31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮਹਾਜਨ ਯੁਵਾ ਵਿੰਗ ਵਲੋਂ ਹਵਨ ਯੱਗ ਦਾ ਆਯੋਜਨ

ਅਜੀਤ ਡੈਸਕ 18-05-2026
ਪਠਾਨਕੋਟ, 17 ਮਈ (ਸੰਧੂ)-ਅਧਿਕ ਮਾਸ ਦੇ ਪਾਵਨ ਮੌਕੇ ਮਹਾਜਨ ਯੁਵਾ ਵਿੰਗ ਟੀਮ ਵਲੋਂ ਪ੍ਰੋਜੈਕਟ ਚੇਅਰਮੈਨ ਸੁਧੀਰ ਗੁਪਤਾ ਦੀ ਅਗਵਾਈ ਹੇਠ ਪ੍ਰਸਥਾਨ ਆਸ਼ਰਮ ਵਿਚ ਸ਼ਰਧਾ ਤੇ ਭਗਤੀ ਭਾਵਨਾ ਨਾਲ ਹਵਨ ਯੱਗ ਕਰਵਾਇਆ ਗਿਆ | ਇਸ ਦੌਰਾਨ ਵਿਦਵਾਨ ਆਚਾਰਿਆ ਵਲੋਂ ਵੇਦ ਮੰਤਰਾਂ ਦੇ ਉਚਾਰਨ ਨਾਲ ਹਵਨ ਸਮਾਪਤ ਹੋਇਆ ਤੇ ਵਿਸ਼ਵ ਸ਼ਾਂਤੀ, ਸਮਾਜਿਕ ਭਲਾਈ ਤੇ ਦੇਸ਼ ਦੀ ਤਰੱਕੀ ਲਈ ਅਰਦਾਸ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ ਨੇ ਆਪਣੇ ਵਿਚਾਰ ਪੇਸ਼ ਕੀਤੇ | ਸਿਟੀ ਪ੍ਰਧਾਨ ਰੋਹਿਤ ਮਹਾਜਨ ਨੇ ਕਿਹਾ ਕਿ ਪ੍ਰਸਥਾਨ ਆਸ਼ਰਮ ਦੇ ਵੈਦਿਕ ਬਾਲ ਸੰਸਕਾਰ ਕੇਂਦਰ ਵਲੋਂ ਬੱਚਿਆਂ ਨੂੰ ਦਿੱਤੀ ਜਾ ਰਹੀ ਸੰਸਕਾਰਕ ਸਿੱਖਿਆ ਪੇ੍ਰਰਨਾਦਾਇਕ ਹੈ | ਫਾਊਾਡਰ ਸੰਜੂ ਮਹਾਜਨ ਨੇ ਭਵਿੱਖ 'ਚ ਵੀ ਧਾਰਮਿਕ ਤੇ ਸਮਾਜਿਕ ਪ੍ਰੋਗਰਾਮ ਜਾਰੀ ਰੱਖਣ ਦੀ ਗੱਲ ਕਹੀ | ਇਸ ਮੌਕੇ ਸੁਰਿੰਦਰ ਮਹਾਜਨ ਬਿੱਲਾ, ਨਿਤਿਨ ਮਹਾਜਨ, ਅਜੈ ਮਹਾਜਨ, ਰਾਘਵ ਮਹਾਜਨ, ਅਮਿਤ ਮਹਾਜਨ, ਰਾਜੂ ਮਹਾਜਨ, ਸੁਧੀਰ ਮਹਾਜਨ, ਰਾਕੇਸ਼ ਮਹਾਜਨ, ਅਮਰਜੀਤ ਮਹਾਜਨ, ਪੰਕਜ ਗੁਪਤਾ, ਗੌਰਵ ਮਹਾਜਨ ਲੱਕੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰ ਹਰ ਫ਼ਰੰਟ 'ਤੇ ਸਾਬਤ ਹੋ ਰਹੀ ਅਸਫ਼ਲ-ਅਸ਼ੋਕ ਚੌਧਰੀ ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ ਮਹਿਲਾ ਸਣੇ 3 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।