ੍ਰੋਫੈਸਰ ਰਾਧਿਕਾ, ਪ੍ਰੋ: ਵੀਨੂ ਅਤੇ ਪ੍ਰੋ: ਦੀਪਿਕਾ ਨੂੰ ਵਧਾਈ ਦਿੱਤੀ ਤੇ ਮਾਪਿਆਂ ਨੂੰ ਵੀ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ ਮਹਿਲਾ ਸਣੇ 3 ਕਾਬੂ ਅਗਲੀ ਖ਼ਬਰ ਸੰਯੁਕਤ ਕਰਮਚਾਰੀ ਪੈਨਸ਼ਨਰ ਫ਼ਰੰਟ ਵਲੋਂ 26 ਨੂੰ ਪੰਜਾਬ ਭਰ 'ਚ ਪ੍ਰਦਰਸ਼ਨ ਕਰਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।