ਪਠਾਨਕੋਟ, 17 ਮਈ (ਵਿਨੋਦ)-ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਮਾਮੂਨ ਕੈਂਟ ਪੁਲਿਸ ਵਲੋਂ ਇਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਨੂੰ 783 ਗ੍ਰਾਮ ਚਰਸ ਸਮੇਤ ਕਾਬੂ ਕੀਤਾ ਹੈ | ਮਾਮੂਨ ਕੈਂਟ ਥਾਣੇ ਦੇ ਏ.ਐਸ.ਆਈ. ਪਵਨ ਕੁਮਾਰ ਵਲੋਂ ਨਾਕਾ ਲਗਾਇਆ ਹੋਇਆ ਸੀ, ਜਿਸ ਦੌਰਾਨ ਹਿਮਾਚਲ ਤੋਂ ਆ ਰਹੀ ਇਕ ਬੱਸ ਵਿਚੋਂ ਇਕ ਮਹਿਲਾ ਸਮੇਤ ਦੋ ਵਿਅਕਤੀ ਉੱਤਰੇ, ਜੋ ਪੁਲਿਸ ਨੂੰ ਦੇਖ ਕੇ ਘਬਰਾ ਗਏ ਅਤੇ ਉਨ੍ਹਾਂ ਆਪਣੇ ਬੈਗ ਵਿਚੋਂ ਇਕ ਕਾਲਾ ਮੋਮੀ ਲਿਫ਼ਾਫ਼ਾ ਸੜਕ 'ਤੇ ਸੁੱਟ ਦਿੱਤਾ | ਪੁਲਿਸ ਵਲੋਂ ਉਸ ਲਿਫ਼ਾਫ਼ੇ ਨੂੰ ਜਦੋਂ ਚੈੱਕ ਕੀਤਾ ਗਿਆ ਤਾਂ ਉਸ ਵਿਚੋਂ 783 ਗ੍ਰਾਮ ਚਰਸ ਬਰਾਮਦ ਕੀਤੀ ਗਈ ਅਤੇ ਪੁਲਿਸ ਪਾਰਟੀ ਨੇ ਮਹਿਲਾ ਸਮੇਤ ਤਿੰਨੇ ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਹਿਚਾਣ ਦੀਪਕ ਪੁੱਤਰ ਕਮਲਜੀਤ ਅਬਰੋਲ ਨਗਰ ਪਠਾਨਕੋਟ, ਮੋਹਿਤ ਪੁੱਤਰ ਕਮਲਜੀਤ ਅਬਰੋਲ ਨਗਰ ਪਠਾਨਕੋਟ ਅਤੇ ਪਿ੍ੰਕਾ ਪਤਨੀ ਮੋਹਿਤ ਅਬਰੋਲ ਨਗਰ ਪਠਾਨਕੋਟ ਦੇ ਰੂਪ ਵਿਚ ਹੋਈ ਹੈ, ਤਿੰਨਾਂ ਦੇ ਖ਼ਿਲਾਫ਼ ਥਾਣਾ ਮਾਮੂਨ ਕੈਂਟ ਵਿਖੇ ਐਨ.ਡੀ.ਪੀ.ਸੀ. ਐਕਟ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |