31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਕੱਲ੍ਹ ਹੋਣਗੇ ਸੀਨੀਅਰ ਪੁਰਸ਼ ਮਲਟੀ-ਡੇ ਟੂਰਨਾਮੈਂਟ ਲਈ ਟ੍ਰਾਇਲ-ਕਿ੍ਕਟ ਐਸੋਸੀਏਸ਼ਨ ਪਠਾਨਕੋਟ <br/>

ਅਜੀਤ ਡੈਸਕ 18-05-2026
ਪਠਾਨਕੋਟ, 17 ਮਈ (ਸੰਧੂ)-ਕਿ੍ਕਟ ਐਸੋਸੀਏਸ਼ਨ ਪਠਾਨਕੋਟ ਵਲੋਂ ਸੀਨੀਅਰ ਪੁਰਸ਼ ਮਲਟੀ-ਡੇ ਕਿ੍ਕਟ ਟੂਰਨਾਮੈਂਟ ਲਈ ਟ੍ਰਾਇਲਜ਼ ਦਾ ਐਲਾਨ ਕੀਤਾ ਗਿਆ ਹੈ | ਇਹ ਟ੍ਰਾਇਲ ਮੰਗਲਵਾਰ 19 ਮਈ 2026 ਨੂੰ ਕੁਠੇਰ ਕਿ੍ਕਟ ਗਰਾੳਾੂਡ ਪਠਾਨਕੋਟ ਵਿਖੇ ਕਰਵਾਏ ਜਾਣਗੇ | ਸਾਰੇ ਖਿਡਾਰੀਆਂ ਨੂੰ ਸਵੇਰੇ 10 ਵਜੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ | ਜਾਣਕਾਰੀ ਦਿੰਦਿਆਂ ਕਿ੍ਕਟ ਐਸੋਸੀਏਸ਼ਨ ਪਠਾਨਕੋਟ ਦੇ ਸਕੱਤਰ ਸੰਨੀ ਮਹਾਜਨ ਨੇ ਦੱਸਿਆ ਕਿ ਐਸੋਸੀਏਸ਼ਨ ਇਲਾਕੇ ਦੇ ਹੋਣਹਾਰ ਕਿ੍ਕਟਰਾਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਤੇ ਜ਼ਿਲ੍ਹਾ ਪੱਧਰ ਤੋਂ ਅੱਗੇ ਕਿ੍ਕਟ 'ਚ ਆਪਣੀ ਪਹਿਚਾਣ ਬਣਾਉਣ ਲਈ ਵਧੀਆ ਮੰਚ ਪ੍ਰਦਾਨ ਕਰਨ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਸਥਾਨਕ ਖਿਡਾਰੀਆਂ ਨੂੰ ਪਹਿਲ ਦਿੱਤੀ ਜਾਵੇਗੀ | ਉਨ੍ਹਾਂ ਜ਼ਿਲ੍ਹੇ ਦੇ ਸਾਰੇ ਉੱਭਰਦੇ ਸੀਨੀਅਰ ਕਿ੍ਕਟ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਿਆਰੀ ਤੇ ਖੇਡ ਭਾਵਨਾ ਨਾਲ ਟ੍ਰਾਇਲ ਵਿਚ ਹਿੱਸਾ ਲੈਣ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵਲੋਂ ਪਠਾਨਕੋਟ 'ਚ ਕਿ੍ਕਟ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਪ੍ਰੋਫੈਸ਼ਨਲ ਟੂਰਨਾਮੈਂਟ, ਕੋਚਿੰਗ ਮੌਕੇ ਤੇ ਚੋਣ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ | ਚੁਣੇ ਗਏ ਖਿਡਾਰੀਆਂ ਨੂੰ ਆਉਣ ਵਾਲੇ ਸੀਨੀਅਰ ਮਲਟੀ-ਡੇ ਕਿ੍ਕਟ ਟੂਰਨਾਮੈਂਟਾਂ 'ਚ ਪਠਾਨਕੋਟ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ਪੰਜਾਬ ਕਿ੍ਕਟ ਵਿਚ ਜ਼ਿਲ੍ਹੇ ਦੀ ਮਜ਼ਬੂਤ ਹਾਜ਼ਰੀ ਹੋਰ ਮਜ਼ਬੂਤ ਹੋਵੇਗੀ |

ਪਿਛਲੀ ਖ਼ਬਰ ਘਵੱਦੀ ਸਰਕਲ ਪ੍ਰਧਾਨ ਲਹਿਰਾ ਵਲੋਂ ਹੜ੍ਹ ਪੀੜਤਾਂ ਲਈ ਕਣਕ ਦਾ ਟਰੱਕ ਹਲਕਾ ਇੰਚਾਰਜ ਨੂੰ ਸੌਂਪਿਆ ਅਗਲੀ ਖ਼ਬਰ ਹਿੰਦੂ ਵੈੱਲਫੇਅਰ ਸੁਸਾਇਟੀ ਨੇ ਸ਼ਨੀ ਜੈਅੰਤੀ 'ਤੇ ਧਾਰਮਿਕ ਪ੍ਰੋਗਰਾਮ ਦਾ ਕੀਤਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।